Ericsson ਨੇ ਦੇਸ਼ ''ਚ ਪਹਿਲੀ ਵਾਰ 5G ਤਕਨੀਕ ਨੂੰ ਕੀਤਾ ਪੇਸ਼

11/18/2017 11:50:49 AM

ਜਲੰਧਰ-ਭਾਰਤ 'ਚ ਲੇਟੈਸਟ ਖੋਜ ਕਰਨ ਅਤੇ 5G ਈਕੋਸਿਸਟਮ ਤਿਆਰ ਕਰਨ ਦੇ ਉਦੇਸ਼ ਤੋਂ ਸੰਚਾਰ ਟੈਕਨਾਲੌਜੀ ਦੀ ਮਸ਼ਹੂਰ ਗਲੋਬਲ ਕੰਪਨੀ ਐਰਿਕਸਨ ਨੇ ਸ਼ੁੱਕਰਵਾਰ ਨੂੰ ਪਹਿਲੀ ਵਾਰ 5G ਦਾ ਲਾਈਵ ਐਂਡ-ਟੂ ਐਂਡ ਪ੍ਰਦਰਸ਼ਨ ਕੀਤਾ ਹੈ।

ਇਹ ਪ੍ਰਦਰਸ਼ਨ Ericsson ਦੇ 5G ਟੈਸਟ ਬੇਡ ਅਤੇ 5G ਨਿਊ ਰੇਡੀਓ (NR) ਦੁਆਰਾ ਕੀਤਾ ਗਿਆ ਹੈ ਜਿਸ 'ਚ ਬਹੁਤ ਘੱਟ ਲੇਟੈਂਸੀ 3 ਮਿਲੀ ਸੈਕਿੰਡ ਨਾਲ 5.7 ਗੀਗਾਬਾਇਟ ਪ੍ਰਤੀ ਸੈਕਿੰਡ ਦੀ ਸਪੀਡ ਪ੍ਰਾਪਤ ਹੋਈ ਹੈ। Ericsson ਦੇ ਲੇਂਟੈਸਟ ਖੋਜ ਅਨੁਸਾਰ 5G ਟੈਕਨਾਲੌਜੀ 'ਚ ਭਾਰਤੀ ਟੈਲੀਕਾਮ ਸਰਵਿਸ ਪ੍ਰਦਾਤਾ ਲਈ ਸਾਲ 2026 ਤੱਕ 27.3 ਅਰਬ ਰੇਵਨਿਊ ਪੈਦਾ ਕਰਨ ਦੀ ਸਮੱਰਥਾ ਹੈ।

Ericsson ਦੇ ਦੱਖਣੀ-ਪੂਰਬੀ ਏਸ਼ੀਆ, ਪ੍ਰਸ਼ਾਤ ਖੇਤਰ ਅਤੇ ਭਾਰਤੀ ਬਾਜ਼ਰਾਂ ਦੇ ਮਸ਼ਹੂਰ ਨੈਨਜੀਓ ਮੈਰੀਟਿਲੋ ਨੇ ਦੱਸਿਆ ਹੈ,''ਅਸੀਂ ਦੇਸ਼ 'ਚ ਪਹਿਲੇ 5ਜੀ ਪ੍ਰਦਰਸ਼ਨ ਦੇ ਆਧਾਰ 'ਤੇ ਭਾਰਤੀ ਬਾਜ਼ਾਰ ਦੇ ਪ੍ਰਤੀ ਆਪਣੇ ਵਾਅਦੇ ਨੂੰ ਮਜ਼ਬੂਤ ਕਰ ਰਹੇ ਹਾਂ। ਸਰਕਾਰ ਨੇ 2020 ਤੱਕ ਦੇਸ਼ 'ਚ 5G ਨੈੱਟਵਰਕ ਨੂੰ ਲਿਆਉਣ ਦੀ ਯੋਜਨਾ ਬਣਾਈ ਹੈ। ਇਕ ਮਜ਼ਬੂਤ 5G ਈਕੋਸਿਸਟਮ ਦੇ ਨਿਰਮਾਣ ਦੀ ਦਿਸ਼ਾ 'ਚ ਇਸ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ ਹੈ।''

Ericsson ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਨਿਤਿਨ ਬੰਸਲ ਨੇ ਕਿਹਾ,''ਦੂਰਸੰਚਾਰ ਨੈੱਟਵਰਕ 'ਚ 5G ਨਵੇਂ ਲੈਵਲ ਦੇ ਪ੍ਰਦਰਸ਼ਨ ਅਤੇ ਵਿਸ਼ੇਸਤਾਵਾਂ ਨੂੰ ਲੈ ਕੇ ਆਵੇਗੀ। ਸੇਵਾ ਪ੍ਰਦਾਤਾ ਲਈ ਰੇਵੇਨਿਊ ਦਾ ਨਵਾਂ ਰਸਤਾ ਖੁੱਲੇਗਾ। 5G 2026 ਤੱਕ ਭਾਰਤੀ ਅਤੇ ਆਪਰੇਟਰਾਂ ਲਈ 43 ਫੀਸਦੀ ਲਗਾਤਰ ਰੇਵੇਨਿਊ ਉਤਪਾਦਨ ਕਰਨ ਦੀ ਸਮੱਰਥਾ ਹੈ।''