2.8 ਸੈਕਿੰਡਸ ''ਚ 0 ਤੋਂ 100 kmph ਦੀ ਰਫਤਾਰ ਫੜ੍ਹ ਲਵੇਗੀ ਇਹ ਨਵੀਂ ਸੁਪਰਕਾਰ (ਤਸਵੀਰਾਂ)
Thursday, Apr 21, 2016 - 03:51 PM (IST)

ਜਲੰਧਰ— ਨੀਦਰਲੈਂਡ ਦੀ ਇਕ ਕੰਪਨੀ ਡਾਂਕਰਵਅਰਟ ਪੋਟੈਂਟ (Donkervoort Potent) ਨੇ ਕਾਰ ਰੇਸਿੰਗ ਨੂੰ ਅਗਲੇ ਪੱਧਰ ''ਤੇ ਲੈ ਕੇ ਜਾਣ ਦੀ ਟੀਚੇ ਨਾਲ ਅਲੱਗ ਤਰ੍ਹਾਂ ਦੇ ਡਿਜ਼ਾਈਨ ''ਤੇ ਅਧਾਰਿਤ D8 GTO ਸੁਪਰਕਾਰ ਤਿਆਰ ਕੀਤੀ ਹੈ ਜੋ ਲੁੱਕ ਦੇ ਮਾਮਲੇ ''ਚ ਅੱਜਕਲ ਦੀਆਂ ਆਮ ਰੇਸਿੰਗ ਕਾਰਾਂ ਵਰਗੀ ਬਿਲਕੁਲ ਨਹੀਂ ਹੈ |
ਇਸ ਕਾਰ ਦੀ ਚੈੱਸੀ 54 ਕਿਲੋਗ੍ਰਾਮ ਦੀ ਬਣਾਈ ਗਈ ਹੈ ਜੋ ਕਾਫੀ ਮਜਬੂਤ ਵੀ ਹੈ ਜਿਸ ਨਾਲ ਇਸ ਦਾ ਕੁਲ ਭਾਰ ਸਿਰਪ 695 ਕਿਲੋਗ੍ਰਾਮ ਤੋਂ ਲੈ ਕੇ 730 ਕਿਲੋਗ੍ਰਾਮ ਤੱਕ ਹੈ |
ਡਿਜ਼ਾਈਨ:
ਡਾਂਕਰਵੁਅਰਟ ਦੀ ਇਹ ਹੈਂਡ-ਬਿਲਟ ਰੇਸਿੰਗ ਕਾਰ 3740mm ਲੰਬੀ, 1850mm ਚੌੜੀ ਅਤੇ 1140mm ਉੱਚੀ ਹੈ | ਇਸ ਕਾਰ ਦਾ ਵ੍ਹੀਲਬੇਸ 2350mm ਹੈ | ਡਾਂਕਰਵੁਅਰਟ ਡੀ8 ਜੀ.ਟੀ.ਓ. ਦੀ ਬਾਡੀ ਵੇਟ ਕਾਰਬਨ ਫਾਈਬਰ ਨਾਲ ਬਣਾਈ ਗਈ ਹੈ | ਕਾਰ ''ਚ ਦੋ ਦਰਵਾਜ਼ੇ ਹਨ ਅਤੇ ਇਸ ਵਿਚ ਦੋ ਲੋਕ ਬੈਠ ਸਕਦੇ ਹਨ | ਗੱਡੀ ''ਚ 17 ਜਾਂ 18 ਇੰਚ ਦੇ ਅਲਾਏ ਵ੍ਹੀਲਸ ਲਗਾਏ ਗਏ ਹਨ | ਇਨ੍ਹਾਂ ਪਹੀਆਂ ਨੂੰ ਜਪਾਨੀ ਰੇਜ ਇੰਜੀਨੀਅਰਿੰਗ ਨੇ ਖਾਸ ਡਾਂਕਰਵੁਅਰਟ ਲਈ ਹੀ ਬਣਾਇਆ ਹੈ |
ਇੰਜਣ:
ਡਾਂਕਰਵੁਅਰਟ ਡੀ8 ਜੀ.ਟੀ.ਓ. ''ਚ ਆਡੀ ਦਾ 2.5-ਲੀਟਰ R5 TFSI ਇੰਜਣ ਲਗਾਇਆ ਗਿਆ ਹੈ ਜੋ 380 ਬੀ.ਐੱਚ.ਪੀ. ਦੀ ਪਾਵਰ ਅਤੇ 475 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ | ਇਸ ਇੰਜਣ ਨੂੰ 5-ਸਪੀਡ ਮੈਨੂਅਲ ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ | 2480 ਸੀ.ਸੀ. ਦੀ ਸਮਰਥਾ ਵਾਲੀ ਇਹ ਕਾਰ 2.8 ਸੈਕਿੰਡ ''ਚ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ੍ਹ ਲੈਂਦੀ ਹੈ | ਕਾਰ ਦੀ ਟਾਪ ਸਪੀਡ 270 ਕਿਲੋਮੀਟਰ ਪ੍ਰਤੀ ਘੰਟਾ ਹੈ |
ਫਿਊਲ ਟੈਂਕ:
ਇਹ ਕਾਰ ਇਕ ਲੀਟਰ ਫਿਊਲ ''ਚ ਲਗਭਗ 10 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੀ ਹੈ | ਕਾਰ ਦੇ ਫਿਊਲ ਟੈਂਕ ਦੀ ਕਪੈਸਿਟੀ 48 ਲੀਟਰ ਦੀ ਹੈ |
ਇਸ ਕਾਰ ਦੀ ਇਕ ਖਾਸ ਗੱਲ ਇਹ ਹੈ ਕਿ ਇਸ ਵਿਚ ਐਾਟੀ-ਲਾਕ ਸਿਸਟਮ ਅਤੇ ਪਾਵਰ ਸਟੀਅਰਿੰਗ ਵਰਗੇ ਫੀਚਰਜ਼ ਮੌਜੂਦ ਨਹੀਂ ਹਨ ਜਿਸ ਨਾਲ ਇਸ ਕਾਰ ਨੂੰ ਚਲਾਉਣਾ ਅਤੇ ਹੈਂਡਲ ਕਰਨਾ ਪੂਰੀ ਤਰ੍ਹਾਂ ਡਰਾਈਵਰ ਦੀ ਨਿਪੁੰਨਤਾ ''ਤੇ ਹੀ ਨਿਰਭਰ ਕਰਦਾ ਹੈ | ਕਾਰ ''ਚ ਸਿਰਫ ਡਿਸਕ ਬ੍ਰੇਕਸ ਦੇ ਨਾਲ ਅਲੱਗ ਤੋਂ ਹੈਂਡ ਬ੍ਰੇਕ ਸਿਸਟਮ ਮੌਜੂਦ ਹੈ | ਇਸ ਕਾਰ ਦੀ ਕੀਮਤ 1.05 ਕਰੋੜ ਰੁਪਏ ਤੋਂ ਸ਼ੁਰੂ ਹੁੰਦੀ ਹੈ ਜੋ ਕਿ ਵੇਰੀਅੰਟਸ ਦੇ ਹਿਸਾਬ ਨਾਲ ਵਧਦੀ ਹੀ ਜਾ ਰਹੀ ਹੈ |