Facebook Data Leak: ਕਰੋੜਾਂ ਯੂਜ਼ਰਸ ਦਾ ਡਾਟਾ ਚੋਰੀ ਕਰਨ ਤੋਂ ਬਾਅਦ ਕੰਪਨੀ ਦਾ CEO ਸਸਪੈਂਡ

03/21/2018 1:19:50 PM

ਜਲੰਧਰ- ਸਾਲ 2016 'ਚ ਅਮਰੀਕਾ 'ਚ ਰਾਸ਼ਟਰਪਤੀ ਚੌਣ ਦੌਰਾਨ 5 ਕਰੋੜ ਫੇਸਬੁੱਕ ਯੂਜ਼ਰਸ ਦਾ ਨਿੱਜ਼ੀ ਡਾਟ ਚੋਰੀ ਕਰਨ ਵਾਲੀ ਕੰਪਨੀ ਕੈਂਬ੍ਰਿਜ਼ ਐਨਾਲਿਟਿਕਾ ਦੇ ਸੀ. ਈ. ਓ. ਅਲੇਕਜੇਡਰ ਨਿਕਸ ਨੂੰ ਸਸਪੈਂਡ ਕਰ ਦਿੱਤਾ ਹੈ। ਨਿਊਯਾਰਕ ਟਾਈਮਸ ਦੀ ਰਿਪੋਰਟ ਮੁਤਾਬਕ ਬ੍ਰਿਟੇਨ ਦੇ ਚਾਰ ਨਿਊਝ ਚੈਨਲਾਂ 'ਤੇ ਇਹ ਖਬਰ ਦਿਖਾਈ ਜਾਣ ਤੋਂ ਬਾਅਦ ਅਲੇਕਜੇਂਡਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੱਈਏ ਕਿ ਇਸ ਤੋਂ ਪਹਿਲਾਂ ਵੀ 'ਕੈਂਬ੍ਰਿਜ ਐਨਲਿਟਿਕਲ 'ਤੇ ਟਰੰਪ ਨੂੰ ਰਾਸ਼ਟਰਪਤੀ ਚੌਣ 'ਚ ਕਥਿਤ ਤੌਰ 'ਤੇ ਮਦਦ ਕਰਨ ਅਤੇ 5 ਕਰੋੜ ਫੇਸਬੁੱਕ ਯੂਜ਼ਰਸ ਦੀ ਨਿੱਜ਼ੀ ਜਾਣਕਾਰੀ ਚੋਰੀ ਕਰਨ ਦਾ ਦੋਸ਼ ਲੱਗਾ ਹੈ।

ਫੇਸਬੁੱਕ ਦੇ ਸੀ. ਈ. ਓ. ਨੂੰ ਲੱਗਾ ਝਟਕਾ -
ਇਸ ਮਾਮਲੇ 'ਚ ਆਉਂਦੇ ਹੀ ਅਮਰੀਕਾ ਅਤੇ ਯੂਰੋਪੀ ਸੰਸਦਾਂ ਨੇ ਫੇਸਬੁੱਕ ਤੋਂ ਜਵਾਬ ਮੰਗਿਆ ਅਤੇ ਜੁਕਰਬਰਗ ਨੂੰ ਉਨ੍ਹਾਂ ਦੇ ਮਾਮਲੇ ਦੇ ਸਾਹਮਣੇ ਪੇਸ਼ ਹੋਣ ਦੇ ਲਈ ਕਿਹਾ ਹੈ। ਇਸ ਦੌਰਾਨ ਫੇਸਬੁੱਕ ਦੇ ਸ਼ੇਅਰ 7 ਫੀਸਦੀ ਟੁੱਟ ਗਏ, ਜਿੰਨ੍ਹਾਂ ਦੀ ਕੀਮਤ ਘੱਟਣ ਦੀ ਵਜ੍ਹਾ ਤੋਂ ਫੇਸਬੁੱਕ ਦੇ ਸੀ. ਈ. ਓ. ਮਾਰਕ ਜੁਕਰਬਰਗ ਨੂੰ ਇਕ ਦਿਨ 'ਚ 6.06 ਅਰਬ ਡਾਲਰ (ਕਰੀਬ 395 ਅਰਬ ਰੁਪਏ) ਦਾ ਝਟਕਾ ਲੱਗਾ ਹੈ। 

