ਇਸ ਗਰੁੱਪ ਨਾਲ ਮਿਲ ਕੇ ਫੇਸਬੁੱਕ ਕਰਨਾ ਚਾਹੁੰਦੀ ਸੀ ਯੂਜ਼ਰਸ ਦੀ ਜਾਸੂਸੀ

04/05/2020 1:16:20 AM

ਗੈਜੇਟ ਡੈਸਕ—ਸੋਸ਼ਲ ਮੀਡੀਆ ਕੰਪਨੀ ਫੇਸਬੁੱਕ 'ਤੇ ਯੂਜ਼ਰਸ ਦੀ ਜਾਸੂਸੀ ਦੇ ਦੋਸ਼ ਪਹਿਲਾਂ ਵੀ ਲੱਗਦੇ ਰਹੇ ਹਨ ਅਤੇ ਇਕ ਵਾਰ ਫਿਰ ਕਿਹਾ ਜਾ ਰਿਹਾ ਹੈ ਕਿ ਫੇਸਬੁੱਕ ਨੇ ਆਈਫੋਨ ਯੂਜ਼ਰਸ ਦੀ ਜਾਸੂਸੀ ਕਰਨ ਦੀ ਕੋਸ਼ਿਸ਼ ਕੀਤੀ। Motherboard ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਦੇ ਲਈ ਫੇਸਬੁੱਕ ਦਾ ਰਿਪ੍ਰੇਜੇਂਟੇਟਿਵ ਇਜ਼ਰਾਈਲ ਦੇ ਐੱਨ.ਐੱਸ.ਓ. ਗਰੁੱਪ ਨਾਲ ਗੱਲ ਬਾਤ ਕਰ ਰਿਹਾ ਸੀ ਅਤੇ ਕੰਪਨੀ ਯੂਜ਼ਰਸ ਨੂੰ ਟ੍ਰੈਕ ਕਰਨ ਵਾਲਾ ਇਕ ਸਾਫਟਵੇਅਰ ਖਰੀਦਣਾ ਚਾਹੁੰਦੀ ਸੀ। ਰਿਪੋਰਟ ਦੀ ਮੰਨੀਏ ਤਾਂ ਇਨ੍ਹਾਂ 'ਚ ਆਈਫੋਨ ਅਤੇ ਆਈਪੈੱਡ ਇਸਤੇਮਾਲ ਕਰਨ ਵਾਲੇ ਯੂਜ਼ਰਸ ਸ਼ਾਮਲ ਸਨ। ਇਹ ਜਾਣਕਾਰੀ ਇਕ ਕੋਰਟ ਫਾਈਲਿੰਗ 'ਚ ਸਾਹਮਣੇ ਆਈ, ਜਿਥੇ ਫੇਸਬੁੱਕ ਨੇ ਐੱਨ.ਐੱਸ.ਓ. ਗਰੁੱਪ ਨੂੰ ਚੁਣੌਤੀ ਦਿੱਤੀ ਹੈ।

PunjabKesari

ਕੋਰਟ 'ਚ ਫਾਈਲ ਕੀਤੇ ਗਏ ਡਾਇਕੀਊਮੈਂਟਸ ਦੀ ਮੰਨੀਏ ਤਾਂ ਐੱਨ.ਐੱਸ.ਓ. ਗਰੁੱਪ ਦੇ ਸੀ.ਈ.ਓ. ਸ਼ਾਲੇਵ ਹੂਲੀਓ ਨੇ ਕਿਹਾ ਕਿ ਫੇਸਬੁੱਕ ਵੱਲੋਂ ਦੋ ਰਿਪ੍ਰੇਜੇਂਟਿਟਿਵ ਅਕਤੂਬਰ 2017 'ਚ ਸਾਡੇ ਕੋਲ ਆਏ ਸਨ ਅਤੇ ਉਨ੍ਹਾਂ ਨੇ ਪੇਗਾਸਸ ਸਾਫਟਵੇਅਰ ਦੇ ਕੁਝ ਟੂਲਸ ਇਸਤੇਮਾਲ ਕਰਨ ਦੀ ਪਰਮਿਸ਼ਨ ਮੰਗੀ ਸੀ। ਤੁਹਾਨੂੰ ਦੱਸ ਦੇਈਏ ਕਿ ਪੇਗਾਸਸ ਉਹੀ ਸਾਫਟਵੇਅਰ ਹੈ ਜਿਸ ਦੀ ਮਦਦ ਨਾਲ ਵਟਸਐਪ ਹੈਕਿੰਗ ਦੀ ਗੱਲ ਕੀਤੀ ਗਈ ਸੀ। ਪੇਗਾਸਸ ਸਾਫਟਵੇਅਰ ਦੀ ਮਦਦ ਨਾਲ ਭਾਰਤ ਸਮੇਤ ਦੁਨੀਆਭਰ ਦੇ ਪ੍ਰਭਾਵਸ਼ਾਲੀ ਲੋਕਾਂ ਦੇ ਵਟਸਐਪ ਅਕਾਊਂਟ ਦੀ ਹੈਕਿੰਗ ਦਾ ਮਾਮਲਾ ਪਿਛਲੇ ਸਾਲ ਸਾਹਾਮਣੇ ਆਇਆ ਸੀ। ਫੇਸਬੁੱਕ ਨੇ ਇਜ਼ਰਾਈਲ ਦੀ ਫਰਮ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ ਸੀ।

