ਫੇਸਬੁੱਕ-ਇੰਸਟਾਗ੍ਰਾਮ ਨੂੰ ਪਛਾੜ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲੀ ਐਪ ਬਣੀ ਟਿਕਟਾਕ

10/24/2019 8:21:37 PM

ਗੈਜੇਟ ਡੈਸਕ—ਮਸ਼ਹੂਰ ਵੀਡੀਓ ਮੇਕਿੰਗ ਅਤੇ ਸ਼ੇਅਰਿੰਗ ਐਪ TikTok ਲਗਾਤਾਰ ਆਪਣਾ ਯੂਜ਼ਰ ਫੇਸ ਵਧਾਉਂਦਾ ਜਾ ਰਿਹਾ ਹੈ। ਇਸ ਦੀ ਪ੍ਰਸਿੱਧੀ ਦਾ ਅਨੁਮਾਨ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੀਆਂ ਵੱਡੀਆਂ ਐਪਸ ਨੂੰ ਪਛਾੜ ਸਭ ਤੋਂ ਜ਼ਿਆਦਾ ਡਾਊਨਲੋਡ ਕਰਨ ਵਾਲੀ ਐਪ ਬਣ ਗਈ ਹੈ। ਐਪ ਐਨਾਲਿਟਿਕਸ ਪਲੇਟਫਾਰਮ  Sensor Tower ਦੀ ਰਿਪੋਰਟ ਮੁਤਾਬਕ ਟਿਕਟਾਕ ਸਤੰਬਰ ਮਹੀਨੇ 'ਚ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੀ ਗਈ ਸੋਸ਼ਲ ਮੀਡੀਆ ਐਪ ਹੈ। ਇਸ ਨੂੰ ਨਾ ਸਿਰਫ ਗੂਗਲ ਪਲੇਅ ਸਟੋਰ ਬਲਕਿ ਐਪਲ ਐਪ ਸਟੋਰ ਤੋਂ ਵੀ ਸਭ ਤੋਂ ਜ਼ਿਆਦਾ ਯੂਜ਼ਰਸ ਨੇ ਡਾਊਨਲੋਡ ਕੀਤਾ ਗਿਆ। ਇਸ ਤੋਂ ਬਾਅਦ ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੀਆਂ ਸੋਸ਼ਲ ਮੀਡੀਆ ਐਪਸ ਨੂੰ ਪਸੰਦ ਕੀਤਾ ਗਿਆ ਹੈ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਕਰੀਬ 60 ਮਿਲੀਅਨ ਇੰਸਟਾਲ ਨਾਲ ਟਿਕਟਾਕ ਸਤੰਬਰ 2019 'ਚ ਦੁਨੀਆਭਰ 'ਚ ਮੋਸਟ ਡਾਊਨਲੋਡ ਐਪ ਹੈ। ਇਸ ਨੂੰ ਸਭ ਤੋਂ ਜ਼ਿਆਦਾ ਭਾਰਤ 'ਚ ਡਾਊਨਲੋਡ ਕੀਤਾ ਗਿਆ ਹੈ। ਭਾਰਤ 'ਚ ਇਸ ਨੂੰ ਕੁਲ 44 ਫੀਸਦੀ ਅਤੇ ਅਮਰੀਕਾ 'ਚ 8 ਫੀਸਦੀ ਡਾਊਨਲੋਡ ਕੀਤਾ ਗਿਆ।

ਉੱਥੇ ਗੱਲ ਕਰੀਏ ਮਸ਼ਹੂਰ ਐਪ ਫੇਸਬੁੱਕ ਦੀ ਤਾਂ ਸਤੰਬਰ 2019 'ਚ ਇਹ ਦੁਨੀਆਭਰ 'ਚ ਡਾਊਨਲੋਡ ਕੀਤੇ ਗਏ ਸੋਸ਼ਲ ਮੀਡੀਆ ਐਪਸ ਦੀ ਸੂਚੀ 'ਚ ਦੂਜੇ ਸਥਾਨ 'ਤੇ ਰਹੀ। ਇਸ ਨੂੰ ਕੁਲ 50.5 ਮਿਲੀਅਨ ਡਾਊਨਲੋਡ ਮਿਲੇ। ਭਾਰਤ 'ਚ ਇਸ ਨੂੰ ਸਭ ਤੋਂ ਜ਼ਿਆਦਾ 23 ਫੀਸਦੀ ਅਤੇ ਦੂਜੇ ਨੰਬਰ 'ਤੇ ਇੰਡੋਨੇਸ਼ੀਆ 'ਚ 11 ਫੀਸਦੀ ਡਾਊਨਲੋਡ ਕੀਤਾ ਗਿਆ। ਟਿਕਟਾਕ ਅਤੇ ਫੇਸਬੁੱਕ ਤੋਂ ਇਲਾਵਾ instagram,Likee ਤੇ Snapchat ਵਰਗੀਆਂ ਐਪਸ ਟਾਪ-5 ਦੇ ਚਾਰਟ 'ਚ ਰਹੀਆਂ।

ਕਿਵੇਂ ਕੰਮ ਕਰਦੀ ਹੈ ਟਿਕਟਾਕ
ਟਿਕਟਾਕ ਇਕ ਸੋਸ਼ਲ ਮੀਡੀਆ ਜਾਂ ਕਹੀਏ ਤਾਂ ਵੀਡੀਓ ਸ਼ੇਅਰਿੰਗ ਐਪ ਹੈ। ਇਸ 'ਚ ਯਜ਼ਰਸ 15 ਤੋਂ 60 ਸੈਕਿੰਡ ਤਕ ਦੀਆਂ ਵੀਡੀਓਜ਼ ਬਣਾ ਕੇ ਅਪਲੋਡ ਕਰ ਸਕਦੇ ਹਨ। ਯੂਜ਼ਰਸ ਆਪਣੀਆਂ ਵੀਡੀਓਜ਼ 'ਚ ਮਿਊਜ਼ਿਕ ਕਲਿੱਪਸ ਜਾਂ ਸਾਊਂਡਸ ਜੋੜ ਸਕਦੇ ਹਨ, ਨਾਲ ਹੀ ਮਸ਼ਹੂਰ ਟੀ.ਵੀ. ਸ਼ੋਅਜ਼ ਅਤੇ ਫਿਲਮਾਂ ਦੇ ਡਾਇਲਾਗਸ 'ਤੇ ਲਿਪਸਿੰਗ ਵੀ ਕਰ ਸਕਦੇ ਹਨ। ਟਿਕਟਾਕ ਤੋਂ ਪਹਿਲਾਂ ਭਾਰਤ 'ਚ ਇਸ ਪੈਰੰਟ ਕੰਪਨੀ ਬਾਈਟਡਾਂਸ ਵੱਲੋਂ musical.ly ਐਪ ਲਾਂਚ ਕੀਤੀ ਗਈ ਸੀ। ਖਾਸ ਗੱਲ ਇਹ ਹੈ ਕਿ ਵੀਡੀਓ ਦੇਖਣ ਲਈ ਯੂਜ਼ਰਸ ਨੂੰ ਅਕਾਊਂਟ ਬਣਾਉਣ ਤਕ ਦੀ ਜ਼ਰੂਰਤ ਨਹੀਂ ਪੈਂਦੀ।

Karan Kumar

This news is Content Editor Karan Kumar