Energizer ਨੇ ਭਾਰਤ ''ਚ ਲਾਂਚ ਕੀਤਾ Power Max P600S ਸਮਾਰਟਫੋਨ

01/10/2018 6:41:15 PM

ਜਲੰਧਰ-ਅਮਰੀਕਾ ਬੇਸਡ ਬੈਟਰੀ ਨਿਰਮਾਤਾ ਕੰਪਨੀ Energizer ਭਾਰਤ ਸਮੇਤ ਕੁਝ ਵੱਡੀ ਮਾਰਕੀਟ 'ਚ ਸਮਾਰਟਫੋਨ ਅਕਸੈਸਰੀਜ਼ ਸੇਲ ਕਰਦਾ ਹੈ, ਪਰ ਮਾਰਕੀਟ 'ਚ Energizer ਬ੍ਰਾਂਡੇਡ ਐਂਡਰਾਇਡ ਸਮਾਰਟਫੋਨ ਵੀ ਉਪਲੱਬਧ ਹੈ। ਕੰਪਨੀ ਨੇ ਇੱਕ ਨਵਾਂ ਸਮਾਰਟਫੋਨ Power Max P600S ਲਾਂਚ ਕੀਤਾ ਹੈ । ਕੰਪਨੀ ਦਾ ਲੇਟੈਸਟ ਸਮਾਰਟਫੋਨ ਦੇ ਬੈਕ 'ਚ ਮੇਂਟਲ ਫ੍ਰੇਮ ਅਤੇ ਕਾਰਬਨ ਫਾਈਬਰ ਫਿਨਿਸ਼ ਦਿੱਤਾ ਗਿਆ ਹੈ, ਪਰ ਇਸ ਸਮਾਰਟਫੋਨ ਦੀ ਕੀਮਤ ਬਾਰੇ ਕੋਈ ਵੀ ਜਾਣਕਾਰੀ ਉਪਲੱਬਧ ਨਹੀਂ ਹੋਈ ਹੈ। ਇਸ ਦੇ ਨਾਲ ਕਿਹਾ ਗਿਆ ਹੈ ਕਿ ਇਹ ਫੋਨ ਅਗਲੇ ਕੁਝ ਹਫਤਿਆਂ 'ਚ ਉਪਲੱਬਧ ਕਰਵਾਇਆ ਜਾਵੇਗਾ।
 

ਸਪੈਸੀਫਿਕੇਸ਼ਨ-

ਜੇਕਰ ਗੱਲ ਕਰੀਏ ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਤਾਂ ਸਮਾਰਟਫੋਨ 'ਚ 5.99 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਰੈਜ਼ੋਲਿਊਸ਼ਨ 2160x1080 ਪਿਕਸਲ ਹੈ। ਇਸ 'ਚ 64 ਬਿਟ ਮੀਡੀਆਟੇਕ ਹੀਲੀਓ p25 ਆਕਟਾ-ਕੋਰ ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਗ੍ਰਾਫਿਕਸ ਲਈ ਇਸ ਫੋਨ 'ਚ Mali-T880 MP2‎ GPU ਦੀ ਵੀ ਵਰਤੋਂ ਕੀਤੀ ਗਈ ਹੈ।

ਇਸ ਤੋਂ ਇਲਾਵਾ ਸਮਾਰਟਫੋਨ ਨੂੰ 2 ਵੇਰੀਐਂਟਸ 'ਚ ਪੇਸ਼ ਕੀਤਾ ਗਿਆ ਹੈ। ਪਹਿਲਾਂ ਵੇਰੀਐਂਟ 'ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਦੂਜੇ ਵੇਰੀਐਂਟ 'ਚ 6 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 256 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ।

ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਡਿਊਲ ਕੈਮਰੇ ਸੈੱਟਅਪ ਦਿੱਤਾ ਗਿਆ ਹੈ। ਸਮਾਰਟਫੋਨ 'ਚ 13 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਹ ਫੋਨ ਐਂਡਰਾਇਡ 7.0 ਨੂਗਟ ਆਧਾਰਿਤ ਸਟੋਕ ਐਂਡਰਾਇਡ ਯੂ. ਆਈ. 'ਤੇ ਚੱਲੇਗਾ। ਇਸ 'ਚ ਪਾਵਰ ਬੈਕਅਪ ਲਈ 4500 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਸਮਾਰਟਫੋਨ 'ਚ 4G ਐੱਲ. ਟੀ. ਈ. , ਵਾਈ-ਫਾਈ , ਬਲੂਟੁੱਥ , ਜੀ. ਪੀ. ਐੱਸ. ਅਤੇ ਯੂ. ਐੱਸ. ਬੀ. ਟਾਇਪ ਸੀ ਪੋਰਟ ਦਿੱਤਾ ਗਿਆ ਹੈ।