ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਹੋਈ ਸੀ ਫੇਸਬੁੱਕ ਦੀ ਵਰਤੋਂ : ਜ਼ੁਕਰਬਰਗ

07/19/2018 4:18:43 PM

ਜਲੰਧਰ - ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁਕ ਦੇ ਸੀ. ਈ. ਓ ਮਾਰਕ ਜੁਕਰਬਰਗ ਨੇ ਇਕ ਇੰਟਰਵਿਊ 'ਚ ਕਿਹਾ ਹੈ ਕਿ ਲੋਕ ਸੋਸ਼ਲ ਮੀਡੀਆ ਸਾਈਟ ਦੇ ਰਾਹੀਂ ਚੋਣ ਨੂੰ ਪ੍ਰਭਾਵਿਤ ਕਰ ਰਹੇ ਸਨ। ਉਨ੍ਹਾਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਫੇਸਬੁਕ ਦੇ ਰਾਹੀਂ ਚੋਣਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਸੀ। ਮਾਰਕ ਜੁਕਰਬਰਗ ਨੇ ਇਸ ਇੰਟਰਵੀਊ 'ਚ ਫੇਕ ਨਿਊਜ਼ ਤੋਂ ਲੈ ਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਤੋਂ ਲੈ ਕੇ ਸਾਰੇ ਮੁੱਦਿਆਂ 'ਤੇ ਖੁੱਲ ਕੇ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਹੈਕਿੰਗ ਗਰੁੱਪ ਨੇ ਫੇਸਬੁਕ ਦਾ ਇਸਤੇਮਾਲ ਕਰ ਯੂਜ਼ਰਸ ਦੇ ਅਕਾਊਂਟ ਨੂੰ ਐਕਸੇਸ ਕੀਤਾ ਤੇ ਰੁਸ 'ਚ ਹੋਣ ਵਾਲੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।



2015 'ਚ ਮਿਲੀ ਸੀ ਜਾਣਕਾਰੀ 
ਜੁਕਰਬਰਗ ਨੇ ਕਿਹਾ ਕਿ ਸਾਲ 2015 'ਚ ਉਨ੍ਹਾਂ ਨੂੰ ਇਸ ਬਾਰੇ 'ਚ ਜਾਣਕਾਰੀ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਐੱਫ. ਬੀ. ਆਈ ਨੂੰ ਇਸ ਗੱਲ ਦੀ ਸੂਚਨਾ ਦਿੱਤੀ। 2016 'ਚ ਫਿਰ ਅਜਿਹੀ ਹੀ ਘਟਨਾ ਹੋਈ ਤੇ ਤੱਦ ਲੋਕਾਂ ਨੂੰ ਇਸ ਬਾਰੇ 'ਚ ਜਾਣਕਾਰੀ ਦਿੱਤੀ ਗਈ।



ਆਰਟੀਫਿਸ਼ੀਅਲ ਇੰਟੈਲੀਜੈਂਸ
ਇਸ ਤੋਂ ਇਲਾਵਾ ਜੁਕਰਬਰਗ ਨੇ ਕਿਹਾ ਕਿ ਫੇਕ ਅਕਾਊਂਟ ਨੂੰ ਲੱਭਣ ਲਈ ਹੁਣ ਸੋਸ਼ਲ ਮੀਡੀਆ ਸਾਈਟਸ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਸਹਾਰਾ ਲੈ ਰਹੀਆਂ ਹਨ ਤਾਂ ਕਿ ਯੂਜ਼ਰਸ ਨੂੰ ਬਿਹਤਰ ਅਨੁਭਵ ਦਿੱਤਾ ਜਾ ਸਕੇ।



ਪੰਜ ਲੱਖ ਪਾਊਂਡ ਦਾ ਜੁਰਮਾਨਾ
ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਵੈੱਬਸਾਈਟ ਕੰਪਨੀ ਫੇਸਬੁੱਕ 'ਤੇ ਕੈਂਬਰਿਜ ਐਨਾਲਿਟਿਕਾ ਡਾਟਾ ਸੁਰੱਖਿਆ ਮਾਮਲੇ 'ਚ ਬ੍ਰਿਟੇਨ 'ਚ ਪੰਜ ਲੱਖ ਪਾਊਂਡ ਦਾ ਜੁਰਮਾਨਾ ਲਗਾਇਆ ਗਿਆ ਹੈ। ਇਲਜ਼ਾਮ ਹੈ ਕਿ ਉਸ ਨੇ 8 ਕਰੋੜ ਤੋਂ ਜ਼ਿਆਦਾ ਯੂਜ਼ਰਸ ਦਾ ਡਾਟਾ ਚੋਰੀ ਕਰਕੇ ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕੀਤਾ ਸੀ। ਸੂਚਨਾ ਆਯੁਕਤ ਦਫ਼ਤਰ ਨੇ ਪਾਇਆ ਕਿ ਫੇਸਬੁੱਕ ਨੇ ਲੋਕਾਂ ਦੀਆਂ ਜਾਣਕਾਰੀਆਂ ਸੁਰੱਖਿਅਤ ਰੱਖਣ 'ਚ ਅਸਫਲ ਰਹਿ ਕੇ ਕਨੂੰਨ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਫੇਸਬੁੱਕ ਨੂੰ ਹੁਣ ਆਪਣੀ ਆਂਤਰਿਕ ਜਾਂਚ ਦੀ ਰਿਪੋਰਟ ਸੂਚਨਾ ਆਯੁਕਤ ਦਫ਼ਤਰ, ਸਾਡੀ ਕਮੇਟੀ ਤੇ ਹੋਰ ਪਰਸੰਗ ਦੀ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਕਰਣੀ ਚਾਹੀਦੀ ਹੈ।