ਗੂਗਲ ਪਲੇਅ ਸਟੋਰ ''ਤੇ ਮਿਲੀਆਂ ਬਹੁਤ ਸਾਰੀਆਂ ਫੇਕ Antivirus ਐਪਸ, ਇੰਝ ਕਰੋ ਆਪਣਾ ਬਚਾਅ

09/13/2019 11:00:32 AM

ਗੈਜੇਟ ਡੈਸਕ– ਜੇ ਤੁਸੀਂ ਆਪਣੇ ਐਂਡ੍ਰਾਇਡ ਸਮਾਰਟਫੋਨ ਵਿਚ ਐਂਟੀ-ਵਾਇਰਸ ਐਪ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਨਵੀਂ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪਲੇਅ ਸਟੋਰ 'ਤੇ ਕਈ ਫੇਕ ਐਂਟੀ-ਵਾਇਰਸ ਐਪਸ ਮੁਹੱਈਆ ਕਰਵਾਈਆਂ ਗਈਆਂ ਹਨ, ਜਿਨ੍ਹਾਂ ਨੂੰ ਕਾਫੀ ਯੂਜ਼ਰਜ਼ ਡਾਊਨਲੋਡ ਕਰ ਚੁੱਕੇ ਹਨ।
- ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪਲੇਅ ਸਟੋਰ 'ਤੇ  Virus Cleaner ਤੇ Antivirus ਵਰਗੀਆਂ ਕਈ ਫੇਕ ਐਪਸ ਮਿਲੀਆਂ ਹਨ, ਜਿਨ੍ਹਾਂ ਨੂੰ ਇਕ ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਇਹ ਐਪਸ ਅਸਲ ਐਂਟੀ-ਵਾਇਰਸ ਐਪ ਦੀ ਹੀ ਨਕਲ ਕਰਦੀਆਂ ਹਨ ਅਤੇ ‘Scan device for virus’ ਵਰਗੇ ਫੰਕਸ਼ਨਜ਼ ਆਫਰ ਕਰਦੀਆਂ ਹਨ, ਜੋ ਅਸਲ ਵਿਚ ਕੋਈ ਕੰਮ ਨਹੀਂ ਕਰਦੇ।



ਕਿਉਂ ਮੁਹੱਈਆ ਕਰਵਾਈਆਂ ਗਈਆਂ ਹਨ ਇਹ ਫੇਕ ਐਪਸ
ਇਨ੍ਹਾਂ ਫੇਕ ਐਂਟੀ-ਵਾਇਰਸ ਐਪਸ ਨੂੰ ਮੁਹੱਈਆ ਕਰਵਾਉਣ ਪਿੱਛੇ ਮੁੱਖ ਉਦੇਸ਼ ਸਿਰਫ ਐਡਸ ਦਿਖਾਉਣਾ ਹੁੰਦਾ ਹੈ ਅਤੇ ਜ਼ਿਆਦਾ ਡਾਊਨਲੋਡਸ ਦੀ  ਮਦਦ ਨਾਲ ਰੈਵੇਨਿਊ ਜਨਰੇਟ ਕਰ ਕੇ ਪੈਸੇ ਕਮਾਉਣਾ ਹੁੰਦਾ ਹੈ। Quick Heal ਸਕਿਓਰਿਟੀ ਨੇ ਰਿਪੋਰਟ ਵਿਚ ਦੱਸਿਆ ਹੈ ਕਿ ਇਨ੍ਹਾਂ ਐਪਸ ਵਿਚ ਐਂਟੀ-ਵਾਇਰਸ ਇੰਜਣ ਮੌਜੂਦ ਨਹੀਂ, ਜਿਸ ਕਾਰਣ ਇਹ ਵਾਇਰਸ ਨੂੰ ਸਕੈਨ ਨਹੀਂ ਕਰ ਸਕਦੇ।
ਫੇਕ ਐਂਟੀ-ਵਾਇਰਸ ਐਪਸ ਵਿਚ ਸਿਰਫ ਮਲੀਸ਼ੀਅਸ ਐਪਸ ਤੇ ਮੈਮੋਰੀ ਕਲੀਨ ਐਪਸ ਦੀ ਲਿਸਟ ਮੌਜੂਦ ਹੈ, ਜੋ ਅਪਡੇਟ ਤਕ ਨਹੀਂ ਹੁੰਦੀ।



ਐਪਸ ਦਿਖਾ ਰਹੀਆਂ ਹਨ ਫੇਕ ਰਿਜ਼ਲਟ
ਇਨ੍ਹਾਂ ਐਂਟੀ-ਵਾਇਰਸ ਐਪਸ ਰਾਹੀਂ ਜਦੋਂ ਸਕੈਨਿੰਗ ਕੀਤੀ ਜਾਂਦੀ ਹੈ ਤਾਂ ਇਹ ਫੇਕ ਰਿਜ਼ਲਟ ਦਿਖਾਉਂਦੀਆਂ ਹਨ। ਇਹ ਐਪਸ ਕਈ ਪ੍ਰੀ-ਡਿਫਾਈਂਡ ਪਰਮਿਸ਼ਨਜ਼ ਵੀ ਲੈਂਦੀਆਂ ਹਨ, ਜੋ ਬਾਕੀ ਐਪਸ ਨੂੰ ਰਿਸਕੀ ਦਿਖਾਉਣ ਲਈ ਵਰਤੋਂ ਵਿਚ ਲਿਆਂਦੀਆਂ ਜਾਂਦੀਆਂ ਹਨ।



ਇੰਝ ਕਰੋ ਆਪਣਾ ਬਚਾਅ
ਪਲੇਅ ਸਟੋਰ 'ਤੇ ਮੌਜੂਦ ਇਨ੍ਹਾਂ ਫੇਕ ਐਪਸ ਨੂੰ ਹਟਾਉਣ ਲਈ ਗੂਗਲ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਅਤੇ ਇਨ੍ਹਾਂ ਦੀ ਪਛਾਣ ਕਰਨ ਲਈ ਵੱਖ-ਵੱਖ ਤਰੀਕੇ ਅਪਣਾ ਰਹੀ ਹੈ ਪਰ ਫਿਰ ਵੀ ਬਹੁਤ ਸਾਰੀਆਂ ਐਪਸ ਪਲੇਅ ਸਟੋਰ 'ਤੇ ਪਹੁੰਚ ਜਾਂਦੀਆਂ ਹਨ। ਅਜਿਹੀ ਹਾਲਤ ਵਿਚ ਯੂਜ਼ਰਜ਼ ਲਈ ਸਿਆਣਪ ਭਰਿਆ ਫੈਸਲਾ ਇਹੋ ਹੈ ਕਿ ਸਿਰਫ ਭਰੋਸੇਮੰਦ ਤੇ ਲੋਕਪ੍ਰਿਯ ਐਪ ਹੀ ਡਾਊਨਲੋਡ ਕੀਤੀ ਜਾਵੇ ਤਾਂ ਜੋ ਵਾਇਰਸ ਤੋਂ ਪ੍ਰਭਾਵਿਤ ਤੇ ਐਡਸ ਦਿਖਾਉਣ ਵਾਲੀਆਂ ਐਪਸ ਤੁਹਾਡੇ ਸਮਾਰਟਫੋਨ ਤਕ ਪਹੁੰਚ ਨਾ ਬਣਾ ਸਕਣ।