ਵਟਸਐਪ ਤੋਂ ਬਾਅਦ Facebook ਐਪ ''ਚ ਐੱਡ ਹੋਇਆ ਇਹ ਫੀਚਰ

03/19/2017 8:00:24 AM

ਜਲੰਧਰ: ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਹਰ ਵਾਰ ਆਪਣੇ ਯੂਜ਼ਰਸ ਲਈ ਨਵੇਂ-ਨਵੇਂ ਫੀਚਰ ਲੈ ਕੇ ਆਉਂਦੀ ਰਹਿੰਦੀ ਹੈ। ਪਰ ਹੁਣ ਫੇਸਬੁੱਕ ਨੇ ਸਨੈਪਚੈਟ ਸਟੋਰੀ ਵਾਲੇ ਫੀਚਰ ਦਾ ਕਲੋਨ ਆਪਣੇ ਐਪ ''ਤੇ ਵੀ ਐਡ ਕਰ ਦਿੱਤਾ ਹੈ। ਫੇਸਬੁੱਕ ਸਟੋਰੀ ਫੀਚਰ ਤੋਂ ਬਾਅਦ ਤੁਸੀਂ ਫੇਸਬੁੱਕ ਐਪ ਦੇ ਟਾਪ ''ਤੇ ਫੋਟੋ ਲਗਾ ਸਕੋਗੇ ਜੋ 24 ਘੰਟੇ ਤੋਂ ਬਾਅਦ ਗਾਇਬ ਹੋ ਜਾਵੇਗਾ।

ਮਿਲੇਗਾ ਇਕ ਨਵਾਂ ਆਇਕਾਨ
ਇਹ ਫੀਚਰ ਸਾਰੇ ਐਂਡ੍ਰਾਇਡ ਅਤੇ iOS ਯੂਜ਼ਰਸ ਲਈ ਜਾਰੀ ਕਰ ਦਿੱਤਾ ਗਿਆ ਹੈ। ਇਸ ਨੂੰ ਤੁਸੀਂ ਗੂਗਲ ਪ‍ਲੇ ਸ‍ਟੋਰ ਜਾਂ ਐਪ ਸ‍ਟੋਰ ''ਤੇ ਜਾ ਕੇ ਅਪਡੇਟ ਕਰ ਸਕਦੇ ਹੋ। ਮੈਸੇਂਜਰ ਐਪ ਅਪਡੇਟ ਕਰਨ ਤੋ ਬਾਅਦ ਤੁਹਾਨੂੰ ਹੇਠਾਂ ਇਕ ਸੂਰਜ ਦਾ ਆਇਕਨ ਵਿਖੇਗਾ ਉਸ ''ਤੇ ਕਲਿੱਕ ਕਰਨ ''ਤੇ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਫ੍ਰੇਮ ਦਿਖਣਗੇ। 

ਪ੍ਰਾਈਵੇਸੀ ਸੈਟਿੰਗ ਦਾ ਵੀ ਆਪ‍ਸ਼ਨ
ਮੈਸੇਂਜਰ ''ਤੇ ਇਸ ਨਵੇਂ ਫੀਚਰ ਦੇ ਤਹਿਤ ਤੁਸੀਂ ਜੋ ਵੀ ਸ਼ੇਅਰ ਕਰੋਗੇ, ਉਸ ਦੀ ਪ੍ਰਾਇਵੇਸੀ ਲਈ ਆਪ‍ਸ਼ਨ ਦਿੱਤਾ ਗਿਆ ਹੈ। ਤੁਸੀਂ ਕਿਸ ਦੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਅਤੇ ਕਿਸਦੇ ਨਾਲ ਨਹੀਂ। ਪ੍ਰਾਇਵੇਸੀ ਸੈਟਿੰਗ ''ਚ ਜਾ ਕੇ ਇਹ ਸੁਨਿਸ਼‍ਚਿਤ ਕਰ ਸਕਦੇ ਹੋ। ਫੋਟੋ ਫ੍ਰੇਮ ''ਚ ਤੁਸੀਂ ਟੈਕਸਟ ਵੀ ਲਿਖ ਸਕਦੇ ਹੋ। ਇਕ ਵਾਰ ਹੇਠਾਂ ਦੀ ਵੱਲ ਤੀਰ ਦੇ ਨਿਸ਼ਾਨ ''ਤੇ ਕਲਿੱਕ ਕਰਨ ਤੋਂ ਬਾਅਦ ''ਮਾਏ ਡੇ'' ਨਾਮ ਦਾ ਆਪਸ਼ਨ ਖੁੱਲ ਜਾਵੇਗਾ ਜਿਸ ਦੇ ਨਾਲ ਤੁਸੀਂ ਸਾਰੇ ਯੂਜ਼ਰ ਦੇ ਨਾਲ ਸ਼ੇਅਰ ਕਰ ਸਕਦੇ ਹੋ, ਬਿਲਕੁੱਲ ਸਨੈਪਚੈਟ ਦੇ ਮਾਏ ਸਟੋਰੀ ਫੀਚਰ ਦੀ ਤਰ੍ਹਾਂ।