ਫੇਸਬੁੱਕ ਨੇ ਲਾਂਚ ਕੀਤਾ ਆਪਣਾ ਨਵਾਂ Logo

11/05/2019 1:16:08 PM

ਗੈਜੇਟ ਡੈਸਕ– ਤਕਨੀਕ ਦੀ ਦੁਨੀਆ ਦੀ ਦਿੱਗਜ ਕੰਪਨੀ ਫੇਸਬੁੱਕ ਨੇ ਸੋਮਵਾਰ ਨੂੰ ਆਪਣਾ ਨਵਾਂ ਲੋਗੋ ਲਾਂਚ ਕੀਤਾ ਹੈ। ਨਵੇਂ ਲੋਗੋ ਰਾਹੀਂ ਫੇਸਬੁੱਕ ਖੁਦ ਨੂੰ ਐਪ ਤੋਂ ਅਲੱਗ ਪ੍ਰਮੋਟ ਕਰੇਗੀ। ਇਸ ਨਵੇਂ ਲੋਗੋ ਨਾਲ ਕੰਪਨੀ ਨੂੰ ਫੇਸਬੁੱਕ ਐਪ ਤੋਂ ਅਲੱਗ ਪਛਾਣ ਮਿਲੇਗੀ। 

ਫੇਸਬੁੱਕ ਦੇ ਮਾਰਕੀਟਿੰਗ ਆਫੀਸਰ ਐਂਟੋਨੀਓ ਲੂਸੀਓ ਨੇ ਦੱਸਿਆ ਕਿ ਇਸ ਨਵੇਂ ਲੋਗੋ ਨੂੰ ਖਾਸ ਬ੍ਰਾਂਡਿੰਗ ਲਈ ਤਿਆਰ ਕੀਤਾ ਗਿਆ ਹੈ। ਅੱਗੇ ਕਿਹਾ ਹੈ ਕਿ ਲੋਗੋ ਦੇ ਵਿਜ਼ੁਅਲ ਨੂੰ ਐਪ ਤੋਂ ਅਲੱਗ ਦਿਖਾਉਣ ਲਈਕਸਟਮ ਟਾਈਪੋਗ੍ਰਾਫੀ ਅਤੇ ਕੈਪਿਟਲਾਈਜੇਸ਼ਨ ਦਾ ਇਸਤੇਮਾਲ ਕੀਤਾ ਗਿਆ ਹੈ। 

ਕੰਪਨੀ ਆਪਣੇ ਯੂਜ਼ਰਜ਼ ਨੂੰ ਇਸ ਸਮੇਂ ਫੇਸਬੁੱਕ ਐਪ, ਮੈਸੇਂਜਰ, ਇੰਸਟਾਗ੍ਰਾਮ, ਵਟਸਐਪ, ਵਰਕਪਲੇਸ ਅਤੇ ਕੈਲਿਬ੍ਰਾ (ਡਿਜੀਟਲ ਕਰੰਸੀ ਲਿਬਰਾ ਪ੍ਰਾਜੈੱਕਟ) ਵਰਗੀਆਂ ਸੇਵਾਵਾਂ ਦੇ ਰਹੀਆਂ ਹਨ। ਨਾਲ ਹੀ ਫੇਸਬੁੱਕ ਜਲਦੀ ਹੀ ਨਵੇਂ ਲੋਗੋ ਅਤੇ ਅਧਿਕਾਰਤ ਵੈੱਬਸਾਈਟ ਦੇ ਨਾਲ ਬਾਜ਼ਾਰ ’ਚ ਲੇਟੈਸਟ ਪ੍ਰੋਡਕਟਸ ਉਤਾਰੇਗੀ। 

ਫੇਸਬੁੱਕ ਦਾ ਕਹਿਣਾ ਹੈ ਕਿ ਵੈੱਬਸਾਈਟ ਰਾਹੀਂ ਯੂਜ਼ਰਜ਼ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹਨ। ਉਥੇ ਹੀ ਫੇਸਬੁੱਕ ਦੇ ਇਸ ਕਦਮ ਨਾਲ ਜ਼ਿਆਦਾ ਤੋਂ ਜ਼ਿਆਦਾ ਯੂਜ਼ਰਜ਼ ਜੁੜ ਸਕਣਗੇ।