FB ਨੇ ਯੂਜ਼ਰਜ਼ ਨੂੰ ਦਿੱਤਾ ਇਕ ਨਵਾਂ ਤੋਹਫਾ, ਇੰਸਟਾਗ੍ਰਾਮ ’ਤੇ ਵੀ ਕਰ ਸਕੋਗੇ ਇਸਤੇਮਾਲ

09/18/2019 12:30:59 PM

ਗੈਜੇਟ ਡੈਸਕ– ਫੇਸਬੁੱਕ ਨੇ ਆਪਣੇ ਭਾਰਤੀ ਯੂਜ਼ਰਜ਼ ਨੂੰ ਇਕ ਨਵਾਂ ਤੋਹਫਾ ਦਿੱਤਾ ਹੈ। ਹੁਣ ਭਾਰਤ ’ਚ ਵੀ ਯੂਜ਼ਰਜ਼ ਆਪਣੀ ਫੇਸਬੁੱਕ ਅਤੇ ਇੰਸਟਾਗ੍ਰਾਮ ਪ੍ਰੋਫਾਈਲ ਦੀ ‘ਸਟੋਰੀਜ਼’ ਸੈਕਸ਼ਨ ’ਚ ਸੰਗੀਤ ਨੂੰ ਜੋੜ ਸਕਣਗੇ। ਅਜੇ ਤਕ ਇਸ ਸੈਕਸ਼ਨ ’ਚ ਆਪਣੀ ਫੋਟੋ ਅਤੇ ਵੀਡੀਓ ਨੂੰ 24 ਘੰਟੇ ਲਈ ਜੋੜਨ ਦੀ ਸੁਵਿਧਾ ਹੀ ਯੂਜ਼ਰਜ਼ ਨੂੰ ਮਿਲੀ ਹੋਈ ਸੀ। ਫੇਸਬੁੱਕ ਨੇ ਮੰਗਲਵਾਰ ਨੂੰ ਜਾਰੀ ਬਿਆਨ ’ਚ ਕਿਹਾ ਕਿ ਅਸੀਂ ਭਾਰਤ ’ਚ ਲੋਕਾਂ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਆਪਣੀਆਂ ਭਾਵਨਾਵਾਂ ਸੰਗੀਤ ਰਾਹੀਂ ਪੇਸ਼ ਕਰਨ ਦਾ ਨਵਾਂ ਰਸਤਾ ਦੇ ਰਹੇ ਹਾਂ। ਹੁਣ ਉਹ ਆਪਣੀ ਸਟੋਰੀਜ਼ ’ਚ ਮਿਊਜ਼ਿਕ ਸਟਿਕਰਜ਼ ਅਤੇ ਆਪਣੀ ਫੇਸਬੁੱਕ ਪ੍ਰੋਫਾਈਲ ’ਚ ਹੋਰ ਕ੍ਰਿਏਟਿਵ ਤਰੀਕਿਆਂ ਜਿਵੇਂ- ਗਾਣਿਆਂ ਦੇ ਬੋਲ, ਲਿਪਸਿੰਕ ਲਾਈਵ ਅਤੇ ਪਸੰਦੀਦਾ ਗਾਣੇ ਜੋੜ ਸਕਦੇ ਹਨ। ਇਸ ਦੇ ਨਾਲ ਹੀ ਫੇਸਬੁੱਕ ’ਤੇ ਸੰਗੀਤ ਸੁਵਿਧਾ ਪਾਉਣ ਵਾਲਾ ਭਾਰਤ ਦੁਨੀਆ ਦਾ 55ਵਾਂ ਦੇਸ਼ ਬਣ ਗਿਆ ਹੈ। 

ਫਿਲਹਾਲ ਯੂਜ਼ਰਜ਼ ਆਪਣੀ ਸਟੋਰੀਜ਼ ’ਚ ਹਾਲੀਆ ਰਿਲੀਜ਼ ‘ਕਬੀਰ ਸਿੰਘ’ ਫਿਲਮ ਦਾ ‘ਬੇਖਿਆਲੀ’ ਗਾਣਾ ਅਤੇ 90 ਦੇ ਦਹਾਕੇ ਦੀ ਮਸ਼ਹੂਰ ‘ਆਸ਼ਕੀ’ ਫਿਲਮ ਦਾ ‘ਬਸ ਇਕ ਸਨਮ ਚਾਹੀਏ’ ਗਾਣਾ ਅਪਲੋਡ ਕਰ ਸਕਦੇ ਹਨ। ਜਲਦੀ ਹੀ ਹੋਰ ਗਾਣੇ ਵੀ ਸਟੋਰੀਜ਼ ਸੈਕਸ਼ਨ ਲਈ ਉਪਲੱਬਧ ਹੋ ਜਾਣਗੇ। 

