ਸੈਮਸੰਗ ਨੇ ਇਕ ਮਹੀਨੇ ਤੋਂ ਵੀ ਘੱਟ ''ਚ ਵੇਚੇ 50 ਲੱਖ ਗਲੈਕਸੀ ਸਮਾਰਟਫੋਨਜ਼

Wednesday, May 17, 2017 - 11:24 AM (IST)

ਜਲੰਧਰ- ਦੱਖਣੀ ਕੋਰੀਆ ਦੀ ਸਮਾਰਟਫੋਨਜ਼ ਨਿਰਮਾਤਾ ਕੰਪਨੀ ਸੈਮਸੰਗ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਦੋ ਫਲੈਗਸ਼ਿਪ ਹੈਂਡਸੈੱਟ ਗਲੈਕਸੀ ਐੱਸ8 ਅਤੇ ਐੱਸ8 ਪਲੱਸ ਲਾਂਚ ਕੀਤੇ ਹਨ। ਇਨ੍ਹਾਂ ਫੋਨਜ਼ ਦੇ ਗਲੋਬਲ ਰਿਲੀਜ਼ ਤੋਂ ਬਾਅਦ ਕੰਪਨੀ ਨੇ ਇਕ ਮਹੀਨੇ ਤੋਂ ਵੀ ਘੱਟ ''ਚ 5 ਮਿਲੀਅਨ ਤੋਂ ਜ਼ਿਆਦਾ ਹੈਂਡਸੈੱਟਸ ਵੇਚ ਦਿੱਤੇ ਹਨ। ਰਿਪੋਰਟ ਦੇ ਮੁਤਾਬਕ ਸੈਮਸੰਗ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਦੋਵੇਂ ਸਮਾਰਟਫੋਨਜ਼ ਦੀ ਸੰਯੁਕਤ ਵਿਕਰੀ ਦੇ ਆਂਕੜਿਆਂ ਦਾ ਖੁਲਾਸਾ ਕੀਤਾ ਹੈ, ਜਦਕਿ ਕੰਪਨੀ ਨੇ ਹੁਣ ਤੱਕ ਗਲੈਕਸੀ ਐੱਸ8 ਅਤੇ ਐੱਸ8 ਪਲੱਸ ਵਿਕਰੀ ਦੇ ਸਟਿੱਕ ਆਂਕੜੇ ਪੇਸ਼ ਨਹੀਂ ਕੀਤੇ ਹਨ ਪਰ ਹੋ ਸਕਦਾ ਹੈ ਕਿ ਕੰਪਨੀ ਜਲਦ ਹੀ ਇਸ ਦੀ ਅਧਿਕਾਰਿਕ ਐਲਾਨ ਕਰ ਦੇਵੇ।

1. Samsung Galaxy S8 -

ਇਸ ਫੋਨ ''ਚ 5.8 ਇੰਚ ਦਾ ਕਵਾਡ ਐੱਮ. ਡੀ+ (1440x2960 ਪਿਕਸਲ) ਸੁਪਰ ਐਮੋਲੇਡ ਡਿਸਪਲੇ ਦਿੱਤਾ ਗਿਆ ਹੈ। ਇਹ ਫੋਨ ਅਕਸਨੋਸ ਪ੍ਰੋਸੈਸਰ ਅਤੇ ਕਵਾਲਕਮ ਦੇ 835 ਚਿੱਪਸੈੱਟ ਅਤੇ 4 ਜੀ. ਬੀ. ਰੈਮ ਨਾਲ ਲੈਸ ਹੈ। ਇਸ ''ਚ 64 ਜੀ. ਬੀ. ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੀ ਮਦਦ ਤੋਂ 256 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਇਹ ਫੋਨ ਐਂਡਰਾਇਡ 7.0 ਨੂਗਟ ''ਤੇ ਕੰਮ ਕਰਦਾ ਹੈ। ਨਾਲ ਹੀ ਇਸ ''ਚ 3000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ''ਚ ਵੀ 12 ਐੱਮ. ਪੀ. ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਆਟੋਫੋਕਸ ਨਾਲ 8 ਐੱਮ. ਪੀ. ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

2. Samsung Galaxy S8 Plus -
 
ਇਸ ''ਚ 6.2 ਇੰਚ ਦਾ ਕਵਾਡ ਐੱਚ. ਡੀ+ (1440x2960 ਪਿਕਸਲ) ਸੁਪਰ ਐਮੋਲੇਡ ਡਿਸਪਲੇ ਦਿੱਤਾ ਗਿਆ ਹੈ। ਇਹ ਫੋਨ ਐਕਸਨੋਸ ਪ੍ਰੋਸੈਸਰ ਅਤੇ ਕਵਾਲਕਮ ਦੇ 835 ਚਿੱਪਸੈੱਟ ਅਤੇ 4 ਜੀ. ਬੀ. ਰੈਮ ਨਾਲ ਲੈਸ ਹੈ। ਇਸ ''ਚ 64 ਜੀ. ਬੀ. ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੀ ਮਦਦ ਤੋਂ 256 ਜੀ. ਬੀ. ਤੱਕ ਦਾ ਵਧਾਇਆ ਜਾ ਸਕਦਾ ਹੈ। ਇਹ ਫੋਨ ਐਂਡਰਾਇਡ 7.0 ਨੂਗਟ ''ਤੇ ਕੰਮ ਕਰਦਾ ਹੈ। ਨਾਲ ਹੀ ਇਸ ''ਚ 3500 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ''ਚ 12 ਐੱਮ. ਪੀ. ਜਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਆਟੋਫੋਕਸ ਨਾਲ 8 ਐੱਮ. ਪੀ. ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
 

Related News