FAU-G ਐਕਸ਼ਨ ਮੋਬਾਇਲ ਗੇਮ ਜਲਦ ਹੋਵੇਗਾ ਭਾਰਤ ’ਚ ਲਾਂਚ, ਅਕਸ਼ੈ ਕੁਮਾਰ ਨੇ ਕੀਤਾ ਐਲਾਨ

09/05/2020 12:27:43 AM

ਗੈਜੇਟ ਡੈਸਕ-ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਨੇ ਸ਼ੁੱਕਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲਸ ਰਾਹੀਂ ਇਕ ਨਵੇਂ ਅਪਕਮਿੰਗ ਮਲਟੀਪਲੇਅ ਗੇਮ FAU-G ਦਾ ਐਲਾਨ ਕੀਤਾ। ਐਕਟਰ ਨੇ ਕਿਹਾ ਕਿ ਇਸ ਨੂੰ ਪੀ.ਐੱਮ. ਮੋਦੀ ਦੇ ਆਤਮ-ਨਿਰਭਰ ਕੈਂਪੇਨ ਨੂੰ ਸਮਰਥਰਨ ਦਿੰਦੇ ਹੋਏ ਲਿਆਇਆ ਜਾ ਰਿਹਾ ਹੈ।

ਇਸ ਐਕਸ਼ਨ-ਮਲਟੀਪਲੇਅਰ ਗੇਮ ਨੂੰ ਅਕਸ਼ੈ ਕੁਮਾਰ ਵੱਲੋਂ ਪੇਸ਼ ਕੀਤਾ ਜਾਵੇਗਾ ਅਤੇ ਇਹ ਪਲੇਅਰਸ ਨੂੰ ਸਾਡੇ ਫੌਜੀਆਂ ਨੂੰ ਤਿਆਗ ਦੇ ਬਾਰੇ ’ਚ ਵੀ ਦੱਸੇਗਾ। ਬਾਲੀਵੁੱਡ ਐਕਟਰ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਗੇਮ ਨਾਲ ਜਨਰੇਟ ਹੋਣ ਵਾਲੇ ਨੈੱਟ ਰੀਵਿਊ ਦਾ 20 ਫੀਸਦੀ ਹਿੱਸਾ ਭਾਰਤ ਦੇ ਵੀਰ ਟਰੱਸਟ ਨੂੰ ਦਿੱਤਾ ਜਾਵੇਗਾ। ਅਕਸ਼ੈ ਕੁਮਾਰ ਨੇ ਇਸ ਅਪਕਮਿੰਗ ਗੇਮ ਦੇ ਬਾਰੇ ’ਚ ਜਾਣਕਾਰੀ ਇੰਸਟਾਗ੍ਰਾਮ, ਫੇਸਬੁੱਕ ਅਤੇ ਟਵਿੱਟਰ ’ਤੇ ਸਾਂਝਾ ਕੀਤੀ ਹੈ। ਮਲਟੀ-ਪਲੇਅਰ FAU-G ਗੇਮ ਨੂੰ ਬੈਂਗਲੁਰੂ ਬੇਸਡ nCORE ਗੇਮ ਨਾਲ ਡਿਵੈੱਲਪ ਕੀਤਾ ਹੈ।

ਫਿਲਹਾਲ ਇਸ ਗੇਮ ਦੀ ਲਾਂਚਿੰਗ ਦੇ ਬਾਰੇ ’ਚ ਨਹੀਂ ਦੱਸਿਆ ਗਿਆ ਹੈ। ਨਾਲ ਹੀ ਬਾਕੀਆਂ ਜਾਣਕਾਰੀਆਂ ਵੀ ਨਹੀਂ ਦਿੱਤੀਆਂ ਗਈਆਂ ਹਨ ਪਰ ਇਸ ਦਾ ਐਲਾਨ ਹੋ ਚੁੱਕਿਆ ਹੈ। ਅਜਿਹੇ ’ਚ ਸੰਭਵ ਹੈ ਕਿ ਇਸ ਨੂੰ ਜਲਦ ਹੀ ਲਾਂਚ ਕਰ ਦਿੱਤਾ ਜਾਵੇ। ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਭਾਰਤ ਸਰਕਾਰ ਨੇ ਚੀਨ ’ਤੇ ਡਿਜ਼ੀਟਲ ਵਾਰ ਕਰਦੇ ਹੋਏ 118 ਐਪਸ ਨੂੰ ਬੈਨ ਕੀਤਾ ਹੈ। ਇਸ ’ਚੋਂ ਭਾਰਤ ’ਚ ਬੇਹਦ ਮਸ਼ਹੂਰ ਮੋਬਾਇਲ ਗੇਮ ਪਬਜੀ ਦਾ ਨਾਂ ਵੀ ਸ਼ਾਮਲ ਹੈ। ਪਬਜੀ ਮੋਬਾਇਲ ਨੂੰ ਭਾਰਤ ’ਚ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਵੀ ਹਟਾ ਦਿੱਤਾ ਗਿਆ ਹੈ। ਨਾਲ ਹੀ ਦੇਸ਼ ’ਚ ਇਸ ਦੇ ਲਾਈਟ ਵਰਜ਼ਨ ਐਪ ਨੂੰ ਵੀ ਦੋਵਾਂ ਹੀ ਐਪ ਸਟੋਰਸ ਤੋਂ ਰਿਵੂਮ ਕਰ ਦਿੱਤਾ ਗਿਆ। 

Karan Kumar

This news is Content Editor Karan Kumar