ਇਲੈਕਟ੍ਰਿਕ ਕਾਰਾਂ ਦਾ ਦੌਰ, ਇੰਜੀਨੀਅਰਾਂ ਨੇ ਬਣਾਈ 10 ਮਿੰਟਾਂ ''ਚ ਚਾਰਜ ਹੋਣ ਵਾਲੀ ਬੈਟਰੀ

10/31/2019 9:49:36 PM

ਆਟੋ ਡੈਸਕ—ਜੇਕਰ ਤੁਸੀਂ ਇਲੈਕਟ੍ਰਿਕ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਅਤੇ ਤੁਹਾਡੇ ਮੰਨ 'ਚ ਇਸ ਨੂੰ ਚਾਰਜ ਕਰਨ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਭਰਮ ਹੈ ਤਾਂ ਹੁਣ ਤੁਸੀਂ ਭੁੱਲ ਜਾਓ। ਇੰਜੀਨੀਅਰਾਂ ਦੀ ਟੀਮ ਨੇ ਹੁਣ ਅਜਿਹੀ ਇਲੈਕਟ੍ਰਿਕ ਕਾਰਾਂ ਦੀ ਚਾਰਜਿੰਗ ਲਈ ਵਿਵਸਥਾ ਕਰ ਰਹੀ ਹੈ ਕਿ ਜਦ ਤੁਸੀਂ ਅਜਿਹੇ ਚਾਰਜਿੰਗ ਪੁਆਇੰਟ 'ਤੇ ਪਹੁੰਚੋਗੇ ਅਤੇ ਆਪਣੀ ਕਾਰ ਨੂੰ ਚਾਰਜਿੰਗ ਪੁਆਇੰਟ 'ਤੇ ਲਗਾਵੋਗੇ ਤਾਂ ਉਸ ਤੋਂ ਬਾਅਦ ਤੁਹਾਡੀ ਕਾਰ ਨੂੰ ਚਾਰਜ ਹੋਣ ਨੂੰ ਸਿਰਫ ਇੰਨਾਂ ਸਮਾਂ ਲੱਗੇਗਾ ਜਿੰਨਾਂ ਤੁਹਾਨੂੰ ਇਕ ਕੱਪ ਚਾਹ ਪੀਣ ਨੂੰ ਲੱਗਦਾ ਹੈ। ਇਸ ਦੌਰਾਨ ਤੁਹਾਡੀ ਇਲੈਕਟ੍ਰਿਕ ਕਾਰ ਇੰਨਾਂ ਚਾਰਜ ਹੋ ਜਾਵੇਗੀ ਕਿ ਤੁਸੀਂ ਆਰਾਮ ਨਾਲ 200 ਮੀਲ ਤਕ ਦਾ ਸਫਰ ਤੈਅ ਕਰ ਸਕੋਗੇ।

ਇੰਜੀਨੀਅਰ ਕਰ ਰਹੇ ਬੈਟਰੀ ਵਿਕਸਤ
ਇੰਜੀਨੀਅਰਾਂ ਦੀ ਇਕ ਟੀਮ ਹੁਣ ਇਕ ਅਜਿਹੀ ਬੈਟਰੀ ਵਿਕਸਤ ਕਰ ਰਹੀ ਹੈ ਜੋ ਸਿਰਫ 10 ਮਿੰਟ 'ਚ ਹੀ ਰਿਚਾਰਜ ਹੋ ਜਾਵੇਗੀ। ਇੰਨਾਂ ਚਾਰਜ ਹੋਣ ਤੋਂ ਬਾਅਦ ਕਾਰ ਲਗਭਗ 200 ਮੀਲ ਤਕ ਚੱਲ ਸਕੇਗੀ। ਇੰਜੀਨੀਅਰਾਂ ਦਾ ਹੁਣ ਇਹ ਮੰਨਣਾ ਹੈ ਕਿ ਉਹ ਜਿੰਨੀ ਤੇਜ਼ੀ ਨਾਲ ਚਾਰਜ ਕਰਨ ਵਾਲੀ ਬੈਟਰੀ ਵਿਕਸਤ ਕਰ ਲੈਣਗੇ ਉਸ ਹਿਸਾਬ ਨਾਲ ਇਸ ਤਰ੍ਹਾਂ ਦੀਆਂ ਕਾਰਾਂ ਦੀ ਮੰਗ ਵਧੇਗੀ। ਅਮਰੀਕਾ 'ਚ ਪੇਨ ਸਟੇਟ ਯੂਨੀਵਰਸਿਟੀ ਦੇ ਖੋਜਕਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਇਲੈਕਟ੍ਰਿਕ ਕਾਰਾਂ ਦੀ ਗਿਣਤੀ 'ਚ ਵਾਧਾ ਹੋਵੇਗਾ। ਇਸ ਨੂੰ ਦੇਖਦੇ ਹੋਏ ਇਸ ਤਰ੍ਹਾਂ ਦੀ ਰਿਸਚਰ ਕੀਤੀ ਜਾ ਰਹੀ ਹੈ ਕਿ ਜਿਸ ਨਾਲ ਇਲੈਕਟ੍ਰਿਕ ਕਾਰ ਚਲਾਉਣ ਵਾਲਿਆਂ ਨੂੰ ਇਹ ਚਿੰਤਾ ਨਹੀਂ ਹੋਵੇਗੀ ਕਿ ਉਨ੍ਹਾਂ ਦੀ ਕਾਰ ਦੀ ਬੈਟਰੀ ਡਿਸਚਾਰਜ ਹੋਣ ਵਾਲੀ ਹੈ ਅਤੇ ਉਹ ਇਸ ਨੂੰ ਧਿਆਨ 'ਚ ਰੱਖ ਕੇ ਅਗੇ ਦੀ ਯਾਤਰਾ ਹੀ ਨਾ ਕਰਨ।

ਖੋਜਕਾਰਾਂ ਦਾ ਕਹਿਣਾ ਹੈ ਕਿ ਉੱਚ ਤਾਪਮਾਨ 'ਤੇ ਚਾਰਜ ਕਰਨ ਨਾਲ ਲਿਥਿਅਮ ਪਲੇਟਿੰਗ ਸਮੱਸਿਆ ਤੋਂ ਬਚਿਆ ਜਾਂਦਾ ਹੈ ਪਰ ਲੰਬੇ ਸਮੇਂ ਤਕ ਉੱਚ ਗਰਮੀ ਵੀ ਬੈਟਰੀ ਨੂੰ ਖਰਾਬ ਕਰਦੀ ਹੈ। ਉਨ੍ਹਾਂ ਨੇ ਪਾਇਆ ਹੈ ਕਿ ਜੇਕਰ ਬੈਟਰੀ ਸਿਰਫ 10 ਮਿੰਟ ਲਈ 60C(140F) ਤਕ ਗਰਮ ਹੋ ਸਕਦੀ ਹੈ ਅਤੇ ਫਿਰ ਵਾਤਾਵਰਣ ਦੇ ਤਾਪਮਾਨ 'ਤੇ ਫਿਰ ਤੋਂ ਤੇਜ਼ੀ ਨਾਲ ਠੰਡੀ ਹੋ ਜਾਵੇਗੀ ਤਾਂ ਲਿਥਿਅਮ ਸਪਾਈਕਸ ਨਹੀਂ ਬਣਨਗੇ ਅਤੇ ਗਰਮੀ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇਗਾ।

Karan Kumar

This news is Content Editor Karan Kumar