ਨਵੇਂ ਆਈਫੋਨਜ਼ ''ਚ ਇਸ ਤਰ੍ਹਾਂ ਕੰਮ ਕਰੇਗੀ eSIM , ਜਾਣੋ ਇਸ ਦੀਆਂ ਖੂਬੀਆਂ

09/15/2018 2:18:35 AM

ਗੈਜੇਟ ਡੈਸਕ—ਐਪਲ ਨੇ ਪਹਿਲੀ ਵਾਰ ਡਿਊਲ ਸਿਮ ਸਪੋਰਟ ਵਾਲਾ ਆਈਫੋਨ ਲਾਂਚ ਕੀਤਾ ਹੈ। ਹਾਲਾਂਕਿ ਫਿਜ਼ੀਕਲ ਡਿਊਲ ਸਿਮ ਸਪੋਰਟ ਵਾਲਾ ਆਈਫੋਨ ਐਕਸ.ਐੱਸ. ਸਿਰਫ ਚੀਨ 'ਚ ਲਾਂਚ ਹੋਵੇਗਾ। ਭਾਰਤ 'ਚ eSIM ਸਪੋਰਟ ਵਾਲਾ ਵੇਰੀਐਂਟ ਲਾਂਚ ਹੋਵੇਗਾ। ਪਹਿਲਾ ਸਵਾਲ ਤੁਹਾਡੇ ਮਨ 'ਚ ਆਵੇਗਾ ਉਹ ਕੀ ਹੈ ਈ-ਸਿਮ ਕੰਮ ਕਿਵੇਂ ਕਰੇਗੀ। ਐਪਲ ਲਈ ਈ-ਸਿਮ ਦਾ ਕੰਸੈਪਟ ਨਵਾਂ ਨਹੀਂ ਹੈ, ਕਿਉਂਕਿ ਪਿਛਲੇ ਸਾਲ ਕੰਪਨੀ ਨੇ Apple Watch Series 3  ਸੈਲੂਲਰ ਐਡੀਸ਼ਨ 'ਚ ਵੀ ਈ-ਸਿਮ ਸਪੋਰਟ ਦਿੱਤਾ ਸੀ।

ਕੀ iPhone Xs ਅਤੇ Xs Max 'ਚ ਦੋ ਸਿਮ ਸਲਾਟ ਮਿਲਣਗੇ?
ਨਹੀਂ, ਇਨ੍ਹਾਂ ਸਮਾਰਟਫੋਨਸ 'ਚ ਸਿਰਫ ਇਕ ਹੀ ਫਿਜ਼ੀਕਲ ਸਿਮ ਕਾਰਡ ਲਗਾ ਸਕੋਗੇ।

ਏਅਰਟੈੱਲ ਅਤੇ ਜਿਓ ਨਾਲ ਪਾਰਟਨਰਸ਼ਿਪ
ਐਪਲ ਨੇ ਇਨ੍ਹਾਂ ਆਈਫੋਨ 'ਚ ਈ-ਸਿਮ ਦੇਣ ਲਈ ਭਾਰਤੀ ਟੈਲੀਕਾਮ ਕੰਪਨੀ ਏਅਰਟੈੱਲ ਅਤੇ ਜਿਓ ਨਾਲ ਪਾਰਟਨਰਸ਼ਿਪ ਕੀਤੀ ਹੈ। ਇਹ ਟੈਲੀਕਾਮ ਕੰਪਨੀਆਂ ਆਈਫੋਨ ਲਈ ਨਵੇਂ ਮਾਡਲਸ 'ਚ ਪਹਿਲੇ ਤੋਂ ਹੀ ਸਿਮ ਇੰਸਟਾਲ ਕਰਕੇ ਦੇਣਗੀਆਂ ਜਿਸ ਨੂੰ ਤੁਸੀਂ ਕੱਢ ਨਹੀਂ ਸਕਦੇ ਹੋ, ਕਿਉਂਕਿ ਇਹ ਫੋਨ ਦਾ ਹਿੱਸਾ ਹੋਣਗੇ। ਇਸ ਤੋਂ ਇਲਾਵਾ ਤੁਸੀਂ ਇਕ ਦੂਜੀ ਸਿਮ ਲਗਾ ਸਕੋਗੇ ਯਾਨੀ ਤੁਸੀਂ ਦੋ ਨੰਬਰ ਯੂਜ਼ ਕਰ ਸਕੋਗੇ। ਜੇਕਰ ਤੁਸੀਂ ਚਾਹੋ ਤਾਂ ਈ-ਸਿਮ ਦਾ ਨੈੱਟਵਰਕ ਵੀ ਬਦਲ ਸਕਦੇ ਹੋ ਅਤੇ ਇਸ ਦੇ ਲਈ ਤੁਹਾਨੂੰ ਉਹ ਸਿਮ ਕੱਢਣ ਦੀ ਜ਼ਰੂਰਤ ਨਹੀਂ ਹੋਵੇਗੀ। 

