ਖੂਨ ਦੀ ਜ਼ਰੂਰਤ ਪੈਣ ''ਤੇ ਯੂਜ਼ਰਸ ਨੂੰ ਨੋਟੀਫਿਕੇਸ਼ਨ ਭੇਜੇਗਾ ਫੇਸਬੁੱਕ

06/15/2019 2:02:57 AM

ਗੈਜੇਟ ਡੈਸਕ—ਫੇਸਬੁੱਕ ਬਲੱਡ ਬੈਂਕਸ ਲਈ ਡੋਨਰਸ ਦੀ ਤਲਾਸ਼ ਨੂੰ ਆਸਾਨ ਕਰਨ ਜਾ ਰਿਹਾ ਹੈ। ਭਾਰਤ 'ਚ ਪਿਛਲੇ ਕਾਫੀ ਸਮੇਂ ਤੋਂ ਟੈਸਟ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਕੰਪਨੀ ਨੇ ਬਲੱਡ ਡੋਨੇਸ਼ਨ ਫੀਚਰ ਨੂੰ ਯੂ.ਐੱਸ. 'ਚ ਲਾਂਚ ਕਰਨ ਦਾ ਫੈਸਲਾ ਕੀਤਾ ਹੈ। ਹੁਣ ਸ਼ਿਕਾਗੋ, ਨਿਊ ਯਾਰਕ ਸਿਟੀ, ਸੈਨ ਫ੍ਰਾਂਸਿਸਕੋ ਅਤੇ ਵਾਸ਼ਿੰਗਟਨ ਡੀ.ਸੀ. ਵਰਗੇ ਸ਼ਹਿਰਾਂ 'ਚ ਯੂਜ਼ਰਸ ਨੂੰ ਉਨ੍ਹਾਂ ਦੇ ਖੇਤਰ 'ਚ ਬਲੱਡ ਡੋਨੇਸ਼ਨ ਦੀ ਜ਼ਰੂਰਤ ਹੋਣ 'ਤੇ ਨੋਟੀਫਿਕੇਸ਼ਨਸ ਭੇਜੇ ਜਾਣਗੇ। ਫੇਸਬੁੱਕ ਦੀ ਮੰਨੀਏ ਤਾਂ ਅਗਲੇ ਕੁਝ ਮਹੀਨਿਆਂ 'ਚ ਇਹ ਫੀਚਰ ਦੇਸ਼ ਭਰ 'ਚ ਰੋਲਆਊਟ ਕਰ ਦਿੱਤਾ ਜਾਵੇਗਾ। ਬਲੱਡ ਦੀ ਜ਼ਰੂਰਤ ਪੈਣ 'ਤੇ ਇਹ ਫੀਚਰ ਯੂਜ਼ਰਸ ਨੂੰ ਆਟੋਮੈਟਿਕ ਨੋਟੀਫਿਕੇਸ਼ਨ ਨਹੀਂ ਮਿਲਣਗੇ, ਇਸ ਦੇ ਲਈ ਉਨ੍ਹਾਂ ਨੂੰ ਬਲੱਡ ਡੋਨੇਸ਼ਨ ਪ੍ਰੋਗਰਾਮ ਦਾ ਹਿੱਸਾ ਬਣਨਾ ਪਵੇਗਾ। ਇਸ ਅਲਰਟਸ ਲਈ ਚਾਹਵਾਨ ਯੂਜ਼ਰਸ ਨੂੰ ਫੇਸਬੁੱਕ ਦੇ ਬਲੱਡ ਡੋਨੇਸ਼ਨ ਪੇਜ਼ 'ਤੇ ਜਾ ਕੇ 'Sign up 'ਤੇ ਕਲਿੱਕ ਕਰਨਾ ਹੋਵੇਗਾ। ਯੂਜ਼ਰਸ ਇਨ੍ਹਾਂ ਸੈਟਿੰਗਸ ਨੂੰ ਆਪਣੇ ਪ੍ਰੋਫਾਈਲ ਦੇ 'about' ਸੈਕਸ਼ਨ 'ਚ ਜਾ ਕੇ ਵੀ ਚੇਂਜ ਕਰ ਸਕੋਗੇ। ਇਕ ਵਾਰ ਸਾਇਨ-ਅਪ ਪ੍ਰੋਸੈਸ ਪੂਰਾ ਹੋਣ ਤੋਂ ਬਾਅਦ ਯੂਜ਼ਰਸ ਨੂੰ ਨੋਟੀਫਿਕੇਸ਼ਨਸ ਮਿਲਣਗੇ ਕਿ ਉਨ੍ਹਾਂ ਦੇ ਨੇੜਲੇ ਬਲੱਡ ਡੋਨੇਸ਼ਨ ਸੈਂਟਰ ਨੂੰ ਡੋਨਰਸ ਦੀ ਜ਼ਰੂਰਤ ਹੈ। 

