ਫੇਸਬੁੱਕ ਸ਼ੁਰੂ ਕਰੇਗੀ ਕਮੈਂਟ ਰੈਂਕਿੰਗ

06/16/2019 10:13:05 PM

ਗੈਜੇਟ ਡੈਸਕ—ਜਨਤਕ ਪੋਸਟ 'ਤੇ ਗੱਲਬਾਤ ਨੂੰ ਹੋਰ ਜ਼ਿਆਦਾ ਸਾਰਥਕ ਬਣਾਉਣ ਲਈ ਫੇਸਬੁੱਕ ਨੇ ਇਕ ਅਪਡੇਟ ਜਾਰੀ ਕੀਤੀ ਹੈ ਜਿਸ ਦੇ ਤਹਿਤ ਉਨ੍ਹਾਂ ਲੋਕਾਂ ਨੂੰ ਪ੍ਰੋਮੋਟ ਕੀਤਾ ਜਾਵੇਗਾ, ਜਿਨ੍ਹਾਂ ਦੇ ਕਮੈਂਟ ਉਪਭੋਗਤਾਵਾਂ ਲਈ ਸਭ ਤੋਂ ਜ਼ਿਆਦਾ ਪ੍ਰਾਂਸਗਿਕ ਹੋਣਗੇ। ਫੇਸਬੁੱਕ ਹੁਣ ਜਨਤਕ ਪੋਸਟ 'ਤੇ ਉਨ੍ਹਾਂ ਕਮੈਂਟਸ ਨੂੰ ਉਸ ਵੇਲੇ ਜ਼ਿਆਦਾ ਪ੍ਰਮੁੱਖਤਾ ਨਾਲ ਦਿਖਾਉਣਾ ਸ਼ੁਰੂ ਕਰੇਗਾ, ਜਦ ਪੇਜ਼ ਜਾਂ ਪੋਸਟ ਪਾਉਣ ਵਾਲੇ ਵਾਸਤਵਿਕ ਵਿਅਕਤੀ ਦੇ ਦੋਸਤਾਂ ਦੁਆਰਾ ਕੀਤਾ ਗਿਆ ਹੋਵੇਗਾ। ਫੇਸਬੁੱਦ ਦੇ ਉਤਪਾਦ ਮੈਨੇਜਰ ਜਸਟਿਨ ਸ਼ੇਨ ਨੇ ਬਿਆਨ ਦਿੱਤਾ ਸੀ, ਅਸੀਂ ਹੋਰ ਸੰਕੇਤਾਂ 'ਤੇ ਧਿਆਨ ਰੱਖਣਾ ਜਾਰੀ ਰੱਖਾਂਗੇ, ਤਾਂ ਕਿ ਅਸੀਂ ਘੱਟ ਗੁਣਵਤਾ ਵਾਲੇ ਕਮੈਂਟਸ ਨੂੰ ਪ੍ਰਮੁੱਖਤਾ ਨਾਲ ਨਾ ਦਿਖਾਈਏ, ਭਲੇ ਹੀ ਉਹ ਕਮੈਂਟਸ ਪੋਸਟ ਪਾਉਣ ਵਾਲੇ ਵਿਅਕਤੀ ਜਾਂ ਉਸ ਦੇ ਦੋਸਤਾਂ ਦੀ ਹੀ ਕਿਉਂ ਨਾ ਹੋਣ। ਉਪਭੋਗਤਾ ਆਪਣੀ ਪੋਸਟ 'ਤੇ ਕਮੈਂਟਸ ਨੂੰ ਲੁਕਾ ਕੇ, ਹਟਾ ਕੇ ਉਸ ਨੂੰ ਕੰਟਰੋਲ ਕਰ ਸਕਦੇ ਹਨ।

ਜਿਨ੍ਹਾਂ ਲੋਕਾਂ ਦੀ ਫੇਸਬੁੱਕ 'ਤੇ ਜ਼ਿਆਦਾ ਦੋਸਤ ਨਹੀਂ ਹਨ ਉਨ੍ਹਾਂ ਦੇ ਕਮੈਂਟ ਰੈਂਕਿੰਗ ਆਪਣੇ-ਆਪ ਚਾਲੂ ਨਹੀਂ ਹੋਵੇਗੀ, ਕਿਉਂਕਿ ਉਨ੍ਹਾਂ ਦੇ ਪੋਸਟ 'ਤੇ ਪਹਿਲਾਂ ਤੋਂ ਹੀ ਘੱਟ ਕਮੈਂਟਸ ਹਨ। ਹਾਲਾਂਕਿ ਕੋਈ ਵੀ ਵਿਅਕਤੀ ਆਪਣੀ ਫੇਸਬੁੱਕ ਸੈਟਿੰਗਸ 'ਚ ਜਾ ਕੇ ਕਮੈਂਟ ਰੈਂਕਿੰਗ ਨੂੰ ਸ਼ੁਰੂ ਕਰ ਸਕਦਾ ਹੈ। ਫੇਸਬੁੱਕ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਲੋਕ ਸੁਰੱਖਿਆ ਅਤੇ ਪ੍ਰਮਾਣਿਕ ਕਮੈਂਟ ਦੇਖਣ। ਜੇਕਰ ਕੋਈ ਕਮੈਂਟ ਸਾਡੇ ਸਮੂਹ ਦਾ ਅਨਾਦਰ ਕਰਦਾ ਹੈ ਤਾਂ ਅਸੀਂ ਉਸ ਨੂੰ ਹਟਾ ਦੇਵਾਂਗੇ। ਫੇਸਬੁੱਕ ਲਗਾਤਾਰ ਯੂਜ਼ਰ ਦੇ ਐਕਸਪੀਰੀਅੰਸ ਨੂੰ ਵਧਾਉਣ ਲਈ ਕੁਝ ਨਵੇਂ ਫੀਚਰ ਨੂੰ ਜੋੜਦੀ ਰਹਿੰਦੀ ਹੈ। ਕੰਪਨੀ ਨੇ ਹਾਲ ਹੀ 'ਚ ਆਪਣੇ ਡੇਟਿੰਗ ਪਲੇਟਫਾਰਮਸ ਨੂੰ ਹੋਰ 14 ਦੇਸ਼ਾਂ 'ਚ ਸ਼ੁਰੂ ਕੀਤਾ ਸੀ। ਇਸ 'ਚ () ਫੀਚਰ ਨੂੰ ਜੋੜਿਆ ਗਿਆ ਹੈ। ਇਥੇ ਯੂਜ਼ਰਸ ਇਸ ਫੀਚਰ ਦੀ ਮਦਦ ਨਾਲ ਸੀਕ੍ਰੇਟ ਲਿਸਟ ਨੂੰ ਬਣਾ ਸਕਦੇ ਹਨ ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ। ਇਸ ਲਿਸਟ 'ਚ ਤੁਸੀਂ ਆਪਣੇ 9 ਫੇਸਬੁੱਕ ਦੋਸਤਾਂ ਨੂੰ ਇਸ 'ਚ ਜੋੜ ਸਕਦੇ ਹੋ, ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ। ਅਜਿਹੇ 'ਚ ਇੰਨਾਂ ਦੋਸਤਾਂ ਕੋਲ ਇਕ ਕ੍ਰਸ਼ ਮੈਸੇਜ ਜਾਵੇਗਾ।


Karan Kumar

Content Editor

Related News