ਜੇਕਰ ਤੁਸੀਂ ਵੀ ਪਿਛਲੇ 16 ਸਾਲਾਂ ਤੋਂ ਚਲਾ ਰਹੇ ਹੋ ਫੇਸਬੁੱਕ ਤਾਂ ਕੰਪਨੀ ਦੇਵੇਗੀ ਪੈਸੇ, ਇੰਝ ਕਰੋ ਕਲੇਮ

04/20/2023 1:08:52 PM

ਗੈਜੇਟ ਡੈਸਕ- ਜੇਕਰ ਤੁਸੀਂ ਫੇਸਬੁੱਕ ਦੀ ਵਰਤੋਂ ਕਰਦੇ ਹੋ ਅਤੇ ਤੁਹਾਡਾ ਫੇਸਬੁੱਕ ਅਕਾਊਂਟ 2007 ਤੋਂ ਦਸੰਬਰ 2022 ਦੇ ਵਿਚਕਾਰ ਬਣਿਆ ਹੈ ਤਾਂ ਤੁਹਾਨੂੰ ਪੈਸੇ ਮਿਲ ਸਕਦੇ ਹਨ। ਜੀ ਹਾਂ, ਫੇਸਬੁੱਕ ਤੁਹਾਨੂੰ ਭੁਗਤਾਨ ਕਰੇਗੀ। ਦਰਅਸਲ, ਫੇਸਬੁੱਕ 'ਤੇ 2018 'ਚ ਕੈਂਬ੍ਰਿਜ ਐਨਾਲੀਟਿਕਾ ਨੂੰ ਗਲਤ ਤਰੀਕੇ ਨਾਲ ਆਪਣੇ 8.7 ਕਰੋੜ ਯੂਜ਼ਰਜ਼ ਦੀ ਨਿੱਜੀ ਜਾਣਕਾਰੀ ਦੇਣ ਦਾ ਦੋਸ਼ ਲੱਗਾ ਸੀ। ਮੇਟਾ ਹੁਣ ਇਸ ਮੁਕਦਮੇ 'ਚ ਭੁਗਤਾਨ ਕਰਨ ਲਈ ਸਹਿਮਤ ਹੈ। ਯਾਨੀ ਤੁਸੀਂ 725 ਮਿਲੀਅਨ ਡਾਲਰ (ਕਰੀਬ 5,947 ਕਰੋੜ ਰੁਪਏ) ਦੇ ਸਮਝੌਤੇ ਦੇ ਇਕ ਹਿੱਸੇ ਦੇ ਹਕਦਾਰ ਹੋ ਸਕਦੇ ਹੋ।

ਇਹ ਵੀ ਪੜ੍ਹੋ– ਮੋਬਾਇਲ ਚਲਾ ਰਹੇ ਮੁੰਡੇ ਦੀ ਕਰੰਟ ਲੱਗਣ ਨਾਲ ਮੌਤ, ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਗਲਤੀ

ਫੇਸਬੁੱਕ 'ਤੇ ਹੈ ਇਹ ਦੋਸ਼

ਫੇਸਬੁੱਕ 'ਤੇ ਡਾਟਾ ਚੋਰੀ ਦਾ ਇਹ ਦੋਸ਼ 2018 'ਚ ਲਗਾਇਆ ਗਿਆ ਸੀ। ਉੱਥੇ ਹੀ 2019 'ਚ ਮੁਕਦਮਾ ਦਾਇਰ ਕੀਤਾ ਗਿਆ। ਮੁਕਦਮੇ 'ਚ ਦਾਅਵਾ ਕੀਤਾ ਗਿਆ ਸੀ ਕਿ ਫੇਸਬੁੱਕ ਨਾ ਸਿਰਫ ਲਿੰਗ ਅਤੇ ਉਮਰ ਵਰਗੇ ਬੁਨਿਆਦੀ ਡਾਟਾ ਨੂੰ ਸ਼ੇਅਰ ਕਰ ਰਿਹਾ ਹੈ ਸਗੋਂ ਉਨ੍ਹਾਂ ਦੀਆਂ ਤਸਵੀਰਾਂ, ਉਨ੍ਹਾਂ ਦੁਆਰਾ ਬਣਾਈਆਂ ਗਈਆਂ ਵੀਡੀਓ, ਉਨ੍ਹਾਂ ਦੁਆਰਾ ਦੇਖੀਆਂ ਗਈਆਂ ਵੀਡੀਓ ਅਤੇ ਉਨ੍ਹਾਂ ਦੇ ਵਿਅਕਤੀਗਤ ਮੈਸੇਜ ਨੂੰ ਵੀ ਸ਼ੇਅਰ ਕਰਦੀ ਹੈ।

