ਕੀ ਬਿਲਕੁਲ ਅਜਿਹਾ ਦਿਖੇਗਾ ਐਪਲ iPhone 8, ਇੰਟਰਨੈੱਟ ''ਤੇ ਆਈ ਜਾਣਕਾਰੀ

03/09/2017 5:34:48 PM

ਜਲੰਧਰ- ਹੁਣ ਐਪਲ ਦੇ ਸਮਾਰਟਫੋਨ ਆਈਫੋਨ 8 ਨੂੰ ਪੇਸ਼ ਹੋਣ ''ਚ ਕਾਫੀ ਸਮਾਂ ਬਾਕੀ ਹੈ ਜਦ ਕਿ ਇਸ ਨੂੰ ਲੈ ਕੇ ਇੰਟਰਨੈੱਟ ''ਤੇ ਕਈ ਖਬਰਾਂ ਸਾਹਮਣੇ ਆ ਰਹੀ ਹੈ ਅਤੇ ਇਹ ਖਬਰਾਂ ਨਿਰੰਤਰ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਇਹ ਨਵਾਂ ਸਮਾਰਟਫੋਨ ਐਪਲ ਦੀ 10ਵੀਂ ਵਰੇਗੰਢ  ਦੇ ਤੌਰ ''ਤੇ ਪੇਸ਼ ਕੀਤਾ ਜਾਵੇਗਾ ਅਤੇ ਇਸ ''ਚ ਕਈ ਨਵੇਂ ਫੀਚਰ ਦੇਖਣ ਨੂੰ ਮਿਲ ਸਕਦੇ ਹਨ ਇਸ ''ਚ ਕਾਫੀ ਕੁਝ ਨਵਾਂ ਦੇਖਣ ਨੂੰ ਮਿਲਣ ਵਾਲਾ ਹੈ।
ਹੁਣ ਇਸ ਨਵੀਂ ਖਬਰ ਦੇ ਅਨੁਸਾਰ ਆਈਫੋਨ 8 ਦੀ ਕੰਸਪਟ ਡਿਜ਼ਾਈਨ ਦੀਆਂ ਤਸਵੀਰਾਂ ਇੰਟਰਨੈੱਟ ''ਤੇ ਲੀਕ ਹੋਈਆਂ ਹਨ ਅਤੇ ਇਹ ਉਨ੍ਹਾਂ ਰੂਮਰਸ ਨਾਲ ਕਾਫੀ ਮਿਲਦੀ-ਜੁਲਦੀ ਹੈ ਹੈ, ਜੋ ਹੁਣ ਤੱਕ ਇਸ ਸਮਾਰਟਫੋਨ ਨੂੰ ਲੈ ਕੇ ਸਾਹਮਣੇ ਆਏ ਹਨ। ਤੁਹਾਨੂੰ ਦੱਸ ਦੱਈਏ ਕਿ BGR ਦੇ ਡਿਜ਼ਾਈਨ Alhasan Husni ਨੇ ਇਕ ਆਈਫੋਨ8 ਦਾ ਇਕ ਕੰਸੈਪਟ ਡਿਜ਼ਾਈਨ ਬਣਾਇਆ ਹੈ, ਜੋ ਸਾਨੂੰ ਇਹ ਸਮਝਣ ''ਚ ਆਸਾਨੀ ਦੇਵੇਗਾ ਕਿ ਆਖੀਰ ਇਹ ਸਮਾਰਟਫੋਨ ਕਿਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ। ਹੁਣ ਸਵਾਲ ਉੱਠਦਾ ਹੈ ਕਿ ਇਹ ਅਸਲ ''ਚ ਅਜਿਹਾ ਹੀ ਹੋਵੇਗਾ,ਜਿਸ ਤਰ੍ਹਾਂ ਦਾ ਤਸਵੀਰ ''ਚ ਦਿਖਾਇਆ ਹੋਵੇਗਾ। 