eSIM ਦੀ ਕੀ ਹੈ ਖਾਸੀਅਤ
ਆਮ ਫਿਜ਼ੀਕਲ ਸਿਮ ਮੁਕਾਬਲੇ ਈ-ਸਿਮ ਨੂੰ ਜ਼ਿਆਦਾ Efficient ਮੰਨਿਆ ਜਾਂਦਾ ਹੈ। ਈ-ਸਿਮ ਨਾਲ ਵੀ ਤੁਸੀਂ ਦੋ ਕੰਪਨੀਆਂ ਦੇ ਵੱਖ-ਵੱਖ ਡਾਟਾ ਪੈਕ ਯੂਜ਼ ਕਰ ਸਕਦੇ ਹੋ, ਕਾਲਿੰਗ ਪਲਾਨ ਯੂਜ਼ ਕਰ ਸਕਦੇ ਹੋ ਅਤੇ ਦੋ ਨੰਬਰ ਰੱਖ ਸਕਦੇ ਹੋ। ਇਕ ਨੰਬਰ 'ਤੇ ਕਾਲ ਆਉਣ 'ਤੇ ਦੂਜਾ ਨੰਬਰ ਬਿਜ਼ੀ ਆਵੇਗਾ। ਹਾਲਾਂਕਿ ਇਕ ਸਮੇਂ 'ਚ ਕਿਸੇ ਵੀ ਨੰਬਰ 'ਤੇ ਕਾਲ ਆ ਸਕਦੀ ਹੈ। ਆਈਫੋਨ ਇਕ ਵਾਰ 'ਚ ਸਿਰਫ ਸੈਲੂਲਰ ਡਾਟਾ ਨੈੱਟਵਰਕ ਯੂਜ਼ ਕਰਦਾ ਹੈ ਕਿਉਂਕਿ ਇਸ 'ਚ ਡਿਊਲ ਸਿਮ ਡਿਊਲ ਸਟੈਂਡਬਾਏ ਫੀਚਰ ਦਿੱਤਾ ਗਿਆ ਹੈ। ਕੁਝ ਡਿਊਲ ਸਿਮ ਸਮਾਰਟਫੋਨ 'ਚ ਡਿਊਲ ਸਿਮ ਐਕਟੀਵ ਸਪੋਰਟ ਦਿੱਤਾ ਜਾਂਦਾ ਹੈ ਇਸ ਲਈ ਉਹ ਇਕ ਵਾਰ 'ਚ ਦੋ ਨੈੱਟਵਰਕ ਯੂਜ਼ ਕਰ ਸਕਦੇ ਹਨ। ਕਾਫੀ ਸਮੇਂ ਤੋਂ ਭਾਰਤੀ ਕਸਟਮਰਸ ਡਿਊਲ ਸਿਮ ਸਪੋਰਟ ਵਾਲੇ ਆਈਫੋਨ ਦੀ ਮੰਗ ਕਰਦੇ ਆਏ ਹਨ। ਇਸ ਵਾਰ ਕੰਪਨੀ ਨੇ ਅਜਿਹਾ ਹੀ ਕੀਤਾ ਹੈ।