ਖਤਰਨਕ ਯੂਜ਼ਰਸ ਨੂੰ ਟ੍ਰੈਕ ਕਰ ਰਹੀ ਹੈ Facebook

02/17/2019 11:46:38 AM

ਗੈਜੇਟ ਡੈਸਕ- ਸੋਸ਼ਲ ਨੈਟਵਰਕਿੰਗ ਸਾਈਟ Facebook ਲਈ ਪਿੱਛਲਾ ਕੁਝ ਸਮਾਂ ਬਹੁਤ ਚੰਗਾ ਨਹੀਂ ਰਿਹਾ ਹੈ ਤੇ ਕਈ ਤਰ੍ਹਾਂ ਦੇ ਇਲਜ਼ਾਮ ਇਸ 'ਤੇ ਲੱਗੇ ਹਨ। ਹਾਲ ਹੀ 'ਚ ਇਕ ਨਿਊਜ਼ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ Facebook ਵੱਖ-ਵੱਖ ਐਪਸ ਦੀ ਮਦਦ ਨਾਲ ਉਨ੍ਹਾਂ ਯੂਜ਼ਰਸ ਦੀ ਐਕਟੀਵਿਟੀ ਰਿਕਾਰਡ ਟ੍ਰੈਕ ਕਰਦੀ ਹੈ, ਜਿਨ੍ਹਾਂ ਨੂੰ ਉਹ ਖ਼ਤਰਾ ਮੰਨਦੀ ਹੈ। ਇਸ ਟੈਕ ਰੱਖਣ ਦੀ ਪਰਕੀਰੀਆ 'ਚ ਫੇਸਬੁਕ ਯੂਜ਼ਰਸ ਦੀ ਲੋਕੇਸ਼ਨ ਦਾ ਰਿਕਾਰਡ ਵੀ ਰੱਖਦੀ ਹੈ। ਫੇਸਬੁੱਕ ਲਗਾਤਾਰ ਆਪਣੇ ਪਲੇਟਫਾਰਮ 'ਤੇ ਕੰਪਨੀ ਦੇ ਖਿਲਾਫ ਥ੍ਰੇਟਸ ਨੂੰ ਮਾਨੀਟਰ ਕਰਦਾ ਹੈ। ਇਸ ਦੇ ਕਰਮਚਾਰੀ ਤੇ ਆਫਿਸ ਉਨ੍ਹਾਂ ਯੂਜ਼ਰਸ 'ਤੇ ਨਜ਼ਰ ਰੱਖਦੇ ਹਨ ਜੋ ਆਪਣੀ ਪੋਸਟਸ 'ਚ ਫੇਸਬੁੱਕ ਦੇ ਖਿਲਾਫ ਲਿਖਦੇ ਜਾਂ ਧਮਕੀ ਭਰੇ ਮੈਸੇਜ ਦਿੰਦੇ ਹਨ। 

ਫੇਸਬੁੱਕ ਲਈ ਕੰਮ ਕਰਨ ਵਾਲੇ ਪੂਰਵ ਸਕਿਓਰਿਟੀ ਅਧਿਕਾਰੀ ਨੇ ਦੱਸਿਆ ਕਿ ਟਰੈਕਿੰਗ ਉਦੋਂ ਕੀਤੀ ਜਾਂਦੀ ਹੈ, ਜਦ ਯੂਜ਼ਰ 'Be On the Lookout'(BOLO) ਲਿਸਟ 'ਚ ਹੁੰਦਾ ਹੈ। ਸੀ. ਐੱਨ. ਬੀ. ਸੀ ਤੇ The Verge ਦੀ ਰਿਪੋਰਟਸ ਦੇ ਮੁਤਾਬਕ ਫੇਸਬੁੱਕ ਆਪਣੇ ਢਾਂਚੇ ਦੀ ਮਦਦ ਨਾਲ ਅਜਿਹੇ ਯੂਜ਼ਰਸ ਦੀ ਰਿਅਲ-ਟਾਈਮ ਲੁਕੇਸ਼ਨ 'ਤੇ ਆਈ.ਪੀ ਐਡਰਸ ਇਕਠਾ ਕਰਦੀ ਹੈ। ਅਜਿਹਾ ਨਹੀਂ ਹੈ ਕਿ ਫੇਸਬੁੱਕ ਤੋਂ ਇਲਾਵਾ ਬਾਕੀ ਕੰਪਨੀਆਂ ਜਾਂ ਐਪਸ ਅਜਿਹਾ ਨਹੀਂ ਕਰਦੀਆਂ, ਪਰ ਉਹ ਥਰੇਟਸ ਨੂੰ ਟ੍ਰੈਕ ਕਰਨ ਲਈ ਰਿਅਲ-ਟਾਈਮ ਲੋਕੇਸ਼ਨ ਤੇ ਬਾਕੀ ਡਾਟਾ ਇਸ ਲੈਵਲ 'ਤੇ ਨਹੀਂ ਜੁਟਾਉਂਦੀ।ਰਿਪੋਰਟ ਮੁਤਾਬਕ, ਕੰਪਨੀ ਦੇ ਕੁੱਝ ਪੁਰਾਣੇ ਅਧਿਕਾਰੀ ਜਿੱਥੇ ਇਸ ਨੂੰ 'very Big Brother-esque' (ਯੂਜ਼ਰਸ 'ਤੇ ਪੂਰੀ ਤਰ੍ਹਾਂ ਕਾਬੂ ਰੱਖਣ ਵਾਲਾ ਕਦਮ) ਦੱਸ ਰਹੇ ਹਨ, ਤਾਂ ਕੁਝ ਇਸ ਸਟ੍ਰੈਟਜੀ ਨਾਲ ਸਹਿਮਤ ਹਨ। ਇਸ 'ਚ ਕਿਹਾ ਗਿਆ ਹੈ ਕਿ ਫੇਸਬੁੱਕ ਦੀ ਸਾਰੇ ਸਰਵੀਸਿਜ਼ ਦੇ ਕਰੀਬ 270 ਕਰੋੜ ਯੂਜ਼ਰਸ 'ਚੋਂ ਸਿਰਫ 0.0.1 ਫ਼ੀਸਦੀ ਅਜਿਹੇ ਥ੍ਰੇਟਸ ਬਣ ਕੇ ਸਾਹਮਣੇ ਆਏ ਹਨ, ਇਸ ਦਾ ਮਤਲੱਬ ਹੈ ਕਿ ਰਿਸਕ ਲਗਭਗ 270,000 ਹੀ ਹਨ। ਇਹ ਰਿਪੋਰਟ ਡਾਟਾ ਜੁਟਾਉਣ ਦੇ ਕਾਨੂੰਨੀ ਤੇ ਸਕਾਰਾਤਮਕ ਪੱਖ ਨੂੰ ਵੀ ਦੱਸਦੀ ਹੈ ਕਿਉਂਕਿ ਅਜਿਹੇ ਖਤਰਿਆਂ ਤੋਂ ਨਿਬੜਨਾ ਕੰਪਨੀ ਦੀ ਜ਼ਿੰਮੇਦਾਰੀ ਹੈ, ਜਿਸ ਦੇ ਨਾਲ ਯੂਜ਼ਰਸ ਨੂੰ ਬਿਹਤਰ ਮਾਹੌਲ ਦਿੱਤਾ ਜਾ ਸਕੇ।