ਹੁਣ Google Pay ਤੋਂ ਵੀ ਰੀਚਾਰਜ ਹੋਵੇਗਾ ਫਾਸਟੈਗ, ਇਹ ਹੈ ਤਰੀਕਾ

01/29/2020 5:25:39 PM

ਗੈਜੇਟ ਡੈਸਕ– ਗੂਗਲ ਪੇਅ ਨੇ ਆਪਣੇ ਪਲੇਟਫਾਰਮ ’ਚ ਇਕ ਨਵਾਂ ਯੂ.ਪੀ.ਆਈ. ਰੀਚਾਰਜ ਫੀਚਰ ਜੋੜਿਆ ਹੈ, ਜਿਸ ਨਾਲ ਲੋਕ ਘਰ ਬੈਠੇ ਹੀ ਫਾਸਟੈਗ ਰੀਚਾਰਜ ਕਰਵਾ ਸਕਣਗੇ। ਇੰਨਾ ਹੀ ਨਹੀਂ ਲੋਕਾਂ ਨੂੰ ਇਸ ਆਪਸ਼ਨ ਰਾਹੀਂ ਰੀਚਾਰਜ ਨਾਲ ਜੁੜੀ ਜ਼ਿਆਦਾ ਜਾਣਕਾਰੀ ਵੀ ਮਿਲੇਗੀ। ਹਾਲਾਂਕਿ, ਰੀਚਾਰਜ ਲਈ ਫਾਸਟੈਗ ਕਾਰਡ ਨੂੰ ਗੂਗਲ ਪੇਅ ਨਾਲ ਲਿੰਕ ਕਰਾਉਣਾ ਹੋਵੇਗਾ। 

ਇੰਝ ਕਰੋ ਗੂਗਲ ਪੇਅ ਤੋਂ ਫਾਸਟੈਗ ਰੀਚਾਰਜ
- ਤੁਹਾਨੂੰ ਸਭ ਤੋਂ ਪਹਿਲਾਂ ਦੋਵਾਂ ਅਕਾਊਂਟਸ ਨੂੰ ਲਿੰਕ ਕਰਨਾ ਹੋਵੇਗਾ। 

- ਫਾਸਟੈਗ ਰੀਚਾਰਜ ਕਰਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਗੂਗਲ ਪਲੇਅ ਓਪਨ ਕਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਫਾਸਟਾਗ ਕੈਟਾਗਰੀ ਸਰਚ ਕਰਨੀ ਹੋਵੇਗੀ। ਇਹ ਆਪਸ਼ਨ ਤੁਹਾਨੂੰ ਬਿੱਲ ਪੇਮੈਂਟ ਸੈਕਸ਼ਨ ’ਚ ਮਿਲੇਗਾ। 

- ਇੰਨਾ ਕਰਨ ਤੋਂ ਬਾਅਦ ਰੀਚਾਰਜ ਆਪਸ਼ਨ ਨੂੰ ਚੁਣੋ ਅਤੇ ਉਸ ਬੈਂਕ ਦੀ ਚੋਣ ਕਰੋ, ਜਿਸ ਨੇ ਫਾਸਟੈਗ ਜਾਰੀ ਕੀਤਾ ਸੀ।

- ਇਸ ਤੋਂ ਬਾਅਦ ਗੱਡੀ ਦਾ ਨੰਬਰ ਐਂਟਰ ਕਰਕੇ ਪੇਮੈਂਟ ਵਿਦ ਬੈਂਕ ਅਕਾਊਂਟ ਦੇ ਆਪਸ਼ਨ ਨੂੰ ਚੁਣੋ।

- ਹੁਣ ਤੁਹਾਡਾ ਫਾਸਟੈਗ ਰੀਚਾਰਜ ਹੋ ਜਾਵੇਗਾ। ਨਾਲ ਹੀ ਤੁਸੀਂ ਇਥੇ ਫਾਸਟੈਗ ਬੈਲੇਂਸ ਵੀ ਦੇਖ ਸਕਦੇ ਹੋ। 

ਫਾਸਟੈਗ ਕਾਰਡ ਦੀ ਜਾਣਕਾਰੀ
ਫਾਸਟੈਗ ਇਕ ਇਲੈਕਟ੍ਰੋਨਿਕ ਟੋਲ ਕੁਨੈਕਸ਼ਨ ਸਿਸਟਮ ਹੈ ਜੋ ਰੇਡੀਓ ਫ੍ਰੀਕਵੈਂਸੀ ਆਈਡੈਂਟੀਫਿਕੇਸ਼ਨ ਤਕਨੀਕ ’ਤੇ ਕੰਮ ਕਰਦਾ ਹੈ। ਇਸ ਸਿਸਟਮ ਨੂੰ ਭੁਰਤ ਸਰਕਾਰ ਦੀ ਨੈਸ਼ਨਲ ਹਾਈਵੇਅ ਅਥਾਰਿਟੀ ਵਲੋਂ ਪੇਸ਼ ਕੀਤਾ ਗਿਆ ਸੀ। ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤ ਸਰਕਾਰ 15 ਜਨਵਰੀ ਤੋਂ ਹੁਣ ਤਕ 70 ਲੱਖ ਫਾਸਟੈਗ ਜਾਰੀ ਕਰ ਚੁੱਕੀ ਹੈ। 


Related News