ਜਲਦੀ ਹੀ ਫੇਸਬੁੱਕ ਮੈਸੇਂਜਰ ''ਚ ਐਡ ਹੋਵੇਗਾ ਇਹ ਕਮਾਲ ਦਾ ਫੀਚਰ

08/25/2016 5:19:05 PM

ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਵੱਲੋਂ ਪਹਿਲਾਂ ਹੀ ਬਹੁਤ ਸਾਰੇ ਫੀਚਰ ਟੈਸਟ ਕੀਤੇ ਜਾਣ ਦੀ ਖਬਰ ਸਾਹਮਣੇ ਆ ਚੁੱਕੀ ਹੈ। ਹੁਣ ਮਿਲੀ ਜਾਣਕਾਰੀ ਮੁਤਾਬਕ ਫੇਸਬੁੱਕ ਵੱਲੋਂ ਮੈਸੇਂਜਰ ਐਪ ''ਚ ਨਵੇਂ ''ਐਡ ਕਾਨਟੈੱਕਟ'' ਰਿਕੁਐਸਟ ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ ਜਿਸ ਨਾਲ ਯੂਜ਼ਰ ਕਿਸੇ ਕਾਂਟੈੱਕਟ ਨੂੰ ਸਮਾਰਟਫੋਨ ''ਤੇ ਐਡ ਕਰਕੇ ਹੀ ਮੈਸੇਂਜਰ ''ਤੇ ਉਸ ਨਾਲ ਚੈਟ ਕਰ ਸਕਦੇ ਹਨ।
ਫੇਸਬੁੱਕ ਵੱਲੋਂ ਇਸ ਫੀਚਰ ਦੀ ਟੈਸਟਿੰਗ ਦੀ ਪੁਸ਼ਟੀ ਬਜ਼ਫੀਡ ਨਾਲ ਕੀਤੀ ਗਈ ਹੈ। ਫਿਲਹਾਲ ਫੇਸਬੁੱਕ ਕੁਝ ਚੁਣੇ ਹੋਏ ਯੂਜ਼ਰਸ ''ਤੇ ਹੀ ਇਸ ਫੀਚਰ ਨੂੰ ਟੈਸਟ ਕਰ ਰਹੀ ਹੈ। ਇਸ ਤੋਂ ਬਾਅਦ ਹੀ ਇਸ ਨੂੰ ਕਮਰਸ਼ੀਅਲ ਤੌਰ ''ਤੇ ਜਾਰੀ ਕੀਤਾ ਜਾਵੇਗਾ। ਜੇਕਰ ਕਿਸੇ ਯੂਜ਼ਰ ਨੂੰ ਇਕ ਵਾਰ ਤੁਸੀਂ ਆਪਣੇ ਸਮਾਰਟਫੋਨ ਦੇ ਕਾਂਟੈੱਕਟ ''ਚ ਐਡ ਕਰ ਲੈਂਦੇ ਹੋ ਤਾਂ ਤੁਸੀਂ ਮੈਸੇਂਜਰ ''ਤੇ ਉਸ ਨੂੰ ਟੈਕਸਟ ਭੇਜ ਸਕੋਗੇ। 
ਇਸ ਤੋਂ ਪਹਿਲਾਂ ਮਸ਼ਹੂਰ ਸੋਸ਼ਲ ਮੀਡੀਆ ਵੈੱਬਸਾਈਟ ਆਪਣੇ ਮੈਸੇਂਜਰ ਐਪ ''ਚ ਮੈਸੇਜ ਰਿਕੁਐਸਟ ਰਾਹੀਂ ਇਨ੍ਹਾਂ ਯੂਜ਼ਰਸ ਨੂੰ ਗੱਲਬਾਤ ਕਰਨ ਦੀ ਸਹੂਲਤ ਦਿੰਦਾ ਸੀ ਜੋ ਫੇਸਬੁੱਕ ''ਤੇ ਫ੍ਰੈਂਡਸ ਨਹੀਂ ਹਨ। ਹੁਣ ਯੂਜ਼ਰ ਨੂੰ ਕਿਸੇ ਅਜਿਹਾ ਵਿਅਕਤੀ ਦਾ ਮੈਸੇਜ ਆਉਣ ''ਤੇ ਜੋ ਉਸ ਦੀ ਫ੍ਰੈਂਡ ਲਿਸਟ ''ਚ ਸ਼ਾਮਲ ਹਨੀਂ ਹੈ ਜਾਂ ਤਾਂ ਇਕ ਨੋਟੀਫਿਕੇਸ਼ਨ ਜਾਂ ਮੈਸੇਜ ਰਿਕੁਐਸਟ ਅਲਰਟ ਮਿਲੇਗੀ। ਇਸ ਤੋਂ ਇਲਾਵਾ ਯੂਜ਼ਰ ਰਿਕੁਐਸਟ ਪੜ੍ਹਨ ਤੋਂ ਬਾਅਦ ਜਾਂ ਤਾਂ ਐਕਸੈੱਪਟ ਕਰਨ ਜਾਂ ਫਿਰ ਬਲਾਕ ਫਿਊਚਰ ਮੈਸੇਜ ਦਾ ਵਿਕਲਪ ਚੁਣ ਸਕਦੇ ਹਨ।