ਬਿਨਾਂ ਹੈੱਡਸੈੱਟ ਦੇ ਹੋਵੇਗਾ ਵਰਚੁਅਲ ਰਿਐਲਿਟੀ ਦਾ ਅਹਿਸਾਸ
Friday, Sep 30, 2016 - 04:02 PM (IST)

ਜਲੰਧਰ : ਜਾਪਾਨ ਦੀ ਇਲੈਕਟ੍ਰਾਨਿਕਸ ਮੈਨੂਫੈਕਚਰਰ ਕੰਪਨੀ ਪੋਨੋਵਰਕ ਨੇ ਇਕ ਅਜਿਹੇ ਪ੍ਰਾਜੈਕਟਰ ਬਾਰੇ ਅਨਾਊਂਸ ਕੀਤਾ ਹੈ ਜੋ ਬਿਨਾਂ ਹੈੱਡਸੈੱਟ ਦੇ ਵਰਚੁਅਲ ਰਿਐਲਿਟੀ ਦਾ ਐਕਸਪੀਰੀਅੰਸ ਦਵੇਗਾ। ਪੋਨੋਵਰਕਸ ਨੇ ਇਸ ਲਈ ਪੈਨਾਰੋਮਿਕ ਕਰਵਡ (ਮੁੜੀ ਹੋਈ) ਸਕ੍ਰੀਨ ਤੇ ਐੱਚ. ਡੀ. ਲੇਜ਼ਰ ਪ੍ਰਾਜੈਕਟਰ ਦੀ ਮਦਦ ਲਈ। ਇਸ ਦੇ ਨਤੀਜੇ ਵਜੋਂ 150 ਡਿਗਰੀ ਏਰੀਆ ''ਚ ਵਰਚੁਅਲ ਰਿਐਲਿਟੀ ਦਾ ਐਕਸਪੀਰੀਅੰਸ ਮਿਲਦਾ ਹੈ।
ਯੂਜ਼ਰ ਨੂੰ ਵਰਚੁਅਲ ਰਿਐਲਿਟੀ ਦਾ ਐਕਸਪੀਰੀਅੰਸ ਲੈਣ ਲਈ ਕਿਸੇ ਹੈੱਡਸੈੱਟ ਦੀ ਜ਼ਰੂਰਤ ਨਹੀਂ ਹੋਵੇਗੀ ਬਲਕਿ ਇਸ ''ਚ ਇਮੇਜਰੀ ਟ੍ਰੈਕਬਾਲ, ਟੱਚ ਸਕ੍ਰੀਨ ਜਾਂ ਰੋਟੇਸ਼ਨ ਡਿਵਾਈਸ ਦੀ ਮਦਦ ਨਾਲ ਵੀ. ਆਰ. ਐਕਸਪੀਰੀਅੰਸ ਕ੍ਰਿਏਟ ਕਰਦੀ ਹੈ। ਲੀਪ ਮੋਸ਼ਨ, ਮਾਈਕ੍ਰੋਸਾਫਟ ਕਿਨੈਕਟ ਹੈਂਡ ਜੈਸ਼ਚਰ ਕੰਟ੍ਰੋਲ ਇਸ ਲਈ ਪ੍ਰਮੁੱਖ ਹਨ। ਇਸ ''ਚ ਮਿਲਣ ਵਾਲੀ ਵੀਡੀਓ ਆਊਟਪੁਟ 4ਕੇ ਰੈਜ਼ੋਲਿਊਸ਼ਨ ਤੱਕ ਨੂੰ ਸਪੋਰਟ ਕਰਦੀ ਹੈ। 5.1 ਸਟੀਰੀਓ ਸਰਾਊਂਡ ਸਾਊਂਡ ਹੋਣ ਕਰਕੇ ਯੂਜ਼ਰ ਦਾ ਐਕਸਪੀਰੀਅੰਸ ਹੋਰ ਵੀ ਵਧੀਆ ਹੋ ਜਾਂਦਾ ਹੈ। ਪੋਨੋਵਰਕਸ ਦੇ ਇਸ ਪ੍ਰਾਜੈਕਟਰ ਦੀ ਕੀਮਤ ਅਜੇ ਅਨਾਉਂਸ ਨਹੀਂ ਕੀਤੀ ਹੈ ਤੇ ਇਹ ਅਜੇ ਸਿਰਫ ਜਾਪਾਨ ''ਚ ਹੀ ਮੁਹੱਈਆ ਕਰਵਾਇਆ ਜਾਵੇਗਾ।