ਫੇਸਬੁੱਕ ਨੇ ਸ਼ੁਰੂ ਕੀਤਾ ਨਵਾਂ ਪ੍ਰਾਈਵੇਸੀ ਟੂਲ, ਯੂਜ਼ਰਜ਼ ਲਈ ਹੋਵੇਗਾ ਫਾਇਦੇਮੰਦ

08/22/2019 11:35:54 AM

ਗੈਜੇਟ ਡੈਸਕ– ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਨੇ ਇਕ ਨਵੇਂ ਪ੍ਰਾਈਵੇਸੀ Off Facebook activity ਟੂਲ ਦੀ ਸ਼ੁਰੂਆਤ ਕਰ ਦਿੱਤੀ ਹੈ। ਦੱਸ ਦੇਈਏ ਕਿ ਕੰਪਨੀ ਨੇ ਇਸ ਦਾ ਐਲਾਨ ਕੈਂਬ੍ਰਿਜ਼ ਐਨਾਲਿਟਿਕਾ ਡਾਟਾ ਸਕੈਂਡਲ ਤੋਂ ਬਾਅਦ ਹੀ ਕੀਤਾ ਸੀ ਪਰ ਇਹ ਹੁਣ ਜਾ ਕੇ ਯੂਜ਼ਰਜ਼ ਨੂੰ ਦਿੱਤਾ ਜਾ ਰਿਹਾ ਹੈ। ਹਾਲਾਂਕਿ ਅਜੇ ਵੀ ਇਹ ਸਿਰਫ ਦੋ ਦੇਸ਼ਾਂ ਦੇ ਯੂਜ਼ਰਜ਼ ਨੂੰ ਦਿੱਤਾ ਜਾਵੇਗਾ ਅਤੇ ਹੌਲੀ-ਹੌਲੀ ਸਾਰੇ ਦੇਸ਼ਾਂ ਦੇ ਯੂਜ਼ਰਜ਼ ਲਈ ਵੀ ਲਿਆਇਆ ਜਾਵੇਗਾ। 

ਫੇਸਬੁੱਕ ਇਕ ਯੂਜ਼ਰ ਦਾ ਕਈ ਤਰ੍ਹਾਂ ਦਾ ਡਾਟਾ ਰੱਖੀ ਹੈ। ਜਿਵੇਂ ਤੁਸੀਂ ਫੇਸਬੁੱਕ ’ਤੇ ਕੀ ਬ੍ਰਾਊਜ਼ ਕਰ ਰਹੇ ਹੋ, ਕੀ ਦੇਖ ਰਹੇ ਹੋ, ਕਿਸ ਨਾਲ ਗੱਲਾਂ ਕਰ ਰਹੇ ਹੋ, ਕਿਹੜੇ ਵਿਗਿਆਪਨ ਦੇਖ ਰਹੇ ਹੋ। ਇਸ ਤਰ੍ਹਾਂ ਦੇ ਡਾਟਾ ਫੇਸਬੁੱਕ ਐਕਸੈਸ ਕਰਦੀ ਹੈ। ਇਸ ਤੋਂ ਇਲਾਵਾ ਲੋਕੇਸ਼ਨ ਡਟਾ, ਵਾਈ-ਫਾਈ ਡੀਟੇਲਸ ਇਹ ਸਭ ਆਪਸ਼ਨਲ ਹਨ ਯਾਨੀ ਤੁਸੀਂ ਇਨ੍ਹਾਂ ਲਈ ਜੇਕਰ ਐਕਸੈਸ ਦੇਵੋਗੇ ਤਾਂ ਕੰਪਨੀ ਡਾਟਾ ਕਲੈਕਟ ਕਰੇਗੀ। ਤਮਾਮ ਤਰ੍ਹਾਂ ਦੇ ਡਾਟਾ ’ਤੇ ਯੂਜ਼ਰਜ਼ ਨੂੰ ਜ਼ਿਆਦਾ ਕੰਟਰੋਲ ਦੇਣ ਲਈ ਅਤੇ ਦੋਸ਼ਾਂ ਤੋਂ ਬਚਣ ਲਈ ਫੇਸਬੁੱਕ ਨੇ ਇਸ ਪ੍ਰਾਈਵੇਸੀ ਟੂਲ ਦਾ ਐਲਾਨ ਕੀਤਾ ਸੀ। 

