Facebook ਨੇ ਮੰਨੀ ਗਲਤੀ, ਯੂਜ਼ਰਸ ਤੋਂ ਚੋਰੀ-ਛੁਪੇ ਸੁਣ ਰਹੇ ਸੀ ਪਰਸਨਲ ਗੱਲਾਂ

08/14/2019 1:53:57 PM

ਗੈਜੇਟ ਡੈਸਕ– ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਲੈ ਕੇ ਫੇਸਬੁੱਕ ’ਤੇ ਇਕ ਵਾਰ ਫਿਰ ਤੋਂ ਸਵਾਲ ਉੱਠ ਰਹੇ ਹਨ। ਹਾਲ ਹੀ ’ਚ ਆਈ Bloomberg ਦੀ ਇਕ ਰਿਪੋਰਟ ਮੁਤਾਬਕ, ਫੇਸਬੁੱਕ ਦੁਆਰਾ ਰੱਖੇ ਗਏ ਥਰਡ ਪਾਰਟੀ ਕਰਮਚਾਰੀ (ਕਾਨਟ੍ਰੈਕਟਰਸ) ਯੂਜ਼ਰਜ਼ ਦੀ ਆਡੀਓ ਕਲਿੱਪ ਸੁਣ ਰਹੇ ਸਨ। ਉਥੇ ਹੀ ਫੇਸਬੁੱਕ ਨੇ ਬਲੂਮਬਰਗ ਦੀ ਇਸ ਰਿਪੋਰਟ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਸ ਨੇ ਆਡੀਓ ਕਲਿੱਪ ਨੂੰ ਰੀਵਿਊ ਕਰਨ ਲਈ ਇਨਸਾਨਾਂ ਦਾ ਇਸਤੇਮਾਲ ਇਕ ਹਫਤਾ ਪਹਿਲਾਂ ਹੀ ਬੰਦ ਕਰ ਦਿੱਤਾ ਹੈ। ਹਾਲਾਂਕਿ, ਫੇਸਬੁੱਕ ਨੇ ਮੰਨਿਆ ਕਿ ਉਸ ਨੇ ਸ਼ੁਰੂਆਤ ’ਚ ਕੁਝ ਕਨਟ੍ਰੈਕਟਰਸ ਨੂੰ ਜ਼ਰੂਰ ਹਾਇਰ ਕੀਤਾ ਸੀ ਤਾਂ ਜੋ ਉਹ ਮੈਸੇਂਜਰ ਐਪ ’ਤੇ ਚੈੱਕ ਕਰ ਸਕਣ ਕਿ ਆਡੀਓ ਕਲਿੱਪ ਠੀਕ ਤਰ੍ਹਾਂ ਟ੍ਰਾਂਸਕ੍ਰਾਈਬ ਹੋ ਰਹੇ ਹਨ ਜਾਂ ਨਹੀਂ। 

ਫੀਚਰ ਆਨ ਕਰਨ ’ਤੇ ਹੀ ਸੁਣੀ ਜਾ ਸਕਦੀ ਹੈ ਗੱਲਬਾਤ
ਫੇਸਬੁੱਕ ਸਾਲ 2015 ਤੋਂ ਵਾਇਸ ਕਲਿੱਪ ਨੂੰ ਟੈਕਸਟ ’ਚ ਬਦਲਣ ਦੀ ਸਹੂਲਤ ਦੇ ਰਹੀ ਹੈ। ਇਹ ਫੀਚਰ ਬਾਈ ਡਿਫਾਲਟ ਆਫ ਹੀ ਰਹਿੰਦਾ ਹੈ। ਫੇਸਬੁੱਕ ਨੇ ਕਿਹਾ ਕਿ ਜਿਨ੍ਹਾਂ ਯੂਜ਼ਰਜ਼ ਨੇ ਇਸ ਫੀਚਰ ਨੂੰ ਆਨ ਕੀਤਾ ਸੀ ਸਿਰਫ ਉਨ੍ਹਾਂ ਦੇ ਆਡੀਓ ਕਲਿੱਪਸ ਨੂੰ ਥਰਡ ਪਾਰੀਟ ਕਾਨਟ੍ਰੈਕਟਰਸ ਨੇ ਰੀਵਿਊ ਕੀਤਾ ਹੈ। ਉਥੇ ਹੀ ਫੇਸਬੁੱਕ ਦੇ ਸਪੋਰਟ ਪੇਜ ਮੁਤਾਬਕ, ਜੇਕਰ ਚੈਟ ਕਰਨ ਵਾਲੇ ਯੂਜ਼ਰਜ਼ ’ਚੋਂ ਜੇਕਰ ਕਿਸੇ ਇਕ ਨੇ ਵੀ ਟ੍ਰਾਸਕ੍ਰਾਈਬਿੰਗ ਨੂੰ ਆਨ ਰੱਖਿਆ ਹੈ ਤਾਂ ਪੂਰੀ ਚੈਟ ਟ੍ਰਾਂਸਲੇਟ ਹੋਵੇਗੀ। 