PunjabKesari

ਪੇਗਾਸਸ ਦੀ ਮਦਦ ਨਾਲ ਜਾਸੂਸੀ
ਡਾਕੀਊਮੈਂਟਸ 'ਚ ਕਿਹਾ ਗਿਆ ਹੈ ਕਿ ਫੇਸਬੁੱਕ ਪੇਗਾਸਸ ਨੂੰ ਕਿਸੇ ਹੈਕਿੰਗ ਟੂਲ ਦੇ ਤੌਰ 'ਤੇ ਨਹੀਂ ਖਰੀਦਣਾ ਚਾਹੁੰਦੀ ਸੀ, ਜਿਸ ਦੀ ਮਦਦ ਨਾਲ ਯੂਜ਼ਰਸ ਦੇ ਫੋਨ 'ਚ ਨਜ਼ਰ ਰੱਖੀ ਜਾ ਸਕੇ। ਬਲਕਿ ਫੇਸਬੱਕ ਇਸ ਦੇ ਕੁਝ ਟੂਲਸ ਦੀ ਮਦਦ ਉਨ੍ਹਾਂ ਯੂਜ਼ਰਸ ਦੇ ਡਿਵਾਈਸ ਮਾਨੀਟਰ ਕਰਨ ਲਈ ਲੈਣਾ ਚਾਹੁੰਦੀ ਸੀ ਜਿਨ੍ਹਾਂ ਦੇ ਫੋਨ 'ਚ ਪਹਿਲਾਂ ਹੀ Onavo ਇੰਸਟਾਲ ਸੀ। Onavo Protect ਦਰਅਸਲ, ਸਪਾਈਵੇਅਰ-ਕਮ-ਵੀ.ਪੀ.ਐੱਨ. ਐਪ ਸੀ, ਜਿਸ ਨੂੰ ਫੇਸਬੁੱਕ ਨੇ ਹੀ ਤਿਆਰ ਕੀਤਾ ਸੀ। ਐਪਲ ਦੇ ਕਹਿਣ 'ਤੇ 2018 'ਚ ਫੇਸਬੁੱਕ ਨਾਲ Onavo ਐਪਲੀਕੇਸ਼ਨ ਐਪ ਸਟੋਰ ਤੋਂ ਹਟਾਉਣੀ ਪਈ ਸੀ।

PunjabKesari

ਆਈਫੋਨ ਯੂਜ਼ਰਸ ਦੀ ਟ੍ਰੈਕਿੰਗ
ਮਦਰਬੋਰਡ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਫੇਸਬੁੱਕ ਪੇਗਾਸਸ ਦੀ ਮਦਦ ਨਾਲ ਆਈਫੋਨ ਅਤੇ ਆਈਪੈਡ ਯੂਜ਼ਰਸ ਦੀ ਜਾਸੂਸੀ ਲਈ ਕਰਨਾ ਚਾਹੁੰਦੀ ਸੀ। ਇਹ ਪਹਿਲੇ ਹੀ ਸਾਫ ਹੈ ਕਿ ਐਂਡ੍ਰਾਇਡ ਡਿਵਾਈਸੇਜ਼ ਦੇ ਮੁਕਾਬਲੇ ਐਪਲ ਦੇ ਡਿਵਾਈਸ ਨੂੰ ਹੈਕ ਕਰਨਾ ਆਸਾਨ ਨਹੀਂ ਹੁੰਦਾ ਅਤੇ ਇਹ ਜ਼ਿਆਦਾ ਸਕਿਓਰ ਹੁੰਦੇ ਹਨ। ਕੋਰਟ ਫਾਈਲਿੰਗ 'ਚ ਕਿਹਾ ਗਿਆ ਹੈ ਕਿ ਇਸ ਦੇ ਬਦਲੇ ਫੇਸਬੁੱਕ ਆਈ.ਐੱਸ.ਓ. ਗਰੁੱਪ ਨੂੰ ਪੇਮੈਂਟ ਵੀ ਕਰਨ ਦੀ ਗੱਲ ਕਰ ਰਿਹਾ ਸੀ। ਕੰਪਨੀ ਉਨ੍ਹਾਂ ਯੂਜ਼ਰਸ ਦੀ ਜਾਸੂਸੀ ਕਰਨਾ ਚਾਹੁੰਦੀ ਸੀ ਜਿਨ੍ਹਾਂ ਦੇ ਡਿਵਾਈਸ 'ਚ Onavo ਐਪ ਇੰਸਟਾਲ ਸੀ। ਉੱਥੇ, ਫੇਸਬੁੱਕ ਨੇ ਕਿਹਾ ਕਿ ਐੱਨ.ਐੱਸ.ਓ. ਗਰੁੱਪ ਕੋਰਟ ਦਾ ਧਿਆਨ ਮੌਜੂਦਾ ਵਟਸਐਪ ਹੈਕਿੰਗ ਮਾਮਲੇ ਨਾਲ ਭਟਕਾ ਰਹੀ ਹੈ।


Karan Kumar

Content Editor

Related News