ਫੇਸਬੁੱਕ ਦੀ COO ਨੇ ਕੀਤੀ ਮੰਗਣੀ, ਫੋਟੋ 'ਤੇ ਲਿਖੀ ਇਹ ਇਮੋਸ਼ਨਲ ਕੈਪਸ਼ਨ

02/04/2020 9:47:34 PM

ਗੈਜੇਟ ਡੈਸਕ—ਫੇਸਬੁੱਕ ਦੀ ਚੀਫ ਆਪਰੇਟਿੰਗ ਆਫਿਸਰ (facebook COO) ਸ਼ੇਰਿਲ ਸੈਂਡਬਰਗ (Sheryl Sandberg) ਨੇ ਮੰਗਣੀ ਕਰ ਲਈ ਹੈ। ਸ਼ੇਰਿਲ ਨੇ ਇਹ ਐਲਾਨ ਆਪਣੀ ਫੇਸਬੁੱਕ ਪੋਸਟ ਰਾਹੀਂ ਕੀਤਾ, ਜਿਥੇ ਉਨ੍ਹਾਂ ਨੇ ਆਪਣੇ ਮੰਗੇਤਰ ਨਾਲ ਫੋਟੋ ਵੀ ਸ਼ੇਅਰ ਕੀਤੀ ਹੈ। 50 ਸਾਲ ਦੀ ਸ਼ੇਰਿਲ ਨੇ ਇਕ ਬੇਹਦ ਖੂਬਸੂਰਤ ਬਲੈਕ ਐਂਡ ਵ੍ਹਾਈਟ ਫੋਟੋ ਪੋਸਟ ਕੀਤੀ ਹੈ ਜਿਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਲਿਖੀ ‘ Engaged!!! Tom Bernthal, ਤੁਸੀਂ ਮੇਰੇ ਲਈ ਸਾਰਾ ਕੁਝ ਹੋ, ਮੈਂ ਤੁਹਾਨੂੰ ਇਸ ਤੋਂ ਜ਼ਿਆਦਾ ਪਿਆਰ ਨਹੀਂ ਕਰ ਸਕਦੀ।

ਸ਼ੇਅਰ ਕੀਤੀ ਗਈ ਫੋਟੋ 'ਤੇ ਫੇਸਬੁੱਕ ਦੇ ਫਾਊਂਡਰ ਮਾਰਕ ਜ਼ੁਕਰਬਰਗ (Mark Zuckerberg) ਨੇ ਕਮੈਂਟ ਵੀ ਕੀਤਾ ਹੈ। ਜ਼ੁਕਰਬਰਗ ਨੇ ਲਿਖਿਆ 'ਤੁਸੀਂ ਇਕ ਦੂਜੇ ਲਈ ਸ਼ਾਨਦਾਰ ਹੋ। ਮੈਂ ਤੁਹਾਡੇ ਦੋਵਾਂ ਲਈ ਬਹੁਤ ਖੁਸ਼ ਹਾਂ।' 46 ਸਾਲ ਦੇ ਟਾਮ ਬਰਨਥਲ, ਲਾਸ ਏਜੰਲਸ ਬੇਸਡ ਸਟ੍ਰੈਟੇਜਿਕ ਫਰਮ ਕੇਲਟਨ ਗਲੋਬਲ ਦੇ ਫਾਊਂਡਰ ਅਤੇ ਸੀ.ਈ.ਓ. ਹਨ। IMDb ਮੁਤਾਬਕ ਟਾਮ ਬਰਨਥਲ, ਨੈੱਟਫਲਿਕਸ ਦੇ ਸ਼ੋਅ ‘The Punisher’ 'ਚ ਐਂਟੀ-ਹੀਰੋ ਦਾ ਕਿਰਦਾਰ ਨਿਭਾਉਣ ਵਾਲੇ Jon Bernthal ਦੇ ਭਰਾ ਵੀ ਹਨ।

 

 
 
 
 
 
 
 
 
 
 
 
 
 
 

Engaged!!! @tom_bernthal, you are my everything. I could not love you more.

A post shared by Sheryl Sandberg (@sherylsandberg) on Feb 3, 2020 at 10:00am PST

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸ਼ੇਰਿਲ ਸੈਂਡਬਰਗ ਨੇ ਪਤੀ ਦੀ ਮੌਤ ਦੇ 9 ਸਾਲ ਬਾਅਦ ਨਵੇਂ ਸਫਰ ਦਾ ਫੈਸਲਾ ਕੀਤਾ। ਸਾਲ 2011 'ਚ ਸ਼ੇਰਿਲ ਦੇ ਪਤੀ ਦੀ ਅਚਾਨਕ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਕਾਫੀ ਚਰਚਾ 'ਚ ਸੀ। ਸ਼ੇਰਿਲ ਸੈਂਡਬਰਗ ਦੇ ਪਤੀ ਡੈਵਿਡ ਗੋਲਡਬਰਗ ਦੀ 47 ਸਾਲ ਦੀ ਉਮਰ 'ਚ ਟ੍ਰੇਡਮਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ ਸੀ।
ਸ਼ੇਰਿਲ ਨੇ 2017 'ਚ 'ਦਿ ਗਾਰਡੀਅਨ' ਨੂੰ ਦਿੱਤੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਪਾਰਟਨਰ ਤੋਂ ਬਾਅਦ ਡੇਟਿੰਗ ਨੂੰ ਲੈ ਕੇ ਲੋਕ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਜ਼ਿਆਦਾ ਜੱਜ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਸ ਡੇਟਿੰਗ ਨੂੰ ਯਾਦ ਦਿਵਾਉਣ 'ਚ ਲੋਕਾਂ ਦੀ ਮਦਦ ਕਰਨ ਕਰ ਰਹੀ ਹਾਂ ਜੋ ਅਜਿਹਾ ਕਰ ਰਹੇ ਹਨ ਉਹ ਆਪਣੀ ਜ਼ਿੰਦਗੀ 'ਚ ਅਗੇ ਵਧ ਰਹੇ ਹਨ ਅਤੇ ਇਹ ਆਪਸ਼ਨ B ਦੀ ਤਰ੍ਹਾਂ ਹੈ। ਸ਼ੇਰਿਲ ਸੈਂਡਬਰਗ ਨੇ ਮੰਗਣੀ ਨੂੰ ਲੈ ਕੇ ਫੇਸਬੁੱਕ ਤੋਂ ਇਲਾਵਾ ਇੰਸਟਾਗ੍ਰਾਮ 'ਤੇ ਵੀ ਇਕ ਫੋਟੋ ਸ਼ੇਅਰ ਕੀਤੀ ਹੈ।


Karan Kumar

Content Editor

Related News