ਫੇਸਬੁੱਕ ਕੁਮੈਂਟ ਨੂੰ ਹੋਰ ਵੀ ਮਜ਼ੇਦਾਰ ਬਣਾਏਗਾ ਇਹ ਫੀਚਰ

03/27/2017 1:55:40 PM

ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਜਲਦੀ ਹੀ ਆਪਣੇ ਯੂਜ਼ਰਸ ਨੂੰ ਇਕ ਨਵਾਂ ਤੋਹਫਾ ਦੇਣ ਵਾਲੀ ਹੈ। ਇਸ ਨਵੇਂ ਫੀਚਰ ''ਚ ਯੂਜ਼ਰਸ ਆਪਣੇ ਦੋਸਤਾਂ ਦੀ ਪੋਸਟ ''ਤੇ GIF ਇਮੇਜ ਕੁਮੈਂਟ ਦੇ ਤੌਰ ''ਤੇ ਇਸਤੇਮਾਲ ਕਰ ਸਕਣਗੇ। ਰਿਪੋਰਟ ਮੁਤਾਬਕ ਫੇਸਬੁੱਕ ਆਪਣੇ ਕੁਝ ਫੀਸਦੀ ਯੂਜ਼ਰਸ ਦੇ ਨਾਲ ਮਿਲ ਕੇ ਇਸ ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਟੈਸਟਿੰਗ ਤੋਂ ਬਾਅਦ GIF ਕੁਮੈਂਟ ਬਟਨ ਨੂੰ ਪਹਿਲਾਂ ਕੁਝ ਫੇਸਬੁੱਕ ਯੂਜ਼ਰਸ ਲਈ ਜਾਰੀ ਕੀਤਾ ਜਾਵੇਗਾ, ਇਸ ਤੋਂ ਬਾਅਦ ਇਹ ਫੀਚਰ ਗਲੋਬਲੀ ਲਾਂਚ ਹੋਵੇਗਾ। 
ਜਾਣਕਾਰੀ ਮੁਤਾਬਕ ਕੁਮੈਂਟ ਬਾਕਸ ''ਚ GIF ਫੀਚਰ ਠੀਕ ਉਸੇ ਤਰ੍ਹਾਂ ਕੰਮ ਕਰੇਗਾ, ਜਿਵੇਂ ਉਹ ਮੈਸੰਜਰ ''ਚ ਕੰਮ ਕਰ ਰਿਹਾ ਹੈ। ਫੇਸਬੁੱਕ ਯੂਜ਼ਰ ਕੁਮੈਂਟ ''ਚ ਇਸ ਸਮੇਂ ਵੀ ਜੀ.ਆਈ.ਐੱਫ. ਦੀ ਵਰਤੋਂ ਕਰਦੇ ਹਨ ਪਰ ਉਸ ਲਈ ਯੂਜ਼ਰ ਨੂੰ ਗਿੱਪੀ ਜਾਂ ਕਿਸੇ ਹੋਰ GIF ਪ੍ਰੋਵਾਈਡਰ ਤੋਂ GIF ਇਮੇਜ ਨੂੰ ਕਾਪੀ ਕਰਨਾ ਹੁੰਦਾ ਹੈ ਅਤੇ ਉਸ ਨੂੰ ਕੁਮੈਂਟ ਬਾਕਸ ''ਚ ਪੋਸਟ ਕਰਨਾ ਪੈਂਦਾ ਹੈ ਜੋ ਕਿ ਲੰਬਾ ਪ੍ਰੋਸੈੱਸ ਹੈ। ਫੇਸਬੁੱਕ ''ਚ GIF ਬਟਨ ਆਉਣ ਤੋਂ ਬਾਅਦ ਇਹ ਪ੍ਰਕਿਰਿਆ ਆਸਾਨ ਹੋ ਸਕਦੀ ਹੈ। ਫਿਲਹਾਲ ਇਸ ਨੂੰ ਕਦੋਂ ਉਪਲੱਬਧ ਕੀਤਾ ਜਾਵੇਗਾ ਇਸ ਬਾਰੇ ''ਚ ਫੇਸਬੁੱਕ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।