ਕਾਨੂੰਨ ਦਫ਼ਤਰ ਨੇ ਆਪਣੀ ਵੈੱਬਸਾਈਟ 'ਤੇ ਸ਼ੇਅਰ ਕੀਤਾ, ਫੇਸਬੁੱਕ ਕਥਿਤ ਤੌਰ 'ਤੇ ਕੈਂਬ੍ਰਿਜ ਐਨਾਲੀਟਿਕਾ ਦੇ ਅਨੁਚਿਤ ਡਾਟਾ ਕਲੈਕਸ਼ਨ ਬਾਰੇ 2015 ਤੋਂ ਜਾਣਦੀ ਸੀ ਅਤੇ ਗਤੀਵਿਧੀ ਨੂੰ ਰੋਕਣ ਜਾਂ ਯੂਜ਼ਰਜ਼ ਨੂੰ ਸੂਚਿਤ ਕਰਨ ਲਈ ਕਾਰਵਾਈ ਕਰਨ 'ਚ ਫੇਲ੍ਹ ਰਹੀ।' ਇਹ ਮੁਕਦਮਾ ਕੰਪਨੀ ਖਿਲਾਫ ਦਾਅਵਾ ਕਰਦਾ ਹੈ ਕਿ ਫੇਸਬੁੱਕ ਯੂਜ਼ਰਜ਼ ਦੇ ਡਾਟਾ ਅਤੇ ਕੰਟੈਂਟ ਦੀ ਦੁਰਵਰਤੋਂ ਜਾਂ ਅਣਅਧਿਕਾਰਤ ਪਹੁੰਚ ਤੋਂ ਠੀਕ ਢੰਗ ਨਾਲ ਸੁਰੱਖਿਅਤ ਕਰਨ 'ਚ ਫੇਲ੍ਹ ਰਹੀ ਹੈ।

ਇਹ ਵੀ ਪੜ੍ਹੋ– ਸਿਰਫ਼ 22 ਰੁਪਏ 'ਚ ਪਾਓ 90 ਦਿਨਾਂ ਦੀ ਵੈਲੀਡਿਟੀ, ਸਿਮ ਚਾਲੂ ਰੱਖਣ ਲਈ ਕੰਪਨੀ ਦਾ ਬੈਸਟ ਪਲਾਨ

ਪੈਸਾ ਲੈਣ ਲਈ ਇੰਝ ਕਰ ਸਕਦੇ ਹੋ ਕਲੇਮ

ਜਿਨ੍ਹਾਂ ਫੇਸਬੁੱਕ ਯੂਜ਼ਰਜ਼ ਦਾ ਅਕਾਊਂਟ 24 ਮਈ, 2007 ਤੋਂ 22 ਦਸੰਬਰ 2022 ਦੇ ਵਿਚਕਾਰ ਬਣਿਆ ਹੈ ਉਹ ਇਸ ਕਲੇਮ 'ਚ ਦਾਅਵਾ ਕਰ ਸਕਦੇ ਹੋ। ਫਿਲਹਾਲ ਇਹ ਕਲੇਮ ਅਮਰੀਕਾ ਦੇ ਫੇਸਬੁੱਕ ਯੂਜ਼ਰਜ਼ ਨੂੰ ਮਿਲੇਗਾ। ਇਨ੍ਹਾਂ ਵਿਅਕਤੀਆਂ ਨੂੰ 25 ਅਗਸਤ, 2023 ਤਕ ਦਾਅਵਾ ਪੇਸ਼ ਕਰਨਾ ਹੋਵੇਗਾ। ਅਗਸਤ 2022 'ਚ ਇਕ ਸਮਝੌਤਾ ਕੀਤਾ ਗਿਆ ਅਤੇ ਅਦਾਲਤ 'ਚ ਲਿਆਇਆ ਗਿਆ, ਉਸ ਤੋਂ ਬਾਅਦ 22 ਦਸੰਬਰ ਤਕ ਮਹੀਨਿਆਂ ਦੀ ਗੱਲਬਾਤ ਹੋਈ, ਜਦੋਂ ਮੁਦਈ ਨੇ ਸਮਝੌਤੇ ਦੀ ਮੁੱਢਲੀ ਮਨਜ਼ੂਰੀ ਲਈ ਇਕ ਪ੍ਰਸਤਾਵ ਦਾਇਰ ਕੀਤਾ।

ਮੁਦਈ ਦੀ ਨੁਮਾਇੰਦਗੀ ਕਰਨ ਵਾਲੀ ਕਨੂੰਨੀ ਫਰਮ, ਕੇਲਰ ਰੋਹਰਬੈਚ ਐੱਲ.ਐੱਲ.ਪੀ. ਦੇ ਡੇਰੇਕ ਲੋਸਰ ਅਤੇ ਲੈਸਲੀ ਵੀਵਰ ਨੇ ਇਕ ਬਿਆਨ ਵਿਚ ਕਿਹਾ ਕਿ ਇਤਿਹਾਸਕ ਬੰਦੋਬਸਤ ਇਸ ਗੁੰਝਲਦਾਰ ਅਤੇ ਪ੍ਰਮੁੱਖ ਗੋਪਨੀਯਤਾ ਮਾਮਲੇ ਵਿੱਚ ਵਰਗ ਨੂੰ ਰਾਹਤ ਪ੍ਰਦਾਨ ਕਰਦਾ ਹੈ। ਦੱਸ ਦੇਈਏ ਕਿ ਸਮਝੌਤੇ ਦੀ ਰਕਮ 725 ਮਿਲੀਅਨ ਡਾਲਰ ਯਾਨੀ ਲਗਭਗ 59,47 ਕਰੋੜ ਰੁਪਏ ਹੈ। ਭਾਵ, ਤੁਸੀਂ ਇਸ ਰਕਮ ਦੇ ਇੱਕ ਹਿੱਸੇ ਦੇ ਹੱਕਦਾਰ ਹੋ ਸਕਦੇ ਹੋ।

ਇਹ ਵੀ ਪੜ੍ਹੋ– Instagram 'ਤੇ Reels ਬਣਾਉਣ ਵਾਲਿਆਂ ਲਈ ਖ਼ੁਸ਼ਖ਼ਬਰੀ, ਮਿਲਿਆ ਟਿਕਟਾਕ ਵਰਗਾ ਇਹ ਸ਼ਾਨਦਾਰ ਟੂਲ

Rakesh

This news is Content Editor Rakesh