ਫੇਸਬੁੱਕ ਲਈ ਨਵੀਂ ਮੁਸੀਬਤ, ਕੰਪਨੀ ’ਤੇ ਲੱਗਾ Meta ਨਾਂ ਚੋਰੀ ਕਰਨ ਦਾ ਦੋਸ਼

11/08/2021 2:04:50 PM

ਗੈਜੇਟ ਡੈਸਕ– ਫੇਸਬੁੱਕ ਨੇ ਹਾਲ ਹੀ ’ਚ ਆਪਣਾ ਨਾਂ ਬਦਲ ਕੇ ਮੇਟਾ (Meta) ਕੀਤਾ ਹੈ, ਜਿਸ ਤੋਂ ਬਾਅਦ ਹੁਣ ਸ਼ਿਕਾਗੋ ਬੇਸਡ ਟੈੱਕ ਫਰਮ ਨੇ ਕੰਪਨੀ ’ਤੇ ਨਾਂ ਚੋਰੀ ਕਰਨ ਦਾ ਦੋਸ਼ ਲਗਾ ਦਿੱਤਾ ਹੈ। ਸ਼ਿਕਾਗੋ ਦੀ ਮੇਟਾ ਕੰਪਨੀ (Meta Company) ਨੇ ਕਿਹਾ ਹੈ ਕਿ ਉਨ੍ਹਾਂ ਦੀ ਫਰਮ ਦਾ ਪਹਿਲਾਂ ਤੋਂ ਹੀ ਮੇਟਾ ਨਾਂ ਹੈ ਜਿਸ ਨੂੰ ਫੇਸਬੁੱਕ ਖਰੀਦਣ ਦੀ ਵੀ ਕੋਸ਼ਿਸ਼ ਕਰ ਚੁੱਕੀ ਹੈ। ਜਦੋਂ ਫੇਸਬੁੱਕ ਇਸ ਨੂੰ ਖਰੀਦਣ ’ਚ ਨਾਕਾਮ ਰਹੀ ਤਾਂ ਉਸ ਨੇ ਮੇਟਾ ਨਾਂ ਚੋਰੀ ਕਰ ਲਿਆ। ਅਜਿਹੇ ’ਚ ਹੁਣ ਕੰਪਨੀ ਕੋਰਟ ਦਾ ਰੁੱਖ ਕਰੇਗੀ। ਫੇਸਬੁੱਕ ਨੇ ਨਾਂ ਚੋਰੀ ਕਰਕੇ ਉਸ ਦੀ ਰੋਜ਼ੀ-ਰੋਟੀ ਨੂੰ ਖਤਰੇ ’ਚ ਪਾ ਦਿੱਤਾ ਹੈ। 

ਇਹ ਵੀ ਪੜ੍ਹੋ– ਗੂਗਲ ਕ੍ਰੋਮ ਯੂਜ਼ਰਸ ਲਈ ਵੱਡੀ ਚਿਤਾਵਨੀ! ਤੁਰੰਤ ਡਿਲੀਟ ਕਰੋ ਆਪਣਾ ਬ੍ਰਾਊਜ਼ਰ

ਹੁਣ ਫੇਸਬੁੱਕ ’ਤੇ ਹੋ ਸਕਦਾ ਹੈ ਲੀਗਲ ਐਕਸ਼ਨ
ਮੇਟਾ ਕੰਪਨੀ ਦੇ ਫਾਊਂਡਰ Nate Skulic ਨੇ ਕਿਹਾ ਹੈ ਕਿ 28 ਅਕਤੂਬਰ ਨੂੰ ਫੇਸਬੁੱਕ ਨੂੰ ਮੇਟਾ ਨਾਂ ਨਾਲ ਰੀਬ੍ਰਾਂਡ ਕਰ ਦਿੱਤਾ ਗਿਆ ਹੈ। ਫੇਸਬੁੱਕ ਨੇ ਮੀਡੀਆ ਦੇ ਦਮ ’ਤੇ ਸਾਡੀ ਕੰਪਨੀ ਮੇਟਾ ਦਾ ਨਾਂ ਦੱਬਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਮੇਟਾ ਕੰਪਨੀ ਨੇ ਫੇਸਬੁੱਕ ਖਿਲਾਫ ਜ਼ਰੂਰੀ ਲੀਗਲ ਐਕਸ਼ਨ ਲੈਣ ਦਾ ਫੈਸਲਾ ਲਿਆ ਹੈ। 

ਇਹ ਵੀ ਪੜ੍ਹੋ– ਪੁਰਾਣਾ ਫੋਨ ਵੇਚਣ ਤੋਂ ਪਹਿਲਾਂ ਜ਼ਰੂਰ ਕਰ ਲਓ ਇਹ ਕੰਮ ਨਹੀਂ ਤਾਂ ਪੈ ਸਕਦੈ ਪਛਤਾਉਣਾ

Rakesh

This news is Content Editor Rakesh