ਸਪੋਰਟ ਪੇਜ ’ਤੇ ਨਹੀਂ ਦਿੱਤੀ ਗਈ ਸਹੀ ਜਾਣਕਾਰੀ
ਇਸ ਵਿਚ ਚਿੰਤਾ ਦੀ ਗੱਲ ਇਹ ਹੈ ਕਿ ਫੇਸਬੁੱਕ ਦੇ ਸਪੋਰਟ ਪੇਜ ਜਾਂ ਸਰਵਿਸ ਇਸਤੇਮਲ ਕਨ ਲਈਰੱਖੇ ਗਏ ਨਿਯਮ ਅਤੇ ਸ਼ਰਤਾਂ ’ਚ ਇਸ ਗੱਲ ਦਾ ਕਿਤੇ ਜ਼ਿਕਰ ਨਹੀਂ ਹੈ ਕਿ ਫੇਸਬੁੱਕ ਮੈਸੇਂਜਰ ਦੇ ਆਡੀਓ ਕਲਿੱਪਸ ਇਨਸਾਨਾਂ ਦੁਆਰਾ ਰੀਵਿਊ ਕੀਤੇ ਜਾਣਗੇ। ਸਪੋਰਟ ਪੇਜ ਦੀ ਗੱਲ ਕਰੀਏ ਤਾਂ ਉਥੇ ਲਿਖਿਆ ਹੈ ਕਿ ਵਾਇਸ ਨੂੰ ਟੈਕਸਟ ’ਚ ਬਦਲਣ ਲਈ ਮਸ਼ੀਨ ਲਰਨਿੰਗ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿੰਨਾ ਜ਼ਿਆਦਾ ਤੁਸੀਂ ਇਸ ਫੀਚਰ ਨੂੰ ਇਸਤੇਮਾਲ ਕਰੋਗੇ, ਉਂਨੇ ਬਿਹਤਰ ਢੰਗ ਨਾਲ ਇਹ ਤੁਹਾਡੀ ਮਦਦ ਕਰ ਸਕੇਗਾ। 

ਦੂਜੀਆਂ ਦਿੱਗਜ ਕੰਪਨੀਆਂ ’ਤੇ ਵੀ ਉੱਠ ਚੁੱਕੇ ਹਨ ਸਵਾਲ
ਫੇਸਬੁੱਕ ਤੋਂ ਪਹਿਲਾਂ ਵੀ ਗੂਗਲ, ਐਪਲ ਅਤੇ ਅਮੇਜ਼ਨ ’ਤੇ ਥਰਡ ਪਾਰਟੀ ਦਾ ਇਸਤੇਮਾਲ ਕਰਕੇ ਯੂਜ਼ਰਜ਼ ਦੀ ਗੱਲਬਾਤ ਸੁਣਨ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ। ਗੂਗਲ ਅਤੇ ਅਲੈਕਸਾ ਆਪਣਾ ਵਾਇਸ ਅਸਿਸਟੈਂਟ ਪ੍ਰੋਡਕਟਸ ਨਾਲ ਯੂਜ਼ਰਜ਼ ਦੀ ਆਡੀਓ ਨੂੰ ਰੀਵਿਊ ਕਰ ਰਹੇ ਸਨ। ਹਾਲਾਂਕਿ ਅਮੇਜ਼ਨ ਆਪਣੇ ਯੂਜ਼ਰਜ਼ ਨੂੰ ਇਸ ਸਰਵਿਸ ਨੂੰ ਨਾ ਇਸਤੇਮਾਲ ਕਰਨ ਦਾ ਆਪਸ਼ਨ ਦਿੰਦਾ ਹੈ, ਉਥੇ ਹੀ ਗੂਗਲ ਇਸ ਮਾਮਲੇ ’ਚ ਥੋੜ੍ਹਾ ਬਚਾਅ ਕਰਦੀ ਦਿਸੀ। ਗੂਗਲ ਦਾ ਕਹਿਣਾ ਹੈ ਕਿ ਇਸ ਰਾਹੀਂ ਗੂਗਲ ਅਸਿਸਟੈਂਟ ਨੂੰ ਵੱਖ-ਵੱਖ ਭਾਸ਼ਾਵਾਂ ’ਚ ਕੰਮ ਕਰਨ ’ਚ ਮਦਦ ਮਿਲਦੀ ਹੈ। ਐਪਲ ਦੀ ਗੱਲ ਕਰੀਏ ਤਾਂ ਕੰਪਨੀ ਨੇ ਪਿਛਲੇ ਹਫਤੇ ਐਲਾਨ ਕੀਤਾ ਹੈ ਕਿ ਉਸ ਨੇ ਸਿਰੀ ਕਨਵਰਸੇਸ਼ਨ ਸੁਣਨ ਲਈ ਥਰਡ ਪਾਰਟੀ ਕਰਮਚਾਰੀਾਂ ਦਾ ਇਸਤੇਮਾਲ ਬੰਦ ਕਰ ਦਿੱਤਾ ਹੈ।