ਫੇਸਬੁੱਕ ਨਵੀਂ ਕ੍ਰਿਪਟੋਕਰੰਸੀ ਲਿਆਉਣ ਦੀ ਤਿਆਰੀ ''ਚ

06/17/2019 8:42:56 PM

ਲੰਡਨ-ਫੇਸਬੁੱਕ ਵਰਚੁਅਲ ਕੰਰਸੀ (ਕ੍ਰਿਪਟੋਕਰੰਸੀ) ਨਾਲ ਭੁਗਤਾਨ ਨੂੰ ਮੁੱਖ ਧਾਰਾ 'ਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੰਪਨੀ ਸਰਕਾਰ ਅਤੇ ਵਿੱਤੀ ਖੇਤਰ ਦੇ ਦਿੱਗਜਾਂ ਦੇ ਸਹਿਯੋਗ ਨਾਲ ਨਵੀਂ ਵਰਚੁਅਲ ਕਰੰਸੀ ਲਿਆਉਣ ਚਾਹੁੰਦੀ ਹੈ। ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਨੈੱਟਵਰਕਿੰਗ ਕੰਪਨੀ ਵੱਲੋਂ ਮੰਗਲਵਾਰ ਨੂੰ ਇਕ ਵਰਚੁਅਲ ਕਰੰਸੀ ਦੇ ਬਿਓਰੇ ਦੇ ਬਾਰੇ ਦੱਸਿਆ ਜਾਵੇਗਾ, ਜਿਸ ਨੂੰ ਉਹ ਅਗਲੇ ਸਾਲ ਪੇਸ਼ ਕਰੇਗੀ। ਕੰਪਨੀ ਦਾ ਮੰਨਣਾ ਹੈ ਕਿ ਇਸ ਨਵੀਂ ਵਰਚੁਅਲ ਕੰਰਸੀ ਨਾਲ ਬਿਟਕੁਆਇਨ ਵਰਗੀਆਂ ਬਲਾਕਚੇਨ ਤਕਨੀਕੀ ਆਧਾਰਿਤ ਕਰੰਸੀਆਂ 'ਚ ਉਤਾਰ-ਚੜ੍ਹਾਵ ਤੋਂ ਬਚਿਆ ਜਾ ਸਕੇਗਾ।

Karan Kumar

This news is Content Editor Karan Kumar