ਫੇਸਬੁੱਕ ਐਪ ਦੇ ਨਵੇਂ ਫੀਚਰ ਨਾਲ ਯੂਜ਼ਰਜ਼ ਦੀ ਲਾਈਫ ਹੋਵੇਗੀ ਆਸਾਨ, ਇੰਝ ਕਰੋ ਐਕਟਿਵੇਟ

11/12/2019 6:28:35 PM

ਗੈਜੇਟ ਡੈਸਕ– ਫੇਸਬੁੱਕ ਐਪ ਨਾਲ ਸਾਡੇ ਸਮਾਰਟਫੋਨ ’ਤੇ ਦਿਨ ਭਰ ’ਚ ਢੇਰਾਂ ਨੋਟਿਫਿਕੇਸ਼ੰਸ ਆਉਂਦੇ ਹਨ। ਫੇਸਬੁੱਕ ਦਾ ਮਕਸਦ ਉਂਝ ਤਾਂ ਸਾਨੂੰ ਸਾਡੇ ਦੋਸਤਾਂ ਅਤੇ ਕਰੀਬੀਆਂ ਬਾਰੇ ਅਪਡੇਟ ਰੱਖਣ ਦਾ ਹੈ, ਹਾਲਾਂਕਿ ਕਈ ਵਾਰ ਇਨ੍ਹਾਂ ਨੋਟਿਫਿਕੇਸ਼ੰਸ ਨਾਲ ਅਸੀਂ ਪਰੇਸ਼ਾਨ ਵੀ ਹੋ ਜਾਂਦੇ ਹਾਂ। ਇਹੀ ਕਾਰਣ ਹੈ ਕਿ ਦਿੱਗਜ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਇਕ ਨਵਾਂ ਫੀਚਰ Shortcut Bar Settings ਲੈ ਆਈ ਹੈ। ਟੈੱਕ ਨਾਲ ਜੁੜੀ ਵੈੱਬਸਾਈਟ TechCrunch ਦੀ ਰਿਪੋਰਟ ਮੁਤਾਬਕ, ਇਹ ਸੈਟਿੰਗ ਫੇਸਬੁੱਕ ਐਪ ਦੇ ਨੈਵਿਗੇਸ਼ਨ ਬਾਰ ’ਚ ਦੇਖਣ ਨੂੰ ਮਿਲੀ ਹੈ। ਫੇਸਬੁੱਕ ਵੱਲੋਂ ਵੈੱਬਸਾਈਟ ਨੂੰ ਦੱਸਿਆ ਗਿਆ ਕਿ ਅਸੀਂ ਨੈਵਿਗੇਸ਼ਨ ਬਾਰ ਕੰਟਰੋਲਸ ਨੂੰ ਰੋਲ ਆਊਟ ਕਰ ਰਹੇ ਹਾਂ ਤਾਂ ਜੋ ਲੋਕਾਂ ਨੂੰ ਫੇਸਬੁੱਕ ਐਪ ’ਤੇ ਉਨ੍ਹਾਂ ਚੀਜ਼ਾਂ ਨਾਲ ਕੁਨੈਕਟ ਕਰਨ ’ਚ ਆਸਾਨੀ ਹੋਵੇ ਜੋ ਉਨ੍ਹਾਂ ਨੂੰ ਪਸੰਦ ਹੈ ਅਤੇ ਉਹ ਨੋਟਿਫਿਕੇਸ਼ਨ ਨੂੰ ਕੰਟਰੋਲ ਕਰ ਸਕਣ। ਅਸੀਂ ਚੈੱਕ ਕੀਤਾ ਤਾਂ ਫਿਲਹਾਲ ਨਵਾਂ ਫੀਚਰ ਆਈ.ਓ.ਐੱਸ. ’ਤੇ ਦਿਸਣ ਲੱਗ ਗਿਆ ਹੈ, ਹਾਲਾਂਕਿ ਐਂਡਰਾਇਡ ਡਿਵਾਈਸ ’ਤੇ ਇਸ ਫੀਚਰ ਲਈ ਇੰਤਜ਼ਾਰ ਕਰਨਾ ਹੋਵੇਗਾ। 

ਇੰਝ ਕੰਮ ਕਰੇਗਾ ਫੇਸਬੁੱਕ ਦਾ ਨਵਾਂ ਫੀਚਰ
ਇਸ ਫੀਚਰ ਰਾਹੀਂ ਯੂਜ਼ਰਜ਼ Watch Groups, Marketplace, Profile, Events, News, Friend Requests, Today In, Gaming and Dating ਵਰਗੇ ਟੈਬਸ ਨੂੰ ਹਟਾ ਸਕਣਗੇ ਜਾਂ ਫਿਰ ਉਨ੍ਹਾਂ ਦੇ ਨੋਟਿਫਿਕੇਸ਼ੰਸ ਤੋਂ ਪਰੇਸ਼ਾਨ ਹੋਣ ਵਾਲੇ ਯੂਜ਼ਰਜ਼ ਨੂੰ ਕਾਫੀ ਰਾਹਤ ਮਿਲੇਗੀ। 

ਤੁਸੀਂ ਫੇਸਬੁੱਕ ਐਪ ਦੇ ਸ਼ਾਰਟਕਟ ਬਾਰ ਤੋਂ ਜਿਸ ਵੀ ਟੈਬ ਨੂੰ ਹਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਦੇ ਆਈਕਨ ਨੂੰ ਦਬਾਅ ਕੇ ਰੱਖਣਾ ਹੋਵੇਗਾ। ਜਿਸ ਤੋਂ ਬਾਅਦ ਦੋ ਆਪਸ਼ਨ Remove from shortcut bar ਅਤੇ turn off notification dots ਦਿਖਾਈ ਦੇਣਗੇ। ਉਦਾਹਰਣ ਦੇ ਤੌਰ ’ਤੇ ਅਸੀਂ Marketplace ਟੈਬ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਸੀ। ਤੁਸੀਂ ਸਕਰੀਨਸ਼ਾਟ ਦੇਖ ਸਕਦੇ ਹੋ। 

ਇਸ ਤੋਂ ਇਲਾਵਾ ਇਸ ਫੀਚਰ ਨੂੰ ਤੁਸੀਂ ਸੈਟਿੰਗ ’ਚ ਜਾ ਕੇ ਵੀ ਇਸਤੇਮਾਲ ਕਰ ਸਕਦੇ ਹੋ। ਇਸ ਲਈ ਤੁਹਾਨੂੰ ਫੇਸਬੁੱਕ ਐਪ Settings & Privacy ’ਚ ਜਾਣਾ ਹੋਵੇਗਾ > ਫਿਰ ਸੈਟਿੰਗਸ ’ਚ > ਫਿਰ ਸ਼ਾਰਟਕਟ ਬਾਰ ’ਚ ਜਾਣਾ ਹੋਵੇਗਾ।