ਕਰੈਸ਼ ਟੈਸਟ 'ਚ ਨਵੀਂ ਜੀਪ ਰੈਂਗਲਰ ਹੋਈ ਫੇਲ, ਜਾਣੋ ਕਿੰਨੀ ਰੇਟਿੰਗ ਮਿਲੀ

12/09/2018 6:12:11 PM

ਆਟੋ ਡੈਸਕ- ਦੁਨੀਆ ਭਰ 'ਚ ਆਪਣੇ ਬਿਤਹਰੀਨ ਐੱਸ ਯੂ. ਵੀ. ਲਈ ਜਾਣੀ ਜਾਣ ਵਾਲੀ ਪ੍ਰਮੁਖ ਅਮਰੀਕਨ ਵਾਹਨ ਨਿਰਮਾਤਾ ਕੰਪਨੀ ਜੀਪ ਨੂੰ ਆਪਣੀ ਨਵੀਂ 2019 ਰੈਂਗਲਰ ਦੇ ਸੇਫਟੀ ਫੀਚਰਸ ਤੇ ਮਜਬੂਤੀ ਨੂੰ ਲੈ ਕੇ ਖਾਸਾ ਸ਼ਰਮਿੰਦਾ ਹੋਣਾ ਪਿਆ। ਇਸ ਤੋਂ ਪਹਿਲਾਂ ਕਿ ਇਹ ਐੱਸ. ਯੂ. ਵੀ ਸੜਕਾਂ ਤੇ ਧੁੰਮ ਮਚਾ ਸਕੇ, ਰੈਂਗਲਰ NCAP ਟੈਸਟ 'ਚ​ ਫਿਸੱਡੀ ਸਾਬਤ ਹੋਈ ਹੈ। ਯੂਰੋਪੀ ਏਜੰਸੀ NCAP ਦੁਆਰਾ ਕੀਤੇ ਗਏ ਇਸ ਕਰੈਸ਼ ਟੈਸਟ 'ਚ ਜੀਪ ਰੈਂਗਲਰ ਨੂੰ ਸਿਰਫ਼ ਇਕ ਰੇਟਿੰਗ ਮਿਲੀ ਹੈ। ਇਸ ਤੋਂ ਇਹ ਸਾਫ਼ ਹੈ ਕਿ ਮਜਬੂਤੀ ਦੇ ਮਾਮਲੇ 'ਚ ਇਹ ਐੱਸ. ਯੂ. ਵੀ ਬਿਲਕੁੱਲ ਕਮਜ਼ੋਰ ਹੈ।
ਕੰਪਨੀ ਨੇ ਨਵੀਂ ਰੈਂਗਲਰ ਨੂੰ ਬਿਲਕੁੱਲ ਨਵੇਂ ਡਿਜਾਈਨ ਦੇ ਨਾਲ ਤਿਆਰ ਕੀਤਾ ਹੈ। ਇਸ ਐੱਸ. ਯੂ. ਵੀ. ਨੂੰ NCAP ਏਜੰਸੀ ਦੁਆਰਾ ਫਰੰਟ ਸੀਟ ਲਈ 40 ਮੀਲ ਪ੍ਰਤੀ ਘੰਟੇ ਦੇ ਰਫਤਾਰ ਨਾਲ ਤੇ ਸਾਈਡ ਇੰਪੈਕਟ ਦੇ 31 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਕਰੈਸ਼ ਟੈਸਟ ਕੀਤਾ ਗਿਆ। ਇਸ ਤੋਂ ਇਲਾਵਾ ਵਿਪਲੈਸ ਟੈਸਟ ਲਈ 10 ਤੋਂ 15 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਕਰੈਸ਼ ਟੈਸਟ ਕੀਤਾ ਗਿਆ।
ਹਾਲਾਂਕਿ ਜੀਪ ਰੈਂਗਲਰ ਨੇ ਸਾਇਡ ਇੰਪੈਕਟ ਟੈਸਟ 'ਚ ਟਾਪ ਸਕੋਰ ਕੀਤਾ ਮਤਲਬ ਕਿ ਸਾਈਡ ਤੋਂ ਟੱਕਰ ਹੋਣ 'ਤੇ ਇਸ ਐੱਸ. ਯੂ. ਵੀ. 'ਚ ਬੈਠੇ ਮੁਸਾਫਰਾਂ ਨੂੰ ਕੋਈ ਨੁਕਸਾਨ ਨਹੀਂ ਹੋ ਸਕਦਾ ਹੈ। ਪਰ ਫਰੰਟ ਕਰੈਸ਼ ਟੈਸਟ 'ਚ ਜੀਪ ਰੈਂਗਲਰ ਨੂੰ ਸਿਰਫ਼ ਇਕ ਰੇਟਿੰਗ ਮਿਲੀ। ਮਤਲਬ ਦੀ ਜੇਕਰ ਟੱਕਰ ਫਰੰਟ ਤੋਂ ਹੁੰਦੀ ਹੈ ਤਾਂ ਇਸ 'ਚ ਬੈਠੇ ਮੁਸਾਫਰਾਂ ਨੂੰ ਜਾਨ ਦਾ ਖ਼ਤਰਾ ਹੈ। NCAP ਦੇ ਰਾਹੀਂ ਜਾਰੀ ਕੀਤੇ ਗਏ ਰਿਪੋਰਟ ਦੇ ਮੁਤਾਬਕ ਕੰਪਨੀ ਨੇ ਗੱਡੀ 'ਚ ਬੈਠਣ ਵਾਲੇ ਮੁਸਾਫਰਾਂ ਦੀ ਚੈਸਟ, ਹੈੱਡ ਤੇ ਗਲੇ ਦੇ ਹਿੱਸਿਆਂ ਦੀ ਸੁਰੱਖਿਆ ਲਈ ਬੇਹੱਦ ਹੀ ਘੱਟ ਸੁਵਿਧਾਵਾਂ ਉਪਲੱਬਧ ਕਰਾਈ ਹੈ। ਹਾਲਾਂਕਿ ਘੁੱਟਣ ਤੇ ਪੈਰ ਦੇ ਨੀਚਲੇ ਹਿੱਸੇ ਦੇ ਵੱਲ ਗੱਡੀ ਨੂੰ ਜ਼ਿਆਦਾ ਸੁਰੱਖਿਅਤ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਜੀਪ ਰੈਂਗਲਰ 'ਚ 10 ਸਾਲ ਦੇ ਬੱਚੇ ਦੇ ਡਮੀ (ਪੁਤਲੇ) ਨੂੰ ਰੱਖ ਕਰ ਵੀ ਕਰੈਸ਼ ਟੈਸਟ ਕਰਾਇਆ ਗਿਆ। ਇਸ ਪੁਤਲੇ ਨੂੰ ਵੱਖ ਵੱਖ ਸੀਟਾਂ 'ਤੇ ਰੱਖਿਆ ਗਿਆ ਤਾਂ ਕਿ ਟੈਸਟ ਦੇ ਰਿਜਲਟ ਦਾ ਬਰੀਕੀ ਨਾਲ ਅਧਿਐਨ ਕੀਤਾ ਜਾ ਸਕੇ। ਇਸ ਮਾਮਲੇ 'ਚ ਵੀ ਰੈਂਗਲਰ ਫੇਲ ਹੀ ਸਾਬਤ ਹੋਇਆ।