ਫੇਸਬੁੱਕ ਨੇ ਪਿਛਲੇ 2 ਸਾਲਾਂ ’ਚ ਹਟਾਈਆਂ 2.60 ਕਰੋੜ ਹਿੰਸਕ ਪੋਸਟਾਂ

09/19/2019 11:19:45 AM

ਗੈਜੇਟ ਡੈਸਕ– ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਸਖਤੀ ਦਿਖਾਉਂਦੇ ਹੋਏ ਪਿਛਲੇ 2 ਸਾਲਾਂ ’ਚ ਆਪਣੇ ਪਲੇਟਫਾਰਮ ਤੋਂ 2.60 ਕਰੋੜ ਹਿੰਸਕ ਪੋਸਟਾਂ ਨੂੰ ਹਟਾ ਦਿੱਤਾ ਹੈ। ਇਸ ਵਿਚ ਸਭ ਤੋਂ ਜ਼ਿਆਦਾ ISIS ਅਤੇ ਅਲਕਾਇਦਾ ਦੀਆਂ ਪੋਸਟਾਂ ਸਨ। ਫੇਸਬੁੱਕ ਨੇ ਵੱਡੇ ਪੱਧਰ ’ਤੇ ਆਪਣੇ ਪਲੇਟਫਾਰਮ ’ਤੇ ਇਨ੍ਹਾਂ ਸੰਗਠਨਾਂ ਦੇ ਗਰੁੱਪਸ ਨੂੰ ਲੱਭਿਆ ਹੈ। ਇਸ ਤੋਂ ਇਲਾਵਾ ਅੱਤਵਾਦੀ ਗਰੁੱਪਾਂ ਦੇ ਅਕਾਊਂਟਸ ’ਤੇ ਵੀ ਬੈਨ ਲਗਾਇਆ ਹੈ। ਫੇਸਬੁੱਕ ਨੇ ਕਿਹਾ ਹੈ ਕਿ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਨੁੱਖੀ ਮਹਾਰਤਾ ਦੀ ਮਦਦ ਨਾਲ ਅੱਤਵਾਦੀ ਪੋਸਟਾਂ ਨੂੰ ਡਿਲੀਟ ਕੀਤਾ ਹੈ। ਉਥੇ ਹੀ ਕੰਪਨੀ ਨੇ ਨਿਊਜ਼ੀਲੈਂਡ ਦੇ ਕ੍ਰਾਈਸਚਰਚ ’ਚ ਹੋਏ ਹਮਲੇ ਤੋਂ ਬਾਅਦ ਹੀ ਕੁਝ ਪੋਸਟਾਂ ਨੂੰ ਹਟਾਇਆ ਸੀ। ਫੇਸਬੁੱਕ ਨੇ ਅੱਗੇ ਕਿਹਾ ਹੈ ਕਿ ਇਨ੍ਹਾਂ ਅੱਤਵਾਦੀ ਸੰਗਠਨਾਂ ਨੇ ਸਾਡੇ ਪਲੇਟਫਾਰਮ ਰਾਹੀਂ ਕੱਟਰਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਇਲਾਵਾ ਫੇਸਬੁੱਕ ਨੇ ਨਵੰਬਰ ’ਚ ਹਿੰਸਕ ਪੋਸਟਾਂ ’ਤੇ ਰੋਕ ਲਗਾਉਣ ਲਈ ਨਵੇਂ ਨਿਯਮ ਵੀ ਲਾਗੂ ਕੀਤੇ ਸਨ। 

ਫੇਸਬੁੱਕ ਦਾ ਪਲਾਨ
ਫੇਸਬੁੱਕ ਦੁਨੀਆ ਦੀ ਦਿੱਗਜ ਟੈੱਕ ਕੰਪਨੀ ਗੂਗਲ, ਅਮੇਜ਼ਨ, ਮਾਈਕ੍ਰੋਸਾਫਟ ਅਤੇ ਟਵਿਟਰ ਨਾਲ ਮਿਲ ਕੇ 9 ਪੁਆਇੰਟ ਇੰਡਸਟਰੀ ਪਲਾਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਇਸ ਪਲਾਨ ਰਾਹੀਂ ਅੱਤਵਾਦ ਨਾਲ ਜੁੜੇ ਕੰਟੈਂਟ ਨੂੰ ਕਿਵੇਂ ਇਸ ਪਲੇਟਫਾਰਮ ’ਤੇ ਸ਼ੇਅਰ ਕੀਤਾ ਜਾਂਦਾ ਹੈ, ਇਸ ਦੀ ਜਾਣਕਾਰੀ ਹਾਸਲ ਕਰੇਗੀ। ਉਥੇ ਹੀ ਫੇਸਬੁੱਕ ਨੇ ਕਿਹਾ ਹੈ ਕਿ ਅਸੀਂ ਆਪਣੀਆਂ ਨੀਤੀਆਂ ’ਚ ਲਗਾਤਾਰ ਬਦਲਾਅ ਕਰਨੇ ਹੋਣਗੇ, ਜਿਸ ਨਾਲ ਹਿੰਸਕ ਪੋਸਟਾਂ ਨੂੰ ਰੋਕਿਆ ਜਾ ਸਕੇ। ਨਾਲ ਹੀ ਸਾਨੂੰ ਬੁਰਾਈ ਫੈਲਾਉਣ ਵਾਲੀਆਂ ਪੋਸਟਾਂ ਖਿਲਾਫ ਸਖਤ ਕਦਮ ਚੁੱਕਣੇ ਹੋਣਗੇ। 

ਦੱਸ ਦੇਈਏ ਕਿ ਨਿਊਜ਼ੀਲੈਂਡ ’ਚ ਹੋਏ ਅੱਤਵਾਦੀ ਹਮਲੇ ਦੀ ਇਕ ਵੀਡੀਓ ਨੇ ਫੇਸਬੁੱਕ ਦੇ ਸੁਰੱਖਿਆ ਸਿਸਟਮ ਨੂੰ ਸੰਕੇਤ ਨਹੀਂ ਦਿੱਤਾ ਸੀ, ਕਿਉਂਕਿ ਇਸ ਤੋਂ ਪਹਿਲਾਂ ਯੂਜ਼ਰਜ਼ ਨੇ ਇਸ ਪਲੇਟਫਾਰਮ ’ਤੇ ਹਿੰਸਕ ਕੰਟੈਂਟ ਨੂੰ ਨਹੀਂ ਦੇਖਿਆ ਸੀ। ਉਥੇ ਹੀ ਫੇਸਬੁੱਕ ਦਾ ਮਿਸ਼ਨ ਲਰਨਿੰਗ ਸਿਸਟਮ ਵੀ ਇਸ ਨੂੰ ਨਹੀਂ ਰੋਕ ਸਕਿਆ ਸੀ। ਇਸ ਤਰ੍ਹਾਂ ਦੇ ਕੰਟੈਂਟ ’ਤੇ ਰੋਕ ਲਗਾਉਣ ਲਈ ਫੇਸਬੁੱਕ ਅਮਰੀਕਾ ਅਤੇ ਬ੍ਰਿਟੇਨ ਦੇ ਨਾਲ ਕੰਮ ਕਰ ਰਿਹਾ ਹੈ।