ਅੱਤਵਾਦ ਨਾਲ ਨਜਿੱਠਣ ਲਈ ਇਨ੍ਹਾਂ ਚਾਰ ਦਿੱਗਜ ਕੰਪਨੀਆਂ ਨੇ ਕੀਤਾ ਇਹ ਐਲਾਨ

06/28/2017 4:43:46 PM

ਜਲੰਧਰ- ਸੋਸ਼ਲ ਮੀਡੀਆ ਜਗਤ ਦੀਆਂ ਦਿੱਗਜ ਸਾਈਟਾਂ ਫੇਸਬੁੱਕ, ਯੂਟਿਊਬ, ਟਵਿਟਰ ਅਤੇ ਆਈ.ਟੀ. ਕੰਪਨੀ ਮਾਈਕ੍ਰੋਸਾਫਟ ਨੇ ਆਨਲਾਈਨ ਪਲੇਟਫਾਰਮ 'ਤੇ ਵਧ ਰਹੇ ਅੱਤਵਾਦ ਨਾਲ ਲੜਨ ਲਈ ਐਂਟੀ-ਟੈਰਰ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਇਸ ਸਾਂਝੇਦਾਰੀ ਤੋਂ ਬਾਅਦ ਸਾਰੀਆਂ ਕੰਪਨੀਆਂ ਆਪਣੇ-ਆਪਣੇ ਪਲੇਟਫਾਰਮ 'ਤੇ ਭੜਕਾਊ ਕੰਟੈਂਟ ਨੂੰ ਰੋਕਣ 'ਤੇ ਕੰਮ ਕਰਨਗੀਆਂ। ਅੱਜ ਦੇ ਸਮੇਂ 'ਚ ਦੇਖਿਆ ਜਾ ਰਿਹਾ ਹੈ ਕਿ ਆਨਲਾਈਨ ਪਲੇਟਫਾਰਮ 'ਤੇ ਕਾਫੀ ਮਾਤਰਾ 'ਚ ਉਗਰ ਕੰਟੈਂਟ ਨੂੰ ਫੈਲਾਇਆ ਜਾ ਰਿਹਾ ਹੈ, ਜਿਸ ਨਾਲ ਅੱਤਵਾਦ ਨੂੰ ਉਤਸ਼ਾਹ ਮਿਲ ਰਿਹਾ ਹੈ। ਇਸ ਨੂੰ ਦੇਖਦੇ ਹੋਏ ਚਾਰਾਂ ਕੰਪਨੀਆਂ ਨੇ ਇਸ ਸਾਂਝੇਦਾਰੀ ਦਾ ਐਲਾਨ ਕੀਤਾ ਹੈ। 
ਇਸ ਸਾਂਝੇਦਾਰੀ ਤੋਂ ਬਾਅਦ ਟਵਿਟਰ ਦੇ ਪ੍ਰਾਈਵੇਸੀ ਬਲਾਗ 'ਚ ਕਿਹਾ ਗਿਆ ਹੈ ਕਿ ਅੱਤਵਾਦ ਅਤੇ ਹਿੰਸਾ ਦਾ ਵਧਣਾ ਪੂਰੀ ਦੁਨੀਆ ਲਈ ਕਿ ਸਮੱਸਿਆ ਬਣ ਗਿਆ ਹੈ ਅਤੇ ਇਨ੍ਹਾਂ ਨਾਲ ਨਜਿੱਠਣਾ ਸਾਰਿਆਂ ਲਈ ਚੁਣੌਤੀ ਹੈ। ਅਸੀਂ ਪੱਕੇ ਵਿਸ਼ਵਾਸ ਦੇ ਨਾਲ ਇਸ ਮੁੱਦੇ 'ਤੇ ਕੰਮ ਕਰ ਰਹੇ ਹਾਂ ਅਤੇ ਸਾਨੂੰ ਯਕੀਨ ਹੈ ਕਿ ਅਸੀਂ ਆਪਣੇ-ਆਪਣੇ ਪੱਧਰ 'ਤੇ ਅੱਤਵਾਦ ਨਾਲ ਸੰਬੰਧਿਤ ਕੰਟੈਂਟ ਨੂੰ ਆਨਲਾਈਨ ਫੈਲਣ ਤੋਂ ਰੋਕ ਸਕਦੇ ਹਾਂ। ਚਾਰਾਂ ਕੰਪਨੀਆਂ ਨੇ ਇਕੱਠੇ ਦਿੱਤੇ ਬਿਆਨ 'ਚ ਕਿਹਾ ਕਿ ਹਾਲਹੀ 'ਚ ਯੂਰਪੀ ਕਾਊਂਸਲ 'ਚ ਅੱਤਵਾਦ 'ਤੇ ਹੋਈ ਚਰਚਾ ਅਤੇ ਜੀ7 ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਇਹ ਕੰਪਨੀਆਂ ਨੇ ਆਨਲਾਈਨ ਉਗਰ ਕੰਟੈਂਟ ਨਾਲ ਨਜਿੱਠਣ ਲਈ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਦੀ ਮਦਦ ਲੈਣਗੀਆਂ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਹੀ ਫੇਸਬੁੱਕ ਨੇ ਆਨਲਾਈਨ ਇਤਰਾਜ਼ਯੋਗ ਕੰਟੈਂਟ ਨਾਲ ਨਜਿੱਠਣ ਲਈ ਇਕ ਸਿਵਲ ਕਾਰੇਜ ਇਨੀਸਿਏਟਿਵ (ਓ.ਸੀ.ਸੀ.ਆਈ.) ਦੀ ਸ਼ੁਰੂਆਤ ਕੀਤਾ ਹੈ ਜਿਸ ਤਹਿਤ ਫੇਸਬੁੱਕ ਆਨਲਾਈਨ ਗੰਦੇ ਅਤੇ ਭੱਦੇ ਕੰਟੈਂਟ ਨਾਲ ਨਜਿੱਠਣ ਅਤੇ ਉਸ ਨੂੰ ਰੋਕਣ ਲਈ ਧਾਰਮਿਕ ਅਤੇ ਹੋਰ ਗੈਰ-ਸਰਕਾਰੀ ਸੰਗਠਨਾਂ ਨੂੰ ਟ੍ਰੇਨਿੰਗ ਦੇਵੇਗੀ।ਦੇਵੇਗੀ।