ਜੀਓ 5ਜੀ ’ਚ ਮਿਲੇਗੀ ਫਾਈਬਰ ਵਰਗੀ ਤੇਜ਼ ਇੰਟਰਨੈੱਟ ਸਪੀਡ

07/26/2022 3:24:19 PM

ਗੈਜੇਟ ਡੈਸਕ– ਰਿਲਾਇੰਸ ਸਮੂਹ ਦੀ ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਆਪਣੀ 5ਜੀ ਸੇਵਾ ’ਚ ਫਾਈਬਰ ਕੇਬਲ ਜਿੰਨੀ ਸਪੀਡ ਮੁਹੱਈਆ ਕਰਵਾ ਸਕਦੀ ਹੈ, ਜਿਸ ਦੇ 4ਜੀ ਸੇਵਾ ਦੇ ਮੁਕਾਬਲੇ 20 ਗੁਣਾ ਵੱਧ ਹੋਣ ਦੀ ਉਮੀਦ ਹੈ। ਇਸ ਕੜੀ ’ਚ ਕੰਪਨੀ ਨੇ ਵੱਡੇ ਪੈਮਾਨੇ ’ਤੇ 5ਜੀ ਨਾਲ ਜੁੜੇ ਐਪਸ ਅਤੇ ਸੇਵਾਵਾਂ ਲਈ ਪ੍ਰੀਖਣਾਂ ਨੂੰ ਪੂਰਾ ਕਰ ਲਿਆ ਹੈ।

ਜੀਓ ਨੇ ਕਿਹਾ ਕਿ ਕੰਪਨੀ ਦੇ ਐਨਹਾਂਸਡ ਮੋਬਾਇਲ ਬ੍ਰਾਡਬੈਂਡ (ਈ. ਐੱਮ. ਬੀ. ਬੀ.) ਰਾਹੀਂ ਗਾਹਕਾਂ ਨੂੰ ਫਾਈਬਰ ਵਰਗੀ ਸਪੀਡ ਮਿਲੇਗੀ। ਪ੍ਰੀਖਣਾਂ ’ਚ ਸਪੀਡ 1 ਜੀ. ਬੀ. ਪੀ. ਐੱਸ. ਤੱਕ ਮਾਪੀ ਗਈ ਸੀ। ਕੰਪਨੀ ਨੇ ਕਿਹਾ ਕਿ ਗਾਹਕਾਂ ਨੂੰ ਆਪਣੇ ਮੋਬਾਇਲ ਫੋਨ ’ਤੇ ਕਿਤੇ ਵੀ ਅਤੇ ਕਦੀ ਵੀ ਘੱਟ ਤੋਂ ਘੱਟ 50 ਤੋਂ 100 ਐੱਮ. ਬੀ. ਦੀ ਸਪੀਡ ਮਿਲੇਗੀ ਜੋ ਆਦਰਸ਼ ਸਥਿਤੀ ’ਚ ਇਸ ਤੋਂ ਵੱਧ ਹੋ ਸਕਦੀ ਹੈ।

ਇਸ ਨਾਲ ਗਾਹਕ ਯੂਜ਼ਰਸ 8ਕੇ ਵੀਡੀਓ ਸਟ੍ਰੀਮਿੰਗ, ਕਲਾਊਡ ਗੇਮਿੰਗ, ਜੀਓ ਗਲਾਸ, ਹੈਲਥਕੇਅਰ ਸੈਗਮੈਂ!ਟ ’ਚ 5ਜੀ ਰੋਬੋਟਿਕਸ, ਰੀਅਲ ਟਾਈਮ ਇਮਰਸਿਵ ਵਰਚੁਅਲ ਰੀਅਲਟੀ ਮੀਟਿੰਗ, 5ਜੀ ਕਨੈਕਟਿਡ ਡ੍ਰੋਨਸ, ਵਰਚੁਅਲ ਸ਼ਾਪਿੰਗ ਅਤੇ ਸਮਾਰਟ ਹੋਮਸ ਸੇਵਾ ਦਾ ਆਨੰਦ ਲੈ ਸਕਣਗੇ।

Rakesh

This news is Content Editor Rakesh