ਫੇਸਬੁੱਕ ਨੇ ਲਾਂਚ ਕੀਤੀ ‘ਮੀਮ ਬਣਾਉਣ ਵਾਲੀ ਐਪ’, ਇੰਝ ਬਣਾਓ Funny Meme

11/22/2019 10:56:36 AM

ਗੈਜੇਟ ਡੈਸਕ– ਫੇਸਬੁੱਕ ਅਤੇ ਇਸ ਦੀ ਨਿਊ ਪ੍ਰੋਡਕਟ ਐਕਸਪੈਰੀਮੈਂਟੇਸ਼ਨ (ਐੱਨ.ਪੀ.ਆਈ.) ਟੀਮ ਨੇ ਇਕ ਨਵੀਂ ਐਪ ਨੂੰ ਲਾਂਚ ਕਰ ਦਿੱਤਾ ਹੈ। Whale ਨਾਂ ਦੀ ਇਸ ਐਪ ਰਾਹੀਂ ਯੂਜ਼ਰਜ਼ ਮੀਮ ਬਣਾ ਸਕਣਗੇ। ਇਸ ਫਿਲਹਾਲ ਇਸ ਐਪ ਦੀ ਟੈਸਟਿੰਗ ਚੱਲ ਰਹੀ ਹੈ ਅਤੇ ਇਸ ਨੂੰ ਸਿਰਫ ਕੈਨੇਡਾ ’ਚ ਉਪਲੱਬਧ ਕੀਤਾ ਗਿਆ ਹੈ। ਰਿਪੋਰਟ ਮੁਤਾਬਕ, ਇਸ ਐਪ ਰਾਹੀਂ ਯੂਜ਼ਰਜ਼ ਸਟਾਕ ਲਾਈਬ੍ਰੇਰੀ ’ਚੋਂ ਐਡ ਕਰ ਕੇ ਕਈ ਤਰ੍ਹਾਂ ਦੇ ਮੀਮਸ ਬਣਾ ਸਕਣਗੇ ਅਤੇ ਇਨ੍ਹਾਂ ਨੂੰ ਸੋਸ਼ਲ ਮੀਡੀਆ ਜਾਂ ਮੈਸੇਜ ਥ੍ਰੈਡ ’ਤੇ ਸ਼ੇਅਰ ਵੀ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਐਪ ਨਾਲ ਬਣਾਏ ਗਏ ਮੀਮਸ ਨੂੰ ਡਿਵਾਈਸ ’ਚ ਸੇਵ ਕਰਨ ਦੀ ਵੀ ਆਪਸ਼ਨ ਮਿਲੇਗੀ। 
- ਦੱਸ ਦੇਈਏ ਕਿ ਫੇਸਬੁੱਕ ਦੀ ਇਸ ਐਪ ਨੂੰ ਸਭ ਤੋਂ ਪਹਿਲਾਂ ਯੂ.ਐੱਸ. ਦੀ ਐਪ ਸਟੋਰ ਇੰਟੈਲੀਜੈਂਸ ਫਰਮ Apptopia ਦੁਆਰਾ ਸਪਾਟ ਕੀਤਾ ਗਿਆ ਸੀ। ਫੇਸਬੁੱਕ ਦੇ ਬੁਲਾਰੇ ਨੇ ਦੱਸਿਆ ਹੈ ਕਿ ਇਸ ਐਪ ਨੂੰ ਐੱਨ.ਪੀ.ਆਈ. ਟੀਮ ਨੇ ਬਣਾਇਆ ਹੈ ਅਤੇ ਇਸ ਦੀ ਮਦਦ ਨਾਲ ਕੰਪਨੀ ਯੂਜ਼ਰਜ਼ ਨੂੰ ਪਸੰਦ ਆਉਣ ਵਾਲੇ ਨਵੇਂ ਫੀਚਰਜ਼ ਅਤੇ ਸਰਵਿਸਿਜ਼ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ। 

ਐਪ ਦੇ ਫੀਚਰਜ਼
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਐਪ ’ਚ ਢੇਰਾਂ ਫੋਂਟਸ, ਫੋਟੋਜ਼, ਇਮੋਜੀ, ਫਿਲਟਰਜ਼, ਇਫੈਕਟਸ ਅਤੇ ਟੂਲਸ ਮੁਹੱਈਆ ਕਰਵਾਏ ਗਏ ਹਨ। ਇਸ ਤੋਂ ਇਲਾਵਾ ਫ੍ਰੀ-ਫਾਰਮ ਡਰਾਇੰਗ ਟੂਲ ਨੂੰ ਵੀ ਐਪ ਦਾ ਹਿੱਸਾ ਰੱਖਿਆ ਗਿਆ ਹੈ। 

ਬਣਾ ਸਕੋਗੇ ਨਵੇਂ ਸਟਿਕਰਜ਼
ਇਸ ਐਪ ਰਾਹੀਂ ਸਟਿਕਰਜ਼ ਬਣਾਉਣ ਲਈ ਇਮੇਜਿਸ ਨੂੰ ਕ੍ਰੋਪ ਜਾਂ ਕੱਟ ਵੀ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਫੇਸਬੁੱਕ ਨੇ ਆਪਣੀ ਐੱਨ.ਪੀ.ਆਈ. ਡਿਵੈੱਲਪਰ ਟੀਮ ਦਾ ਐਲਾਨ ਜੂਨ, 2019 ’ਚ ਕੀਤਾ ਸੀ ਅਤੇ ਹੁਣ ਇਹ ਟੀਮ ਨਵੇਂ ਕਸਟਮਰ ਫੋਕਸਡ ਐਪਸ ਬਣਾਏਗੀ। 

ਨਵੇਂ ਬ੍ਰਾਂਡਨੇਮ ਦੇ ਨਾਲ ਹੋਵੇਗੀ ਯੂਜ਼ਰਜ਼ ਲਈ ਲਾਂਚ
ਫਿਲਹਾਲ ਇਸ ਐਪ  ਟੈਸਟਿੰਗ ਲਈ ਲਾਂਚ ਕੀਤਾ ਗਿਆ। ਆਮ ਯੂਜ਼ਰਜ਼ ਲਈ ਨਵੀਂ ਐਪ ਨੂੰ ਅਲੱਗ ਬ੍ਰਾਂਡਨੇਮ ਦੇ ਨਾਲ ਲਾਂਚ ਕੀਤਾ ਜਾਵੇਗਾ। ਸਾਡੀ ਇਹ ਟੀਮ ਨਵੇਂ ਕਸਟਮਰ ਫੋਕਸਡ ਐਪਸ ਯੂਜ਼ਰਜ਼ ਦੀ ਲੋੜ ਦੇ ਹਿਸਾਬ ਨਾਲ ਬਣਾਏਗੀ। ਦੱਸ ਦੇਈਏ ਕਿ ਫੇਸਬੁੱਕ ਦੀ ਇਹ ਟੀਮ ਪਹਿਲਾਂ Aux, ਲਾਈਵ ਸਕੂਲ ਰੇਡੀਓ ਐਪ ਅਤੇ ਲੋਕਲ ਕਮਿਊਨਿਟੀ ਚੈਟ ਪਲੇਟਫਾਰਮ Bump ਵੀ ਲਿਆ ਚੁੱਕੀ ਹੈ।