Epson ਲਿਆਈ 7 ਨਵੇਂ ਮੋਨੋਕ੍ਰੋਮ ਇਕੋਟੈਂਕ ਪ੍ਰਿੰਟਰਜ਼, ਜਾਣੋ ਕੀਮਤ

06/26/2019 1:10:55 PM

ਗੈਜੇਟ ਡੈਸਕ– ਇੰਕਜੈਟ ਪ੍ਰਿੰਟਿਰ ਬ੍ਰਾਂਡ Epson ਨੇ 7 ਨਵੇਂ ਮੋਨੋਕ੍ਰੋਮ ਇਕੋਟੈਂਕ ਪ੍ਰਿੰਟਰਜ਼ ਲਾਂਚ ਕੀਤੇ ਹਨ। ਕੰਪਨੀ ਨੇ ਇਨ੍ਹਾਂ ਮਾਡਲਾਂ ਨਾਲ ਆਫੀਸ ਪ੍ਰਿੰਟਿੰਗ ਬਾਜ਼ਾਰ ਨੂੰ ਟਾਰਗੇਟ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਪ੍ਰਿੰਟਰਜ਼ ਘੱਟ ਕੀਮਤ, ਵਾਤਾਵਰਣ ਦੇ ਅਨੁਕੂਲ ਅਤੇ ਕਈ ਫੀਚਰਜ਼ ਨਾਲ ਲੈਸ ਹਨ। ਇਹ ਪ੍ਰਿੰਟਰਜ਼ ਸਮਾਲ, ਮੀਡੀਅਮ, ਲਾਰਜ ਐਂਟਰਪ੍ਰਾਈਜਿਸ ਅਤੇ ਰਿਟੇਲ ਇੰਡਸਟਰੀ ਲਈ ਬੇਹੱਦ ਉਪਯੋਗੀ ਹਨ। 

Epson ਦਾ ਦਾਅਵਾ ਹੈ ਕਿ ਮੋਨੋ ਲੇਜ਼ਰ ਪ੍ਰਿੰਟਰਜ਼ ਦੇ ਮੁਕਾਬਲੇ ਇਸ ਦੇ ਮੋਨੋਕ੍ਰੋਮ ਇਕੋਟੈਂਕ ਪ੍ਰਿੰਟਰਜ਼ ਤੋਂ ਪ੍ਰਿੰਟ ਕਰਨਾ 23 ਗੁਣਾ ਸਸਤਾ ਹੈ। ਇਸ ਦੇ ਪ੍ਰਿੰਟਰਜ਼ ਤੋਂ ਪ੍ਰਿੰਟ ਕਰਨ ਦੀ ਲਾਗਤ ਸਿਰਫ 12 ਪੈਸੇ ਪ੍ਰਤੀ ਪ੍ਰਿੰਟ ਹੈ। ਇਹ ਪ੍ਰਿੰਟਰਜ਼ 12 ਵਾਟ ਪਾਵਰ ਦਾ ਇਸਤੇਮਾਲ ਕਰਦੇ ਹਨ ਅਤੇ ‘ਹੀਟ-ਫ੍ਰੀ’ (ਗਰਮੀ ਨਾ ਪੈਦਾ ਕਰਨ ਵਾਲੇ) ਹਨ। 

Epson ਦੇ ਪ੍ਰਿੰਟਰਜ਼ ’ਚ ਇੰਕ ਰਿਫਿਲ ਕਰਨ ਲਈ 120 ml ਦੀ ਛੋਟੀ ਰਿਫਿਲ ਇੰਕ ਬੋਤਲ ਆਉਂਦੀ ਹੈ, ਜੋ ਇਕੋ ਫਰੈਂਡਲੀ ਹੈ। Epson ਇਨ੍ਹਾਂ ਸਾਰੇ ਨਵੇਂ ਪ੍ਰਿੰਟਰਜ਼ ’ਤੇ 3 ਸਾਲ ਜਾਂ 50 ਹਜ਼ਾਰ ਪ੍ਰਿੰਟਜ਼ ਦੀ ਵਾਰੰਟੀ ਵੀ ਆਫਰ ਕਰ ਰਹੀ ਹੈ। 

ਕੀਮਤਾਂ

ਮਾਡਲ M1140 M1170 M1180 M2170 M3140 M3170 M3180
ਕੀਮਤ 15,499 ਰੁਪਏ 16,299 ਰੁਪਏ 18,499 ਰੁਪਏ 20,099 ਰੁਪਏ 22,899 ਰੁਪਏ  23,899 ਰੁਪਏ 26,399 ਰੁਪਏ