ਫੇਸਬੁੱਕ ਯੂਜ਼ਰਸ ਲਈ ਵੱਡੀ ਖਬਰ, ਹੁਣ LIVE ਦੇਖਣ ਤੋਂ ਪਹਿਲਾਂ ਕਰਨੀ ਪਵੇਗੀ ਪੇਮੈਂਟ

05/04/2020 2:01:16 AM

ਗੈਜੇਟ ਡੈਸਕ-ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ਵੈੱਬਸਾਈਟ ਫੇਸਬੁੱਕ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਖਬਰ ਪੜਨ ਦੀ ਤੁਹਾਨੂੰ ਸਖਤ ਜ਼ਰੂਰਤ ਹੈ। ਬਹੁਤ ਜਲਦ ਫੇਸਬੁੱਕ 'ਤੇ ਲਾਈਵ ਵੀਡੀਓਜ਼ ਦੇਖਣ ਲਈ ਤੁਹਾਨੂੰ ਪੇਮੈਂਟ ਕਰਨੀ ਪੈ ਸਕਦੀ ਹੈ। ਫੇਸਬੁੱਕ 'ਚ ਇਕ ਨਵਾਂ ਫੀਚਰ ਜਲਦ ਸ਼ਾਮਲ ਹੋਵੇਗਾ ਜਿਸ ਨਾਲ ਯੂਜਰਸ ਲਾਈਵ ਬ੍ਰਾਡਕਾਸਟ ਸ਼ੁਰੂ ਕਰਨ ਤੋਂ ਪਹਿਲਾਂ ਤੈਅ ਕਰ ਸਕਣਗੇ ਕਿ ਉਹ ਆਪਣੇ ਲਾਈਵ ਵੀਡੀਓਜ਼ ਨੂੰ ਫ੍ਰੀ ਰੱਖਣਾ ਚਾਹੁੰਦੇ ਹਨ ਜਾਂ ਫਿਰ ਇਸ ਨੂੰ ਐਕਸੈੱਸ ਕਰਨ ਵਾਲਿਆਂ ਨੂੰ ਇਸ ਨੂੰ ਦੇਖਣ ਲਈ ਪੇਮੈਂਟ ਕਰਨੀ ਹੋਵੇਗੀ।

ਆਖਿਰ ਕਿਉਂ ਫੇਸਬੁੱਕ ਕਰਨ ਵਾਲੀ ਹੈ ਅਜਿਹਾ
ਫੇਸਬੁੱਕ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਫੇਸਬੁੱਕ ਪਰਫਾਰਮਿੰਗ ਲਈ ਇਹ ਫੀਚਰ ਲੈ ਕੇ ਆਉਣ ਵਾਲੀ ਹੈ ਤਾਂ ਕਿ ਉਹ ਲਾਕਡਾਊਨ ਦੌਰਾਨ ਵੀ ਕੁਝ ਪੈਸੇ ਕਮਾ ਸਕੇ। ਇਹ ਲੋਕ ਲਾਕਡਾਊਨ ਕਾਰਣ ਘਰਾਂ 'ਚ ਹਨ ਅਤੇ ਕਿਤੇ ਪਰਫਾਰਮ ਨਹੀਂ ਕਰ ਪਾ ਰਹੇ ਹਨ। ਇਨ੍ਹਾਂ 'ਚ ਮਿਊਸ਼ਿਅੰਸ, ਕਮੇਡਿਅਨਸ, ਪਰਸਨਲ ਟ੍ਰੇਨਰ ਅਤੇ ਸਪੀਕਰਸ ਆਦਿ ਲੋਕ ਸ਼ਾਮਲ ਹਨ।

Engadget ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਕਿਸੇ ਚੈਰਿਟੀ ਲਈ ਫੰਡ ਜੁਟਾਉਣ ਵਾਲੇ ਲੋਕ ਵੀ ਇਸ ਟੂਲ ਦੀ ਵਰਤੋਂ ਕਰ ਸਕਣਗੇ। ਅਜਿਹੇ ਯੂਜ਼ਰਸ ਆਪਣੇ ਲਾਈਵ ਸਟਰੀਮ 'ਚ ਡੋਨੇਟ ਬਟਨ ਵੀ ਐਡ ਕਰ ਸਕਣਗੇ। ਫੇਸਬੁੱਕ ਨੇ ਕਿਹਾ ਕਿ ਡੋਨੇਟ ਆਪਸ਼ਨ ਨਾਲ ਜੁਟਾਈ ਗਈ 100 ਫੀਸਦੀ ਰਕਮ ਨੂੰ ਫੇਸਬੁੱਕ ਸਿੱਧੇ ਨਾਨ-ਪ੍ਰਾਫਿਟ ਆਰਗਨਾਈਜੇਸ਼ਨ ਦੇ ਅਕਾਊਂਟ 'ਚ ਭੇਜ ਦੇਵੇਗੀ ਅਤੇ ਇਸ ਦਾ ਥੋੜਾ ਜਿਹਾ ਵੀ ਹਿੱਸਾ ਨਹੀਂ ਲਵੇਗੀ।

Karan Kumar

This news is Content Editor Karan Kumar