ਗੂਗਲ ਸਰਚ ''ਚ Thanos ਲਿਖਣ ''ਤੇ ਦੇਖੋ ਜਾਦੂ, ਗਾਇਬ ਹੋ ਰਹੇ ਸਰਚ ਰਿਜ਼ਲਟਸ

04/26/2019 6:16:09 PM

ਗੈਜੇਟ ਡੈਸਕ—ਮਾਰਵਿਲ ਦੀ ਨਵੀਂ ਮੂਵੀ Avengers: Endgame  ਨੂੰ ਅੱਜ ਦੁਨੀਆਭਰ 'ਚ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਮੌਕੇ ਨੂੰ ਖਾਸ ਬਣਾਉਂਦੇ ਹੋਏ ਗੂਗਲ ਤੁਹਾਡੇ ਲਈ ਖਾਸ ਗਿਫਟ ਲੈ ਕੇ ਆਈ ਹੈ। ਗੂਗਲ ਸਰਚ 'ਚ ‘Thanos’ ਟਾਈਪ ਕਰਨ ਤੋਂ ਬਾਅਦ ਇਸ ਦੇ ਸੱਜੇ ਪਾਸੇ ਬਣੇ Infinity Stone-studded gauntlet ਬਟਨ 'ਤੇ ਕਲਿੱਕ ਕਰਦੇ ਹੀ ਸਕਰੀਨ 'ਤੇ ਸਰਚ ਰਿਜ਼ਲਟਸ ਧੂੜ ਬਣ ਕੇ ਉੱਡਣ ਲੱਗਦੇ ਹਨ। ਉੱਥੇ ਪੇਜ਼ ਆਪਣੇ ਆਪ ਉੱਤੇ ਅਤੇ ਹੇਠਾਂ ਮੂਵ ਕਰਨ ਲੱਗਦਾ ਹੈ।

ਜੇਕਰ ਇਸ ਐਕਸ਼ਨ ਨੂੰ ਤੁਸੀਂ ਰੋਕਨਾ ਚਾਹੁੰਦੇ ਹੋ ਤਾਂ ਤੁਹਾਨੂੰ ਦੋਬਾਰਾ ਸਕਰੀਨ 'ਤੇ ਬਣੇ Infinity Stone studded gauntlet  'ਤੇ ਕਲਿੱਕ ਕਰਨਾ ਹੋਵੇਗਾ। ਅਜਿਹਾ ਕਰਨ 'ਤੇ ਸਰਚ ਰਿਜ਼ਲਟਸ ਫਿਰ ਤੋਂ ਦੇਖਣ ਲੱਗਣਗੇ ਅਤੇ ਇਕ-ਇਕ ਵਾਪਸ ਆ ਜਾਣਗੇ। ਕੁਝ ਯੂਜ਼ਰਸ ਨੇ ਇਸ ਵੀਡੀਓ ਨੂੰ ਟਵੀਟਰ 'ਤੇ ਵੀ ਸ਼ੇਅਰ ਕੀਤਾ ਹੈ। 

ਇਸ ਕਾਰਨ ਬਣਾਇਆ ਗਿਆ ਇਹ ਜਾਦੂ
ਤੁਹਾਨੂੰ ਦੱਸ ਦੇਈਏ ਕਿ ਮੂਵੀ 'ਚ ਫਿਲਮਾਏ ਗਏ ਕੈਰੇਕਟਰਸ ਨੂੰ ਟ੍ਰਿਬਿਊਟ ਦੇਣ ਲਈ ਗੂਗਲ ਨੇ ਮਾਰਵਲ ਨਾਲ ਹੱਥ ਮਿਲਾਇਆ ਸੀ। ਰਿਪੋਰਟ ਮੁਤਾਬਕ ਇਹ ਖਾਸ ਆਪਸ਼ਨ ਕੁਝ ਬ੍ਰਾਊਜ਼ਰਸ 'ਤੇ ਹੀ ਕੰਮ ਕਰਦੀ ਹੈ ਉੱਥੇ ਤੁਸੀਂ ਕ੍ਰੋਮ 'ਚ ਇਸ ਜਾਦੂ ਨੂੰ ਦੇਖ ਸਕਦੇ ਹੋ।


Karan Kumar

Content Editor

Related News