5 ਜੁਲਾਈ ਨੂੰ ਲਾਂਚ ਹੋਵੇਗੀ ਭਾਰਤ ਦੀ ਪਹਿਲੀ ਸੋਸ਼ਲ ਮੀਡੀਆ ਐਪ

07/04/2020 2:08:31 PM

ਗੈਜੇਟ ਡੈਸਕ– ਭਾਰਤ ਸਰਕਾਰ ਨੇ 59 ਚੀਨੀ ਐਪਸ ’ਤੇ ਪਾਬੰਦੀ ਲਗਾ ਦਿੱਤੀ ਹੈ ਜਿਨ੍ਹਾਂ ’ਚ ਟਿਕਟਾਕ ਵੀ ਸ਼ਾਮਲ ਹੈ। ਇਸ ਤੋਂ ਬਾਅਦ ਚਿੰਗਾਰੀ ਅਤੇ ਮਿਤਰੋਂ ਵਰਗੇ ਸ਼ਾਰਟ ਵੀਡੀਓ ਮੇਕਿੰਗ ਐਪਸ ਨੂੰ ਲੋਕਾਂ ਨੇ ਤੇਜ਼ੀ ਨਾਲ ਡਾਊਨਲੋਡ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਜ਼ੀ5 ਅਤੇ ਸ਼ੇਅਰਚੈਟ ਨੇ ਵੀ ਟਿਕਟਾਕ ਵਰਗੇ ਐਪਸ ਲਿਆਉਣ ਦਾ ਐਲਾਨ ਕੀਤਾ ਹੈ। ਹੁਣ ਭਾਰਤ ’ਚ ਪਹਿਲੀ ਸੋਸ਼ਲ ਨੈੱਟਵਰਕਿੰਗ ਐਪ ਲਾਂਚ ਹੋਣ ਵਾਲੀ ਹੈ। ਰਿਪੋਰਟ ਮੁਤਾਬਕ, Elyments ਨਾਂ ਦੀ ਇਹ ਐਪ 5 ਜੁਲਾਈ ਨੂੰ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੁਆਰਾ ਲਾਂਚ ਕੀਤੀ ਜਾਵੇਗੀ। ਇਹ ਇਕ ਸੋਸ਼ਲ ਨੈੱਟਵਰਕਿੰਗ ਐਪ ਹੋਵੇਗੀ ਜਿਸ ਨੂੰ ਭਾਰਤ ਦੇ ਹਜ਼ਾਰਾਂ ਆਈ.ਟੀ. ਪ੍ਰੋਫ਼ੈਸ਼ਨਲਾਂ ਦੁਆਰਾ ਤਿਆਰ ਕੀਤਾ ਗਿਆ ਹੈ। 

ਕਿਉਂ ਖ਼ਾਸ ਹੈ Elyments App
- Elyments ਐਪ ਨੂੰ ਖ਼ਾਸਤੌਰ ’ਤੇ ਵੱਖ-ਵੱਖ ਵਿਚਾਰਧਾਰਾ ਵਾਲੇ ਲੋਾਂ ਲਈ ਲਿਆਇਆ ਜਾਵੇਗਾ ਤਾਂ ਜੋ ਉਹ ਇਕ-ਦੂਜੇ ਨਾਲ ਗੱਲਬਾਤ ਕਰ ਸਕਣ। 

- Elyments ਐਪ ਨੂੰ 8 ਤੋਂ ਜ਼ਿਆਦਾ ਭਾਰਤੀ ਭਾਸ਼ਾਵਾਂ ’ਚ ਮੁਹੱਈਆ ਕੀਤਾ ਜਾਵੇਗਾ। ਇਸ ਐਪ ਦਾ ਮੁੱਖ ਟੀਚਾ ਸੋਸ਼ਲ ਮੀਡੀਆ ਐਪਸ ਦੇ ਫੀਚਰਜ਼ ਨੂੰ ਜੋੜ ਕੇ ਇਕ ਹੀ ਐਪ ’ਤੇ ਮੁਹੱਈਆ ਕਰਾਉਣਾ ਹੈ। 

- ਇਸ ਐਪ ਰਾਹੀਂ ਲੋਕ ਆਡੀਓ/ਵੀਡੀਓ ਕਾਲਸ ਅਤੇ ਪਰਸਨਲ ਚੈਟ ਕੁਨੈਕਸ਼ਨ ਰਾਹੀਂ ਇਕ-ਦੂਜੇ ਨਾਲ ਜੁੜ ਸਕਣਗੇ। ਇਸ ਸਵਦੇਸ਼ੀ ਐਪ ਨੂੰ 5 ਜੁਲਾਈ ਨੂੰ ਦੁਨੀਆ ਭਰ ’ਚ ਸਾਰੇ ਐਪ ਸਟੋਰਾਂ ਅਤੇ ਗੂਗਲ ਪਲੇਅ ਸਟੋਰ ’ਤੇ ਅਧਿਕਾਰਤ ਤੌਰ ’ਤੇ ਲਾਂਚ ਕੀਤਾ ਜਾਵੇਗਾ। 

- ਯੂਜ਼ਰਸ ਦੀ ਪ੍ਰਾਈਵੇਸੀ ਨੂੰ ਬਣਾਈ ਰੱਖਣ ਲਈ ਇਸ ਐਪ ਨੂੰ ਲਿਆਇਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਐਪ ਰਾਹੀਂ ਯੂਜ਼ਰਸ ਦਾ ਡਾਟਾ ਭਾਰਤ ’ਚ ਸੁਰੱਖਿਅਤ ਰੱਖਿਆ ਜਾਵੇਗਾ। ਇਹ ਕਿਸੇ ਥਰਡ ਪਾਰਟੀ ਡਿਵੈਲਪਰ ਨਾਲ ਡਾਟਾ ਸਾਂਝਾ ਨਹੀਂ ਕਰੇਗੀ। 

Rakesh

This news is Content Editor Rakesh