ਭਾਰਤ ’ਚ ਇਲੈਕਟ੍ਰਿਕ ਸਕੂਟਰ ਦੀ ਵਧ ਜਾਵੇਗੀ ਰੇਂਜ, ਇਸ ਘਰੇਲੂ ਕੰਪਨੀ ਨੇ ਕੀਤਾ ਵੱਡਾ ਸਮਝੌਤਾ

02/17/2022 6:40:37 PM

ਆਟੋ ਡੈਸਕ– ਭਾਰਤ ’ਚ ਇਲੈਕਟ੍ਰਿਕ ਵਾਹਨ ਇੰਡਸਟਰੀ ਦਿਨੋਂ-ਦਿਨ ਵਧਦੀ ਜਾ ਰਹੀ ਹੈ, ਜਿਸਨੂੰ ਵੇਖਦੇ ਹੋਏ ਕਈ ਈ.ਵੀ. ਸਟਾਰਟਅਪ ਕੰਪਨੀਆਂ ਇਸ ਇੰਡਸਟਰੀ ’ਚ ਆਪਣੀ ਕਿਸਮਤ ਆਜ਼ਮਾ ਰਹੀਆਂ ਹਨ, ਉਥੇ ਹੀ ਇਸਦੇ ਨਾਲ-ਨਾਲ ਰਾਈਡਰਾਂ ਨੂੰ ਮਾਡਰਨ ਡਰਾਈਵ ਅਨੁਭਵ ਦੇਣ ਲਈ ਕੰਪਨੀਆਂ ਈ.ਵੀ. ਤਕਨੀਕ ’ਤੇ ਜ਼ਿਆਦਾ ਧਿਆਨ ਦੇ ਰਹੀਆਂ ਹਨ। ਇਸ ਕ੍ਰਮ ’ਚ ਇਲੈਕਟ੍ਰਿਕ ਵਾਹਨ ਨਿਰਮਾਤਾ ਓਮੇਗਾ ਸੇਕੀ ਮੋਬਿਲਿਟੀ (ਓ.ਐੱਸ.ਐੱਮ.) ਨੇ ਵੀਰਵਾਰ ਨੂੰ ਭਾਰਤ ’ਚ ਆਪਣੇ ਮੌਜੂਦਾ ਅਤੇ ਭਵਿੱਖ ਦੇ ਵਾਹਨ ਮਾਡਲਾਂ ਲਈ ਇਕ ਨਵੀਂ ਟੀ.ਐੱਸ.ਆਰ.ਐੱਫ.-ਤਕਨਾਲੋਜੀ ਬੇਸਡ ਕੰਪੈਕਟ ਈ-ਮੋਟਰ ਦਾ ਉਦਪਾਦਨ ਕਰਨ ਲਈ ਇਜ਼ਾਇਲ ਸਥਿਤ ਸਟਾਰਟਅਪ ਈ.ਵੀ.ਆਰ. ਮੋਟਰਸ ਦੇ ਨਾਲ ਆਪਣੇ ਰਣਨੀਤੀ ਗਠਜੋੜ ਦਾ ਐਲਾਨ ਕੀਤਾ। 

ਇਸ ਤਕਨਾਲੋਜੀ ਨਾਲ ਈ.ਵੀ. ਦੀ ਪਾਵਰ
ਦਿ ਟ੍ਰੇਪਜੋਇਡਲ ਸਟੇਟਰ ਰੇਡੀਅਲ ਫਲੱਕਸ (ਟੀ.ਐੱਸ.ਆਰ.ਐੱਫ.) ਟਕਨਾਲੋਜੀ ਇਲੈਕਟ੍ਰਿਕ ਵਾਹਨ ਦੀ ਰੇਂਜ ਪਾਵਰ ਅਤੇ ਟਾਰਕ ਇਨਪੁਟ ਨੂੰ ਵਧਾਉਣ ’ਚ ਮਦਦ ਕਰੇਗਾ ਇਸ ਤਕਨਾਲੋਜੀ ਦੀ ਮਦਦ ਨਾਲ ਬੈਟਰੀ ਦੀ ਵੋਲਟੇਜ 48W ਤੋਂ 800W ਵਧ ਜਾਵੇਗੀ। ਜਿਸ ਕਾਰਨ ਇਲੈਕਟ੍ਰਿਕ ਵਾਹਨ ਦੀ ਰੇਂਜ ਤਾਂ ਵਧੇਗੀ ਹੀ ਨਾਲ ਹੀ ਇਸ ਨਾਲ ਟਾਰਕ ਅਤੇ ਸਪੀਡ ’ਚ ਵੀ ਵਾਧਾ ਹੋਵੇਗਾ।

ਕੰਪਨੀ ਦਾ ਬਿਆਨ
ਓਮੇਗਾ ਸੇਕੀ ਮੋਬਿਲਿਟੀ ਨੇ ਕਿਹਾ ਕਿ ਈ.ਵੀ.ਆਰ. ਮੋਟਰ ਇਕ ਨਵੀਂ ਅਤੇ ਪੇਟੈਂਟ ਵਾਲੀ ਮੋਟਰ ਟੋਪੋਲੋਜੀ ਡਿਜ਼ਾਇਨ ਕਰ ਰਹੀ ਹੈ, ਜਿਸਦੀ ਮੋਟਰ ਮੋਟਰ ਪਾਰੰਪਰਿਕ ਮੋਟਰਾਂ ਦੇ ਅੱਧੇ ਤੋਂ ਵੀ ਘੱਟ ਆਕਾਰ ਦੀ ਹੈ, ਜਿਸ ਨਾਲ ਇਹ ਆਪਣੀ ਸ਼੍ਰੇਣੀ ’ਚ ਸਭ ਤੋਂ ਛੋਟੀ ਈ-ਮੋਟਰ ਬਣ ਗਈ ਹੈ। ਕੰਪਨੀ ਮੁਤਾਬਕ, ਮੋਟਰ ਆਊਟਪੁੱਟ ਨਾਲ ਸਮਝੌਤਾ ਕੀਤੇ ਬਿਨਾਂ ਔਸਤ ਆਕਾਰ ਦੇ ਮਨੁੱਖੀ ਹੱਥ ’ਚ ਫਿੱਟ ਹੋ ਸਕਦਾ ਹੈ ਅਤੇ ਸਮਾਨ ਬਿਜਲੀ ਉਤਪਾਦਨ ਵਾਲੇ ਪਾਰੰਪਰਿਕ ਰੇਡੀਅਲ ਫਲੱਕਸ ਪਰਮਾਨੈਂਟ ਮੈਗਨੇਟ ਮੋਟਰਸ ਦੇ ਮੁਕਾਬਲੇ ਕਾਫੀ ਹਲਕਾ ਹੈ।

Rakesh

This news is Content Editor Rakesh