ਫੇਸਬੁੱਕ ਦੇ ਇਸ ਫੀਚਰ ਨਾਲ ਇਕ ਵਾਰ ’ਚ ਹੀ ਡਿਲੀਟ ਹੋਣਗੀਆਂ ਪੁਰਾਣੀਆਂ ਪੋਸਟਾਂ

06/04/2020 4:23:22 PM

ਗੈਜੇਟ ਡੈਸਕ– ਫੇਸਬੁੱਕ ਨਵਾਂ ਮੈਨੇਜ ਐਕਟੀਵਿਟ ਟੂਲ ਜੋੜ ਰਹੀ ਹੈ, ਜੋ ਤੁਹਾਡੀਆਂ ਪੁਰਾਣੀਆਂ ਪੋਸਟਾਂ ਨੂੰ ਇਕ ਵਾਰ ’ਚ ਹੀ ਅਸਾਨੀ ਨਾਲ ਡਿਲੀਟ ਕਰਨ ’ਚ ਮਦਦ ਕਰੇਗਾ। ਕੰਪਨੀ ਨੇ ਆਪਣੇ ਬਲਾਗ ਪੋਸਟ ’ਚ ਜਾਣਕਾਰੀ ਦਿੱਤੀ ਹੈ ਕਿ ਇਹ ਫੀਚਰ ਸਭ ਤੋਂ ਪਹਿਲਾਂ ਮੋਬਾਇਲ ਵਰਜ਼ਨ ਅਤੇ ਫੇਸਬੁੱਕ ਲਾਈਟ ਐਪ ’ਤੇ ਕੰਮ ਕਰੇਗਾ ਅਤੇ ਇਸ ਤੋਂ ਬਾਅਦ ਇਸ ਨੂੰ ਡੈਸਕਟਾਪ ਵਰਜ਼ਨ ਲਈ ਮੁਹੱਈਆ ਕਰਵਾਇਆ ਜਾਵੇਗਾ। ਮੈਨੇਜ ਐਕਟੀਵਿਟੀ ਫੀਚਰ ਐਕਟੀਵਿਟੀ ਲਾਗ ਸੈਕਸ਼ਨ ਦਾ ਹਿੱਸਾ ਹੈ ਅਤੇ ਇਹ ਤੁਹਾਨੂੰ ਬਲਕ ’ਚ ਪੋਸਟ ਆਰਕਾਈਵ ਜਾਂ ਫਿਰ ਟ੍ਰੈਸ਼ ਕਰਨ ’ਚ ਮਦਦ ਕਰਦਾ ਹੈ। ਆਪਣੇ ਬਲਾਗ ਪੋਸਟ ’ਚ ਫੇਸਬੁੱਕ ਨੇ ਇਹ ਵੀ ਦੱਸਿਆ ਹੈ ਕਿ ਇਸ ਟੂਲ ’ਤੇ ਕੰਮ ਕਰਨਾ ਜਾਰੀ ਰਹੇਗਾ। 