ਡਾਟਾ ਐਨਾਲਿਸਿਸ ਦਾ ਕੰਮ ਕਰਦੀ ਹੈ ਕੈਂਬ੍ਰਿਜ ਐਨਾਲਿਟਿਕਾ -
ਕੈਂਬ੍ਰਿਜ ਐਨਾਲਿਟਿਕਾ ਕੰਪਨੀ ਡਾਟਾ ਐਨਾਲਿਸਿਸ ਅਤੇ ਡਾਟਾ ਮਾਈਨਿੰਗ ਦਾ ਕੰਮ ਕਰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕੰਪਨੀ ਚੁਣੌਤੀ ਰਣਨੀਤੀ ਤਿਆਰ ਕਰਨ 'ਚ ਰਾਜਨੀਤੀ ਪਾਰਟੀਆਂ ਦੀ ਮਦਦ ਕਰਦੀ ਹੈ। ਇਸ ਕੰਪਨੀ ਨਾਲ ਜੁੜੇ ਇਕ ਕਰਮਚਾਰੀ ਨੇ ਨੈਤਿਕਤਾ ਨੂੰ ਅਧਾਰ ਬਣਾਉਂਦੇ ਹੋਏ ਇਹ ਜਾਣਕਾਰੀ ਜਨਤਕ ਕਰਦੇ ਹੋਏ ਦੱਸਿਆ ਸੀ ਕਿ ਚੌਣਾਂ ਨੂੰ ਪ੍ਰਭਾਵਿਤ ਕਰਨ ਅਤੇ ਟਰੰਪ ਨੂੰ ਫਾਇਦਾ ਪਹੁੰਚਾਉਣ ਦੇ ਲਈ ਉਨ੍ਹਾਂ ਦੀ ਫਰਮ ਨੇ ਫੇਸਬੁੱਕ ਦੇ ਯੂਜ਼ਰਸ ਦਾ ਡਾਟਾ ਇਸਤੇਮਾਲ ਕੀਤਾ ਸੀ।

ਤੇਜ਼ੀ ਨਾਲ ਘੱਟ ਹੋ ਰਹੇ ਫੇਸਬੁੱਕ ਯੂਜ਼ਰਸ -
ਇਸ ਜਾਣਕਾਰੀ ਦੇ ਲੀਕ ਹੁੰਦੇ ਹੀ ਫੇਸਬੁੱਕ ਦੀ ਅਮਰੀਕਾ ਅਤੇ ਕੈਨੇਡਾ 'ਚ ਸਥਿਤ ਚੰਗੀ ਨਹੀਂ ਹੈ। ਇੱਥੇ ਹੌਲੀ-ਹੌਲੀ ਫੇਸਬੁੱਕ ਵਿਵਾਦਾਂ ਦੇ ਘੇਰੇ 'ਚ ਫਸਦੀ ਜਾ ਰਹੀ ਹੈ, ਜਿਸ ਨੂੰ ਦੇਖ ਕੇ ਤਿੰਨ ਮਹੀਨਿਆਂ 'ਚੋਂ ਇਕ ਕਰੋੜ ਯੂਜ਼ਰਸ ਦੀ ਸੰਖਿਆਂ ਘੱਟ ਗਈ ਹੈ। ਮਾਰਕ ਜੁਕਰਬਰਗ ਦੇ ਸਵਾਲਾਂ ਦੇ ਘੇਰੇ 'ਚ ਆਉਣ ਤੋਂ ਬਾਅਦ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਸਖਤ ਨਿਯਮਾਂ ਨੂੰ ਲਾਗੂ ਕਰਨ ਦਾ ਦਬਾਅ ਬਣ ਸਕਦਾ ਹੈ।