6 ਭਾਰਤੀ ਭਾਸ਼ਾਵਾਂ ''ਚ Facebook ਨੇ ਲਾਂਚ ਕੀਤੀ ਡਿਜੀਟਲ Literacy Library

10/30/2018 7:01:25 PM

ਗੈਜੇਟ ਡੈਸਕ- ਸੋਸ਼ਲ ਸਾਈਟ ਫੇਸਬੁੱਕ ਨੇ ਤਿੰਨ ਲੱਖ ਭਾਰਤੀਆਂ ਨੂੰ ਡਿਜੀਟਲ ਸੁਰੱਖਿਆ ਦੀ ਟ੍ਰੇਨਿੰਗ ਦੇਣ ਲਈ ਛੇ ਭਾਰਤੀ ਭਾਸ਼ਾਵਾਂ 'ਚ ਡਿਜੀਟਲ ਸਾਕਸ਼ਰਤਾ ਲਾਇਬ੍ਰੇਰੀ ਲਾਂਚ ਕੀਤੀ ਹੈ। ਇਹ ਡਿਜੀਟਲ ਲਾਇਬ੍ਰੇਰੀ ਹਿੰਦੀ, ਬੰਗਲਾ ਤਮਿਲ, ਤੇਲੁਗੂ, ਕੰਨੜ ਤੇ ਮਲਿਆਲਮ ਭਾਸ਼ਾਵਾਂ 'ਚ ਉਪਲੱਬਧ ਹੋਵੇਗੀ। ਡਿਜੀਟਲ ਲਿਟਰੇਸੀ ਲਾਇਬ੍ਰੇਰੀ ਦਾ ਮਕਸਦ ਛੇ ਭਾਰਤੀ ਭਾਸ਼ਾਵਾਂ ਦੇ ਰਾਹੀਂੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਡਿਜੀਟਲ ਸੇਫਟੀ ਤੇ ਟੈਕਨਾਲੌਜੀ ਦੀ ਸਮਝ ਵਿਕਸਿਤ ਕਰਨਾ ਹੈ। ਦੱਸ ਦੇਈਏ ਕਿ ਇਸ ਦਾ ਐਲਾਨ ਫੇਸਬੁੱਕ ਦੇ ਦੱਖਣ ਏਸ਼ੀਆ ਸੁਰੱਖਿਆ ਸਮੇਲਨ 'ਚ ਕੀਤੀ ਗਈ ਹੈ।
ਫੇਸਬੁੱਕ ਦੇ ਅਧਿਕਾਰੀ ਦਾ ਬਿਆਨ 
ਕੰਪਨੀ ਦੇ ਗਲੋਬਲੀ ਪ੍ਰਮੁੱਖ (ਸੁਰੱਖਿਆ) ਐਂਟੀਗੋਨ ਡੇਵੀਸ ਨੇ ਕਿਹਾ, ਲੋਕਲ ਭਾਗੀਦਾਰਾਂ ਦੇ ਨਾਲ ਮਿਲ ਕੇ ਅਸੀਂ ਜੋ ਡਿਜੀਟਲ ਲਿਟਰੇਸੀ ਲਾਇਬ੍ਰੇਰੀ, ਬਾਲ ਸੁਰੱਖਿਆ ਹੈਕਾਥਨ ਤੇ ਕਈ ਆਫਲਾਈਨ ਅਧਿਆਪਨ ਪ੍ਰੋਗਰਾਮ ਚਲਾਉਂਦੇ ਹਾਂ, ਉਹ ਆਨਲਾਈਨ ਦੁਰਪਯੋਗ ਦਾ ਮੁਕਾਬਲਾ ਕਰਨ ਦੀ ਸਾਡੀ ਗੰਭੀਰਤਾ ਨੂੰ ਦਰਸਉਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ, ਅਸੀਂ ਸਾਲ 2018 ਦੇ ਅੰਤ ਤੱਕ ਤਿੰਨ ਲੱਖ ਲੋਕਾਂ ਨੂੰ ਟ੍ਰਰੇਂਡ ਕਰਨ ਦੀ ਉਮੀਦ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ 'ਚ ਆਪਣੇ ਕੋਸ਼ਿਸ਼ ਨੂੰ ਅੱਗੇ ਵਧਾਵਾਗੇ।
ਸੰਗਠਨਾਂ ਨੇ ਲਿਆ ਹਿੱਸਾ 
ਇਸ ਸਮੇਲਨ 'ਚ ਪੰਜ ਦੇਸ਼ਾਂ ਦੇ 70 ਸੰਗਠਨਾਂ ਨੇ ਭਾਗ ਲਿਆ, ਜਿਸ 'ਚ ਭਾਰਤ, ਸ਼੍ਰੀਲੰਕਾ, ਨੇਪਾਲ, ਬੰਗਲਾਦੇਸ਼ ਤੇ ਅਫਗਾਨੀਸਤਾਨ ਸ਼ਾਮਲ ਹਨ। ਇਸ ਸਮੇਲਨ 'ਚ ਮਾਹਿਰਾਂ ਨੇ ਸੁਰੱਖਿਆ ਤੇ ਤਕਨੀਕ ਨਾਲ ਜੁੜੇ ਮਾਮਲਿਆਂ 'ਤੇ ਚਰਚਾ ਕੀਤੀ, ਜਿਸ ਦੇ ਨਾਲ ਲੋਕਾਂ ਨੂੰ ਆਨਲਾਈਨ ਸੁਰੱਖਿਅਤ ਰੱਖਿਆ ਜਾ ਸਕੇ।