Facebook Clear History ਟੂਲ ਫਿਲਹਾਲ ਸਾਊਥ ਕੋਰੀਆ, ਆਇਰਲੈਂਡ ਅਤੇ ਸਪੇਨ ਦੇ ਯੂਜ਼ਰਜ਼ ਨੂੰ ਦਿੱਤਾ ਜਾ ਰਿਹਾ ਹੈ। ਇਹ ਟੂਲ ਫੇਸਬੁੱਕ ਦੇ ਇਕ ਨਵੇਂ ਸੈਕਸ਼ਨ ਦਾ ਹਿੱਸਾ ਹੋਵੇਗਾ ਜਿਸ ਨੂੰ Off-Facebook activity ਕਿਹਾ ਜਾਵੇਗਾ। ਇਸ ਨੂੰ ਓਪਨ ਕਰਕੇ ਯੂਜ਼ਰਜ਼ ਇਹ ਦੇਖ ਸਕਣਗੇ ਕਿ ਕਿਹੜੇ ਐਪਸ ਅਤੇ ਵੈੱਬਸਾਈਟ ਤੁਹਾਡੀ ਐਕਟੀਵਿਟੀ ਟ੍ਰੈਕ ਕਰ ਰਹੇ ਹਨ ਅਤੇ ਟਾਰਗੇਟ ਐਡ ਲਈ ਫੇਸਬੁੱਕ ਨੂੰ ਰਿਪੋਰਟ ਕਰ ਰਹੇ ਹਨ। Clear History ਨਾਂ ਦਾ ਇਕ ਆਪਸ਼ਨ ਮਿਲੇਗਾ, ਇਸ ਨੂੰ ਯੂਜ਼ ਕਰਕੇ ਇਹ ਤਮਾਮ ਜਾਣਕਾਰੀਆਂ ਯੂਜ਼ਰਜ਼ ਆਪਣੇ ਫੇਸਬੁੱਕ ਅਕਾਊਂਟ ਤੋਂ ਹਟਾ ਸਕਣਗੇ। ਇਸ ਤੋਂ ਇਲਾਵਾ ਯੂਜ਼ਰਜ਼ ਕੋਲ ਇਹ ਵੀ ਆਪਸ਼ਨ ਹੋਵੇਗਾ ਕਿ ਉਹ ਚਾਹੁਣ ਤਾਂ ਉਨ੍ਹਾਂ ਕੰਪਨੀਆਂ ਨੂੰ ਬਲਾਕ ਕਰ ਸਕਦੇ ਹਨ ਜੋ ਡਾਟਾ ਲੈ ਰਹੀਆਂ ਹਨ। ਫੇਸਬੁੱਕ ਨੇ ਕਿਹਾ ਕਿ ਇਹ ਟੂਲ ਹੌਲੀ-ਹੌਲੀ ਸਾਰਿਆਂ ਲਈ ਲਿਆਇਆ ਜਾ ਰਿਹਾ ਹੈ। ਹੌਲੀ-ਹੌਲੀ ਇਸ ਲਈ ਕਿਉਂਕਿ ਕੰਪਨੀ ਚਾਹੁੰਦੀ ਹੈ ਕਿ ਇਹ ਠੀਕ ਢੰਗ ਨਾਲ ਕੰਮ ਕਰੇ। 

ਇਕ ਬਹੁਤ ਫਨੀ ਚੀਜ਼ ਵੀ ਹੈ ਜੋ ਫੇਸਬੁੱਕ ਕਿਹਾ ਹੈ। ਦਰਅਸਲ, ਫੇਸਬੁੱਕ ਨੇ ਇਕ ਵਾਰਨਿੰਗ ਵੀ ਜਾਰੀ ਕੀਤੀ ਹੈ। ਇਸ ਵਾਰਨਿੰਗ ’ਚ ਕੰਪਨੀ ਨੇ ਯੂਜ਼ਰਜ਼ ਨੂੰ ਕਿਹਾ ਹੈ ਕਿ ਉਹ ਆਪਣੇ ਅਕਾਊਂਟ ਐਕਟੀਵਿਟੀ ’ਚ ਕੁਝ ਅਜਿਹੇ ਐਪਸ ਜਾਂ ਵੈੱਬਸਾਈਟ ਵੀ ਦੇਖ ਸਕਦੇ ਹਨ ਜੋ ਉਨ੍ਹਾਂ ਨੇ ਵਿਜ਼ਿਟ ਨਹੀਂ ਕੀਤੀਆਂ ਕਿਉਂਕਿ ਅਜਿਹਾ ਹੋ ਸਕਦਾ ਹੈ ਕਦੋਂ ਤੁਹਾਡੇ ਦੋਸਤ ਨੇ ਤੁਹਾਡਾ ਫੋਨ ਲੈ ਕੇ ਉਨ੍ਹਾਂ ਵੈੱਬਸਾਈਟਾਂ ਨੂੰ ਦੇਖਿਆ ਹੋਵੇ। ਫੇਸਬੁੱਕ ਨੇ ਕਿਹਾ ਹੈ ਕਿ ਜੇਕਰ ਤੁਸੀਂ ਆਪਣੇ ਪਾਰਟਨਰ ਜਾਂ ਬੱਚੇ ਦੇ ਨਾਲ ਕੰਪਿਊਟਰ ਸ਼ੇਅਰ ਕਰਦੇ ਹੋ ਤਾਂ ਵੀ ਅਜਿਹਾ ਹੋ ਸਕਦਾ ਹੈ। ਹੁਣ ਇਸ ਲਈ ਫੇਸਬੁੱਕ ਆਪਣਾ ਬਚਾਅ ਵੀ ਕਰਨਾ ਚਾਹ ਰਹੀ ਹੈ ਕਿਉਂਕਿ ਹਾਲ ਹੀ ’ਚ ਕੈਂਬ੍ਰਿਜ਼ ਐਨਾਲਿਟਿਕਾ ਡਾਟਾ ਸਕੈਂਡਲ ਮਾਮਲੇ ’ਚ ਫੇਸਬੁੱਕ ਨੂੰ ਅਰਬਾਂ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।