ਇਸ ਤਸਵੀਰ ਨੂੰ ਦੇਖਣ ਤੋਂ ਪਹਿਲਾਂ ਆਏ ਕੁਝ ਰੂਮਰਸ ਇਸ ਨਾਲ ਕਾਫੀ ਮੇਲ ਖਾਂਦੇ ਹਨ ਦਿਵੇਂ ਇਸ ''ਚ 3D ਕਵਰਡ ਗਲਾਸ ਫਲੈਟ  LCD ਡਿਸਪਲੇ ਹੋਣ ਵਾਲੀ ਹੈ ਅਤੇ ਇਸ ਨੂੰ ਉਸ ਤਰ੍ਹਾਂ ਹੀ ਡਿਜ਼ਾਈਨ ਕੀਤਾ ਗਿਆ ਹੈ ਜਿਸ ਤਰ੍ਹਾਂ ਹੁਣਤੱਕ ਦੇ ਰੂਮਰਸ ''ਚ ਸਾਹਮਣੇ ਆਇਆ ਹੈ, ਜਿਵੇਂ ਇਸ ਹੋਮ ਬਟਨ ਦੇ ਬਿਨਾ ਹੀ ਪੇਸ਼ ਕੀਤਾ ਜਾਵੇਗਾ, ਇਸ ਦੇ ਸਾਰੇ ਕੰਟਰੋਲ ਸਕਰੀਨ ਇਕ ਅੰਦਰ ਹੀ ਹੋਣਗੇ, ਜਦ ਕਿ ਵਾਲਿਊਮ ਅਇਤੇ ਪਾਵਰ ਬਟਨ ਸ਼ਾਮਲ ਨਹੀਂ ਹੈ। ਇਹ ਸਕਰੀਨ ਤੋਂ ਵੱਖ ਹੀ ਹੋਣ ਵਾਲਾ ਹੈ।
ਇਸ ਤੋਂ ਇਲਾਵਾ ਇਕ ਹੋਰ ਖਬਰ ਕਹਿ ਰਹੀ ਹੈ ਕਿ ਇਸ ਆਉਣ ਵਾਲੇ ਆਈਫੋਨ 8 ਨੂੰ ਆਈਫੋਨ ਐਡੀਸ਼ਨ ਨਾਂ ਦਿੱਤਾ ਜਾਵੇਗਾ, ਅਤੇ ਇਸ ਦੇ ਡਿਜ਼ਾਈਨ ''ਚ ਵੀ ਬਦਲਾਅ ਨਹੀਂ ਕੀਤੇ ਜਾਣਗੇ। ਜੇਕਰ ਐਪਲ ਆਈਫੋਨ 8 ਦੇ ਸਪੈਕਸ ਦੀ ਚਰਚਾ ਕਰੀਏ ਤਾਂ ਇਸ ਸਾਲ ਆਈਫੋਨ ਦੀ ਅਗਲੀ ਜੇਨਰੇਸ਼ਨ ਨਾਲ ਹੀ ਕੁਝ ਨਵੀਂ ਅਕਸੈਸਰੀਜ਼ ਵੀ ਲਾਂਚ ਕਰ ਸਕਦੀ ਹੈ। ਜਿੰਨ੍ਹਾਂ ''ਚ ਏਅਰਪੈਡ, ਐਪਲ ਪੇਨਸਿਲ ਅਤੇ BeatsX ਹੈੱਡਫੋਨ ਸ਼ਾਮਿਲ ਹਨ। ਰਿਪੋਰਟ ਦੇ ਅਨੁਸਾਰ ਇਹ ਵੀ ਉਮੀਦ ਹੈ ਕਿ ਆਈਫੋਨ ''ਚ ਯੂ. ਐੱਸ. ਬੀ. ਏ. ਕਨੈਕਟਰ ਨੂੰ ਰਿਪਲੇਸ ਕਰ ਕੇ ਯੂ. ਐੱਸ. ਬੀ. ਸੀ ਨਾਲ ਲਾਈਟਨਿੰਗ ਕੇਬਲ ਦਾ ਉਪਯੋਗ ਹੋ ਸਕਦਾ ਹੈ।
ਕੁਝ ਸਮੇਂ ਪਹਿਲਾਂ ਸਾਹਮਣੇ ਆਈਫੋਨ ਜਾਣਕਾਰੀਆਂ ਦੇ ਅਨੁਸਾਰ ਐਪਲ ਆਈਫੋਨ 8 3 ਮਾਡਲ 4.7 ਇੰਚ, 5-ਇੰਚ ਅਤੇ 5.5 ਇੰਚ ''ਚ ਲਾਂਚ ਹੋਵੇਗਾ ਅਤੇ ਤਿੰਨਾਂ ਹੀ ਮਾਡਲਸ ''ਚ ਚਾਇਰਲੈੱਸ ਤਕਨੀਕ ਉਪਲੱਬਧ ਹੋਵੇਗੀ, ਜੋ ਕਿ ਆਈਫੋਨ8, ਆਈਫੋਨ 8S ਅਥੇ ਆਈਫੋਨ 8 ਪਲੱਸ ਹੋ ਸਕਦੇ ਹਨ ਪਰ ਨਵੀਂ ਜਾਣਕਾਰੀ ਦੇ ਅਨੁਸਾਰ ਕੇਬਲ 5-ਇੰਚ ਮਾਡਲ Ýਚ ਵਾਇਰਲੈੱਸ ਸਪੋਰਟ ਦਾ ਉਪਯੋਗ ਕੀਤਾ ਜਾਵੇਗਾ।