ਫੇਸਬੁੱਕ ਬਲਾਗ ਪੋਸਟ ਮੁਤਾਬਕ, ਮੈਨੇਜ ਐਕਟੀਵਿਟੀ ਟੂਨ ਦਾ ਉਦੇਸ਼ ਯੂਜ਼ਰਜ਼ ਨੂੰ ਆਸਾਨੀ ਨਾਲ ਆਪਣੀਆਂ ਪੁਰਾਣੀਆਂ ਪੋਸਟਾਂ ਮੈਨੇਜ ਕਰਨ ’ਚ ਮਦਦ ਕਰਦਾ ਹੈ। ਇਹ ਯੂਜ਼ਰਜ਼ ਦੇ ਪੁਰਾਣੇ ਕੰਟੈਂਟ ਨੂੰ ਆਰਕਾਈਵ ਕਰਦਾ ਹੈ ਜੋ ਕਿ ਯੂਜ਼ਰ ਲਈ ਫੇਸਬੁੱਕ ’ਤੇ ਮੌਜੂਦ ਹੁੰਦਾ ਹੈ ਪਰ ਉਸ ਨੂੰ ਦੂਜੇ ਯੂਜ਼ਰਜ਼ ਨਹੀਂ ਵੇਖ ਸਕਦੇ। ਇਸ ਤੋਂ ਇਲਾਵਾ ਇਸ ਦੀ ਮਦਦ ਨਾਲ ਯੂਜ਼ਰਜ਼ ਆਪਣੀਆਂ ਪੁਰਾਣੀਆਂ ਪੋਸਟਾਂ ਨੂੰ ਟ੍ਰੈਸ਼ ਵੀ ਕਰ ਸਕਦੇ ਹਨ। ਜਿਸ ਵਿਚ ਤੁਹਾਡੀ ਪੋਸਟ 30 ਦਿਨਾਂ ਤਕ ਵਿਖੇਗੀ ਅਤੇ ਫਿਰ ਇਹ ਹਮੇਸ਼ਾ ਲਈ ਡਿਲੀਟ ਹੋ ਜਾਵੇਗੀ। ਹਾਲਾਂਕਿ, ਯੂਜ਼ਰਜ਼ ਉਨ੍ਹਾਂ ਨੂੰ ਮੈਨੁਅਲੀ ਰੀਸਟੋਰ ਜਾਂ ਫਿਰ ਡਿਲੀਟ ਵੀ ਕਰ ਸਕਦੇ ਹਨ। ਇਹ ਦੋਵੇਂ ਆਪਸ਼ਨ ਬਲਕ ’ਚ ਇਸਤੇਮਾਲ ਕੀਤੇ ਜਾਣਗੇ, ਜਿਸ ਦਾ ਮਤਲਬ ਹੈ ਕਿ ਯੂਜ਼ਰਜ਼ ਆਪਣੀਆਂ ਸਾਰੀਆਂ ਪੁਰਾਣੀਆਂ ਪੋਸਟਾਂ ਫਿਲਟਰ ਦੀ ਮਦਦ ਨਾਲ ਇਕ ਵਾਰ ’ਚ ਹੀ ਮੈਨੇਜ ਕਰ ਸਕਦੇ ਹਨ। ਇਨ੍ਹਾਂ ਫਿਲਟਰਜ਼ ’ਚ categories, date, ਅਤੇ people ਸ਼ਾਮਲ ਹਨ। 

ਇੰਝ ਕੰਮ ਕਰੇਗਾ ਇਹ ਫੀਚਰ
ਮੈਨੇਜ ਐਕਟੀਵਿਟੀ ਟੂਲ ਦੀ ਵਰਤੋਂ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ‘ਐਕਟੀਵਿਟੀ ਲੋਗ ਸੈਕਸ਼ਨ’ ’ਚ ਜਾਣਾ ਹੋਵੇਗਾ, ਇਸ ਤੋਂ ਬਾਅਦ ਮੈਨੇਜ ਐਕਟੀਵਿਟੀ ’ਚ ਜਾਓ। ਇਥੇ ਤੁਹਾਨੂੰ ਆਪਣੀਆਂ ਸਾਰੀਆਂ ਪੋਸਟਾਂ ਵਿਖਣਗੀਆਂ, ਜਿਨ੍ਹਾਂ ਨਾਲ ਦੋ ਆਪਸ਼ਨ ਦਿੱਤੇ ਹੋਣਗੇ- ਆਰਕਾਈਵ ਅਤੇ ਟ੍ਰੈਸ਼। ਸਾਰੀਆਂ ਪੋਸਟਾਂ ਨੂੰ ਤੁਹਾਨੂੰ ਅਲੱਗ ਤੋਂ ਚੁਣਨਾ ਪਵੇਗਾ, ਪੋਸਟ ਚੁਣਨ ਤੋਂ ਬਾਅਦ ਤੁਹਾਨੂੰ ਦੋਹਾਂ ’ਚੋਂ ਇਕ ਆਪਸ਼ਨ ਨੂੰ ਚੁਣਨਾ ਪਵੇਗਾ। 

ਫੇਸਬੁੱਕ ਨੇ ਆਪਣੇ ਬਲਾਗ ’ਚ ਕਿਹਾ ਹੈ ਕਿ ਇਹ ਫੀਚਰ ਮੋਬਾਇਲ ਅਤੇ ਫੇਸਬੁੱਕ ਲਾਈਟ ਐਪ ’ਚ ਜੋੜਿਆ ਗਿਆ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਫਿਲਹਾਲ ਮੈਨੇਜ ਐਕਟੀਵਿਟੀ ਟੂਲ ਫੇਸਬੁੱਕ ਲਾਈਟ ਐਪ ’ਤੇ ਹੀ ਲਾਈਵ ਹੋਇਆ ਹੈ। ਉਮੀਦ ਹੈ ਕਿ ਜਲਦੀ ਹੀ ਮੋਬਾਇਲ ਵਰਜ਼ਨ ’ਤੇ ਵੀ ਇਹ ਮੁਹੱਈਆ ਕਰਵਾ ਦਿੱਤਾ ਜਾਵੇਗਾ। 


Rakesh

Content Editor

Related News