ਫੇਸਬੁੱਕ ਅਧਿਕਾਰੀ ਦੀ ਚਿਤਾਵਨੀ- ਸਾਹਮਣੇ ਆ ਸਕਦੇ ਹਨ ਡਾਟਾ ਲੀਕ ਦੇ ਹੋਰ ਮਾਮਲੇ

04/08/2018 2:44:05 PM

ਜਲੰਧਰ- ਆਪਣੇ ਯੂਜ਼ਰਸ ਦੇ ਡਾਟਾ ਦੀ ਦੁਰਵਰਤੋਂ ਨੂੰ ਲੈ ਕੇ ਆਲੋਚਨਾਵਾਂ ਨਾਲ ਘਿਰੇ ਫੇਸਬੁੱਕ ਦਾ ਮੰਨਣਾ ਹੈ ਕਿ ਯੂਜ਼ਰਸ ਦੇ ਨਿਜੀ ਡਾਟਾ ਦੀ ਉਲੰਘਣਾ ਦੇ ਹੋਰ ਮਾਮਲੇ ਸਾਹਮਣੇ ਆਉਣ ਦਾ ਖਦਸ਼ਾ ਹੈ। ਕੰਪਨੀ ਦੀ ਅਧਿਕਾਰੀ ਸ਼ੇਰਿਲ ਸੈਂਡਬਰਗ ਨੇ ਕਿਹਾ ਕਿ ਕੰਪਨੀ ਆਡਿਟ ਕਰ ਰਹੀ ਹੈ ਪਰ ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਡਾਟਾ ਉਲੰਘਣਾ ਦੇ ਹੋਰ ਮਾਮਲੇ ਸਾਹਮਣੇ ਆ ਸਕਦੇ ਹਨ। 
ਸ਼ੇਰਿਲ ਨੇ ਇਕ ਇੰਟਰਵਿਊ 'ਚ ਕਿਹਾ ਹੈ ਕਿ ਮੈਂ ਇਥੇ ਬੈਠਕੇ ਇਹ ਨਹੀਂ ਕਹਿ ਰਹੀ ਹਾਂ ਕਿ ਹੋਰ ਮਾਮਲੇ ਸਾਹਮਣੇ ਨਹੀਂ ਆ ਰਹੇ ਹਨ ਕਿਉਂਕਿ ਅਸੀਂ ਇਥੇ ਹਾਂ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਸੋਸ਼ਲ ਮੀਡੀਆ ਕੰਪਨੀ ਨੇ ਹਮੇਸ਼ਾ ਪ੍ਰਾਈਵੇਸੀ ਦੀ ਦੇਖਭਾਲ ਕੀਤੀ ਹੈ ਪਰ ਮੈਂ ਜਾਣਦੀ ਹਾਂ ਕਿ ਸੰਤੁਲਣ ਵਿਗੜ ਗਿਆ ਹੈ। 
ਦੱਸ ਦਈਏ ਕਿ ਪਿਛਲੇ ਮਹੀਨੇ ਇਕ ਵਿਅਕਤੀ ਨੇ ਖੁਲਾਸਾ ਕੀਤਾ ਸੀ ਕਿ ਕੈਂਬ੍ਰਿਜ ਐਨਾਲਿਟਿਕਾ ਨੇ ਫੇਸਬੁੱਕ ਯੂਜ਼ਰਸ ਦੀ ਜਾਣਕਾਰੀ ਤੋਂ ਬਿਨਾਂ 5 ਕਰੋੜ ਤੋਂ ਜ਼ਿਆਦਾ ਪ੍ਰੋਫਾਇਲਾਂ ਦੀ ਨਿਜੀ ਸੂਚਨਾ ਪਾਉਣ ਲਈ ਥਰਡ ਪਾਰਟੀ ਐਪ ਦਾ ਇਸਤੇਮਾਲ ਕੀਤਾ ਸੀ। ਇਹ ਵਿਅਕਤੀ ਪਹਿਲਾਂ ਕ੍ਰੈਂਬ੍ਰਿਜ ਐਨਾਲਿਟਿਕਾ 'ਚ ਕੰਮ ਕਰ ਚੁੱਕਾ ਹੈ।