ਫੇਸਬੁੱਕ ਨੇ ਵਾਰਨਿੰਗ ਲੇਬਲ ਕੀਤੇ ਜਾਰੀ, ਵਾਇਰਸ ਨਾਲ ਜੁੜੀ ਗਲਤ ਜਾਣਕਾਰੀ ''ਤੇ ਲੱਗੇਗੀ ਰੋਕ

05/01/2020 8:50:48 PM

ਗੈਜੇਟ ਡੈਸਕ—ਦਿੱਗਜ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਕੋਰੋਨਾ ਵਾਇਰਸ ਨਾਲ ਜੁੜੀ ਫਰਜ਼ੀ ਕੰਟੈਂਟ 'ਤੇ ਰੋਕ ਲਗਾਉਣ ਲਈ 40 ਮਿਲੀਅਨ ਵਾਰਨਿੰਗ ਲੇਬਲ ਜਾਰੀ ਕੀਤੇ ਹਨ, ਜਿਸ ਨਾਲ ਯੂਜ਼ਰਸ ਵਾਇਰਸ ਨਾਲ ਜੁੜੀ ਗਲਤ ਜਾਣਕਾਰੀ ਨੂੰ ਆਸਾਨੀ ਨਾਲ ਪਛਾਣ ਸਕਣਗੇ। ਨਾਲ ਹੀ ਕੰਪਨੀ ਨੇ ਕੋਰੋਨਾ ਵਾਇਰਸ ਦੀ ਫਰਜ਼ੀ ਜਾਣਕਾਰੀ ਦੀ ਪਛਾਣ ਕਰਨ ਲਈ ਫੈਕਟ ਚੈਕ ਕੰਪਨੀਆਂ ਨਾਲ ਸਾਂਝੇਦਾਰੀ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਕੰਪਨੀ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਸਾਂਝਾ ਕੀਤੀ ਹੈ।

ਮਾਰਕ ਜ਼ੁਕਰਬਰਗ ਨੇ ਕਿਹਾ ਕਿ ਇਨ੍ਹਾਂ ਵਾਰਨਿੰਗ ਲੇਬਲ ਰਾਹੀਂ ਫਰਜ਼ੀ ਕੰਟੈਂਟ ਨੂੰ ਰੋਕਣ 'ਚ ਆਸਾਨੀ ਹੋਵੇਗੀ ਅਤੇ ਯੂਜ਼ਰਸ ਇਨ੍ਹਾਂ ਲੇਬਲ ਨੂੰ ਦੇਖਣ ਲਈ ਇਨ੍ਹਾਂ 'ਤੇ ਕਲਿੱਕ ਨਹੀਂ ਕਰਨਗੇ। ਉਨ੍ਹਾਂ ਨੇ ਅਗੇ ਕਿਹਾ ਕਿ ਅਸੀਂ ਆਪਣੇ ਮੁੱਖ ਐਪ 'ਚ ਸਭ ਤੋਂ ਉੱਤੇ ਇਕ ਪੇਜ਼ ਨੂੰ ਜਗ੍ਹਾ ਦਿੱਤੀ ਹੈ, ਜੋ ਕੋਰੋਨਾ ਵਾਇਰਸ ਦੀ ਸਹੀ ਜਾਣਕਾਰੀ ਉਪਲੱਬਧ ਕਰਵਾਉਂਦਾ ਹੈ। ਉੱਥੇ ਦੂਜੇ ਪਾਸੇ ਗਲਤ ਜਾਣਕਾਰੀ ਨੂੰ ਫੈਲਣ ਤੋਂ ਰੋਕਣ ਲਈ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਯੂਜ਼ਰਸ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਫੇਸਬੁੱਕ ਮੈਸੇਂਜਰ ਅਤੇ ਵਟਸਐਪ ਦੀ ਯੂਸੇਜ ਵਧੀ
ਮਾਰਕ ਜ਼ੁਕਰਬਰਗ ਦਾ ਕਹਿਣਾ ਹੈ ਕਿ ਜਿਥੇ ਸਭ ਤੋਂ ਜ਼ਿਆਦਾ ਵਾਇਰਸ ਹੈ, ਉੱਥੇ ਵਟਸਐਪ ਅਤੇ ਮੈਸੇਂਜਰ ਦੇ ਇਸਤੇਮਾਲ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। 50 ਫੀਸਦੀ ਤੋਂ ਜ਼ਿਆਦਾ ਯੂਜ਼ਰਸ ਨੇ ਆਡੀਓ ਅਤੇ ਵੀਡੀਓ ਕਾਲ ਰਾਹੀਂ ਇਨ੍ਹਾਂ ਪਲੇਟਫਾਰਮਸ ਦੀ ਵਰਤੋਂ ਕੀਤੀ ਹੈ। ਦੱਸਣਯੋਗ ਹੈ ਕਿ ਫੇਸਬੁੱਕ ਨੇ ਕੁਝ ਮਹੀਨੇ ਪਹਿਲਾਂ ਕੋਰੋਨਾ ਵਾਇਰਸ ਦੇ ਬਾਰੇ 'ਚ ਗਲਤ ਜਾਣਕਾਰੀ ਦੇਣ ਵਾਲੇ ਵਿਗਿਆਪਨਾਂ 'ਤੇ ਰੋਕ ਲੱਗਾ ਦਿੱਤੀ ਸੀ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਵਿਗਿਆਪਨਾਂ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਅਜਿਹੀ ਜਾਣਕਾਰੀ ਦਿੱਤੀ ਜਾ ਰਹੀ ਸੀ ਕਿ ਜੋ ਪੂਰੀ ਤਰ੍ਹਾਂ ਗਲਤ ਸੀ।

Karan Kumar

This news is Content Editor Karan Kumar