ਫੇਸਬੁੱਕ ਨੇ ਇਹ ਟੂਲ ਲਾਂਚ ਕਰਦੇ ਹੋਏ ਕਿਹਾ ਕਿ ਕੰਪਨੀ ਨੂੰ ਉਮੀਦ ਹੈ ਕਿ ਇਹ ਯੂ.ਐੱਸ. 'ਚ ਨਾਗਰਿਕਾਂ ਵਿਚਾਲੇ ਬਲੱਡ ਡੋਨੇਸ਼ਨ ਨਾਲ ਜੁੜੀ ਜਾਗਰੂਕਤਾ ਫੈਲਾਵੇਗਾ। ਇਕ ਬਲਾਗ ਪੋਸਟ 'ਚ ਕੰਪਨੀ ਨੇ ਲਿਖਿਆ ਕਿ ਹਰ ਦੋ ਸੈਕਿੰਡ 'ਚ ਯੂ.ਐੱਸ. 'ਚ ਕਿਸੇ ਨੂੰ ਬਲੱਡ ਦੀ ਜ਼ਰੂਰਤ ਪੈਂਦੀ ਹੈ ਅਤੇ ਇਕ ਬਲੱਡ ਡੋਨੇਸ਼ਨ ਨਾਲ ਤਿੰਨ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਫੇਸਬੁੱਕ ਦੀ ਮੰਨੀਏ ਤਾਂ ਇਸ ਦੇ ਬਾਵਜੂਦ ਯੂ.ਐÎੱਸ. ਦੇ ਬਲੱਡ ਬੈਂਕ 'ਚ ਡੋਨਰਸ ਦੀ ਗਿਣਤੀ 'ਚ ਕਮੀ ਦੇਖਣ ਨੂੰ ਮਿਲ ਰਹੀ ਹੈ। ਫੇਸਬੁੱਕ ਇਸ ਦੇ ਲਈ ਅਮਰੀਕਾ ਦੇ ਬਲੱਡ ਸੈਂਟਰਸ, ਦਿ ਅਮਰੀਕਨ ਰੈੱਡ ਕ੍ਰਾਸ, ਨਿਊ ਯਾਰਕ ਬਲੱਡ ਸੈਂਟਰ, ਰਿਵਰ ਰਾਕ ਵੈਲੀ ਬਲੱਡ ਸੈਂਟਰ ਅਤੇ ਸਟੈਨਫਾਰਡ ਬਲੱਡ ਸੈਂਟਰ ਵਰਗੇ ਸੰਸਥਾਨਾਂ ਨਾਲ ਪਾਰਟਨਰਸ਼ਿਪ ਕਰ ਰਿਹਾ ਹੈ।
ਅਮਰੀਕੀ ਬਲੱਡ ਸੈਂਟਰ ਦੇ ਮੁੱਖ ਅਧਿਕਾਰੀ ਨੇ ਇਸ ਫੀਚਰ ਨੂੰ ਲੈ ਕੇ ਕਿਹਾ ਕਿ ਫੇਸਬੁੱਕ ਨਾਲ ਸਾਡੀ ਪਾਰਟਨਰਸ਼ਿਪ ਤੋਂ ਬਾਅਦ ਲੋਕਾਂ ਲਈ ਸਥਾਨਕ ਬਲੱਡ ਬੈਂਕ ਪਹੁੰਚਾਉਣਾ ਅਤੇ ਉਸ ਨਾਲ ਜੁੜ ਪਾਉਣਾ ਆਸਾਨ ਹੋ ਜਾਵੇਗਾ। ਨਾਲ ਹੀ ਬਲੱਡ ਦੀ ਕਮੀ ਹੋਣ 'ਤੇ ਉਨ੍ਹਾਂ ਨੂੰ ਪਤਾ ਚੱਲਦਾ ਰਹੇਗਾ। ਇਸ ਤਰ੍ਹਾਂ ਯੂ.ਐੱਸ. 'ਚ ਕਈ ਬਲੱਡ ਡੋਨੇਟਰ ਤਿਆਰ ਹੋਣਗੇ, ਅਜਿਹੀ ਸਾਨੂੰ ਉਮੀਦ ਹੈ। ਵਧੀਆ ਗੱਲ ਇਹ ਹੈ ਕਿ ਅਜਿਹੇ ਲੋਕ ਫੇਸਬੁੱਕ 'ਤੇ ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕਰਨਗੇ, ਜਿਸ ਨੂੰ ਦੇਖ ਕੇ ਬਾਕੀ ਵੀ ਬਲੱਡ ਡੋਨੇਸ਼ਨ ਕਰਨ ਲਈ ਪ੍ਰੇਰਿਤ ਹੋਣਗੇ। ਦੱਸ ਦੇਈਏ ਕਿ ਭਾਰਤ, ਬੰਗਲਾਦੇਸ਼, ਬ੍ਰਾਜ਼ੀਲ ਅਤੇ ਪਾਕਿਸਤਾਨ 'ਚ 2017 'ਚ ਲਾਂਚ ਕਰਨ ਅਤੇ ਟੈਸਟ ਕਰਨ ਤੋਂ ਬਾਅਦ ਫੇਸਬੁੱਕ ਇਹ ਫੀਚਰ ਯੂ.ਐੱਸ. 'ਚ ਲਿਆ ਰਿਹਾ ਹੈ।

Karan Kumar

This news is Content Editor Karan Kumar