ਕਈ ਭਾਰਤੀ ਕੰਪਨੀਆਂ ਨਾਲ ਕੀਤੀ ਸਾਂਝੇਦਾਰੀ
ਫੇਸਬੁੱਕ ਇੰਡੀਆ ਦੇ ਨਿਰਦੇਸ਼ਕ ਅਤੇ ਪਾਰਟਨਰਸ਼ਿਪ ਹੈੱਡ ਮਨੀਸ਼ ਚੋਪੜਾ ਨੇ ਕਿਹਾ ਕਿ ਅਸੀਂ ਇਸ ਨਵੇਂ ਫੀਚਰ ਨੂੰ ਪ੍ਰਚਲਿਕ ਬਣਾਉਣ ਲਈ ਭਾਰਤੀ ਮਿਊਜ਼ਿਕ ਕਮਿਊਨਿਟੀ ਦੇ ਨਾਲ ਸਾਂਝੇਦਾਰੀ ਕੀਤੀ ਹੈ। ਦੱਸ ਦੇਈਏ ਕਿ ਇਸ ਸਾਲ ਦੀ ਸ਼ੁਰੂਆਤ ’ਚ ਫੇਸਬੁੱਕ ਨੇ ਟੀ-ਸੀਰੀਜ਼ ਮਿਊਜ਼ਿਕ, ਜ਼ੀਅ ਮਿਊਜ਼ਿਕ ਕੰਪਨੀ ਅਤੇ ਯਸ਼ਰਾਜ ਫਿਲਮਸ ਦੇ ਸੰਗੀਤ ਦਾ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਇਸਤੇਮਾਲ ਕਰਨ ਲਈ ਉਨ੍ਹਾਂ ਦੇ ਨਾਲ ਸਾਂਝੇਦਾਰੀ ਕਰਨ ਦਾ ਐਲਾਨ ਕੀਤਾ ਸੀ। 

ਇਸ ਫੀਚਰ ਦਾ ਇੰਝ ਕਰੋ ਇਸਤੇਮਾਲ
ਯੂਜ਼ਰਜ਼ ਨੂੰ ਇਸ ਮਿਊਜ਼ਿਕ ਫੀਚਰ ਦਾ ਇਸਤੇਮਾਲ ਕਰਨ ਲਈ ਫੇਸਬੁਕ ਜਾਂ ਇੰਸਟਾਗ੍ਰਾਮ ’ਤੇ ਜਾ ਕੇ ਕੈਮਰਾ ਆਨ ਕਰਨਾ ਹੋਵੇਗਾ ਜਾਂ ਕੋਈ ਵੀ ਇਕ ਫੋਟੋ ਜਾਂ ਵੀਡੀਓ ਆਪਣੇ ਮੋਬਾਇਲ ਜਾਂ ਡੈਸਕਟਾਪ ਤੋਂ ਚੁਣਨ ਤੋਂ ਬਾਅਦ ਉਸ ਵਿਚ ਮਿਊਜ਼ਿਕ ਸਟਿਕਰ ਜੋੜਨਾ ਹੋਵੇਗਾ। ਮਿਊਜ਼ਿਕ ਸਟਿਕਰ ਰਾਹੀਂ ਗਾਣਾ ਚੁਣਨ ਤੋਂ ਬਾਅਦ ਯੂਜ਼ਰਜ਼ ਇਹ ਵੀ ਚੁਣ ਸਕਣਗੇ ਕਿ ਉਨ੍ਹਾਂ ਨੂੰ ਆਪਣੀ ਸਟੋਰੀ ’ਤੇ ਗਾਣੇ ਦੇ ਕਿਹੜੇ ਹਿੱਸੇ ਨੂੰ ਚਲਾਉਣਾ ਚਾਹੁੰਦੇ ਹੋ। ਨਾਲ ਹੀ ਯੂਜ਼ਰਜ਼ ਗਾਇਕ ਦਾ ਨਾਂ ਅਤੇ ਗਾਣੇ ਦਾ ਟਾਈਟਲ ਵੀ ਸਟੋਰੀਜ਼ ’ਚ ਜੋੜ ਸਕਣਗੇ। ਇਸ ਤੋਂ ਇਲਾਵਾ ਟਿਕਟਾਕ ਐਪ ਦੀ ਤਰਜ਼ ’ਤੇ ਲਿਪਸਿੰਕ ਲਾਈਵ ਫੀਚਰ ਰਾਹੀਂ ਫੇਸਬੁੱਕ ਯੂਜ਼ਰਜ਼ ਕਿਸੇ ਵੀ ਗਾਣੇ ਨੂੰ ਖੁਦ ਹੀ ਗਾਣੇ ਦੀ ਐਕਟਿੰਗ ਕਰਦੇ ਹੋਏ ਵੀ ਵੀਡੀਓ ਅਪਲੋਡ ਕਰ ਸਕਣਗੇ।