ਟੈਸਲਾ ਦੇ CEO ਨੇ ਟਵਿਟਰ ਨੂੰ ਕਿਹਾ ਅਲਵਿਦਾ

11/02/2019 1:45:54 PM

ਗੈਜੇਟ ਡੈਸਕ– ਇਲੈਕਟ੍ਰਇਕ ਅਤੇ ਆਟੋਮੈਟਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਦੇ ਸੀ.ਈ.ਓ. ਐਲਨ ਮਸਕ ਨੇ ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਨੂੰ ਛੱਡਣ ਦਾ ਐਲਾਨ ਕੀਤਾ ਹੈ। ਇਸ ਦਾ ਜਾਣਕਾਰੀ ਐਲਨ ਮਸਕ ਨੇ ਟਵੀਟ ਕਰਕੇ ਦਿੱਤੀ ਹੈ। ਇਸ ਐਲਾਨ ਦੇ ਨਾਲ ਹੀ ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਸੋਸ਼ਲ ਸਾਈਟ ਰੈਡਿਟ ਦੀ ਤਾਰੀਫ ਕੀਤੀ ਹੈ। ਅਜਿਹੇ ’ਚ ਕਿਹਾ ਜਾ ਸਕਦਾ ਹੈ ਕਿ ਐਲਨ ਮਸਕ ਰੈਡਿਟ ਨਾਲ ਜੁੜੇ ਸਕਦੇ ਹਨ। 

 

ਟਵੀਟ ’ਚ ਐਲਨ ਮਸਕ ਨੇ ਕੀ ਕਿਹਾ
ਟਵਿਟਰ ਛੱਡਣ ਦਾ ਐਲਾਨ ਕਰਦੇ ਹੋਏ ਮਸਕ ਨੇ ਕਿਹਾ, ‘ਟਵਿਟਰ ਲਈ ਭਰੋਸਾ ਨਹੀਂ ਹੈ। ਰੈਡਿਟ ਚੰਗਾ ਪ੍ਰਤੀਤ ਹੁੰਦਾ ਹੈ। ਆਫਲਾਈਨ ਜਾ ਰਿਹਾ ਹਾਂ।’ ਦੱਸ ਦੇਈਏ ਕਿ ਐਲਨ ਮਸਕ ਆਪਣੇ ਟਵੀਟ ਨੂੰ ਲੈ ਕੇ ਕਈ ਵਾਰ ਵਿਵਾਦਾਂ ’ਚ ਫਸੇ ਹਨ। ਇਕ ਵਾਰ ਉਨ੍ਹਾਂ ਨੇ ਇਕ ਬ੍ਰਿਟਿਸ਼ ਵਿਅਕਤੀ ਨੂੰ ‘ਪੇਡੋ ਗਾਂ’ ਕਹਿ ਕੇ ਟਵੀਟ ਕੀਤਾ ਸੀ ਜਿਸ ਨੂੰ ਲੈ ਕੇ ਉਨ੍ਹਾਂ ’ਤੇ ਮੁਕੱਦਮਾ ਚੱਲ ਰਿਹਾ ਹੈ। ਮਾਮਲੇ ਦੀ ਸੁਣਵਾਈ ਇਸੇ ਸਾਲ ਦੋ ਦਸੰਬਰ ਨੂੰ ਹੋਣ ਵਾਲੀ ਹੈ। ਦੱਸ ਦੇਈਏ ਕਿ ਉਸ ਵਿੱਕਤੀ ਨੇ ਪੇਡੋ ਗਾਂ ਦਾ ਮਤਲਬ ਉਸ ‘ਪੇਡੋਫਾਈਲ’ ਮਤਲਬ ਬਾਲ ਯੌਨ ਸੋਸ਼ਲ ਸਮਝਿਆ ਸੀ, ਹਾਲਾਂਕਿ ਬਾਅਦ ’ਚ ਸਮਕ ਨੇ ਕਿਹਾ ਸੀ ਕਿ ਉਨ੍ਹਾਂ ਦਾ ਮਤਲਬ ਇਹ ਨਹੀਂ ਸੀ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਐਲਨ ਮਸਕ ਦੇ ਇਕ ਟਵੀਟ ਨੂੰ ਲੈ ਕੇ ਬਵਾਲ ਹੋਇਆ ਸੀ ਜਿਸ ਵਿਚ ਥਾਈਲੈਂਡ ਦੀ ਇਕ ਗੁਫਾ ’ਚ ਫਸੇ 12 ਬੱਚਿਆਂ ਨੂੰ ਬਚਾਉਣ ਵਾਲੇ ਬ੍ਰਿਟਿਸ਼ ਗੋਤਾਖੋਰ ’ਤੇ ਆਪਤੀਜਨਕ ਟਿੱਪਣੀ ਕੀਤੀ ਸੀ। ਗੋਤਾਖੋਰ ਨੇ ਮਸਕ ਖਿਲਾਫ ਮਾਨਹਾਨੀ ਦਾ ਕੇਸ ਵੀ ਕੀਤਾ ਸੀ। ਦੱਸ ਦੇਈਏ ਕਿ ਟਵਿਟਰ ’ਤੇ ਐਲਨ ਮਸਕ ਦੇ 2.91 ਕਰੋੜ ਫਾਲੋਅਰਜ਼ ਹਨ, ਹਾਲਾਂਕਿ ਖਬਰ ਲਿਖੇ ਜਾਣ ਤਕ ਉਨ੍ਹਾਂ ਦਾ ਅਕਾਊਂਟ ਐਕਟਿਵ ਸੀ।