Samsung ਦੇ ਇਸ ਫੋਨ ਨਾਲ ਖਿੱਚੀ ਗਈ ਚੰਨ ਦੀ ਫੋਟੋ, ਦੇਖ ਕੇ ਦੰਗ ਰਹਿ ਗਏ Elon Musk

02/07/2023 5:19:46 PM

ਗੈਜੇਟ ਡੈਸਕ- ਏਲਨ ਮਸਕ ਨੇ ਇਕ ਫੋਨ ਦੇ ਕੈਮਰੀ ਦੀ ਤਾਰੀਫ ਕੀਤੀ ਹੈ। ਮਸਕ ਸੈਮਸੰਗ ਦੇ ਨਵੇਂ ਪ੍ਰੀਮੀਅਮ ਸਮਾਰਟਫੋਨ ਗਲੈਕਸੀ ਐੱਸ 23 ਅਲਟਰਾ ਤੋਂ ਕਾਫੀ ਪ੍ਰਭਾਵਿਤ ਹੋਏ ਹਨ। ਉਨ੍ਹਾਂ ਇਸ ਬਾਰੇ ਇਕ ਟਵੀਟ ਕਰਕੇ ਦੱਸਿਆ ਹੈ। ਟਵਿਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਗਈ ਸੀ ਜਿਸਦੇ ਜਵਾਬ 'ਚ ਉਨ੍ਹਾਂ WOW ਲਿਖਿਆ ਹੈ। 

ਮਾਈਕ੍ਰੋ-ਬਲਾਗਿੰਗ ਵੈੱਬਸਾਈਟ ਟਵਿਟਰ 'ਤੇ ਇਕ ਅਮਰੀਕੀ ਯੂਟਿਊਬਰ Marques Brownlee ਵੀਡੀਓ ਪੋਸਟ ਕੀਤੀ ਸੀ। ਇਸ ਵੀਡੀਓ 'ਚ ਉਸਨੇ ਦਿਖਾਇਆ ਸੀ ਕਿ ਗਲੈਕਸੀ ਐੱਸ 23 ਅਲਟਰਾ ਨਾਲ 100x 'ਤੇ ਚੰਨ ਦੀ ਫੋਟੋ ਕਲਿੱਕ ਕਰਨ 'ਤੇ ਉਹ ਕਿਹੋ ਜਿਹੀ ਦਿਸਦੀ ਹੈ। 

100x ਤਕ ਹੋ ਸਕਦਾ ਹੈ ਜ਼ੂਮ

ਉਨ੍ਹਾਂ ਵੀਡੀਓ ਦੇ ਨਾਲ ਟਵੀਟ 'ਚ ਲਿਖਿਆ ਕਿ ਮੈਨੂੰ ਨਹੀਂ ਪਤਾ ਕਿ ਮੂਨ ਦੀ ਫੋਟੋ 100x 'ਤੇ ਕਿਸਨੂੰ ਲੈਣ ਦੀ ਲੋੜ ਹੈ ਪਰ ਇਸ ਲਈ ਗਲੈਕਸੀ ਐੱਸ 23 ਅਲਟਰਾ ਫੋਨ ਤੁਹਾਡੇ ਲਈ ਹੈ। ਇਸਦੇ ਨਾਲ ਉਸਨੇ 100x 'ਤੇ ਲਈ ਗਈ ਚੰਨ ਦੀ ਫੋਟੋ ਵਾਲੀ ਵੀਡੀਓ ਨੂੰ ਵੀ ਪੋਸਟ ਕੀਤਾ ਸੀ। 

 

ਇਸ ਟਵੀਟ ਦੇ ਜਵਾਬ 'ਚ ਏਲਨ ਮਸਕ ਨੇ WoW ਲਿਖਿਆ। ਯਾਨੀ ਉਹ ਇਸ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ। ਫੋਟੋ ਵੀ ਕਾਫੀ ਚੰਗੀ ਆਈ ਹੈ ਅਤੇ ਅਜਿਹਾ ਲਗਦਾ ਹੈ ਕਿ ਇਸਨੂੰ ਕਿਸੇ ਪ੍ਰੋਫੈਸ਼ਨਲ ਕੈਮਰੇ ਨਾਲ ਸ਼ੂਟ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਫੋਨ 'ਚ ਨਵੇਂ 200 ਮੈਗਾਪਿਕਸਲ ਸੈਂਸਰ ਦਾ ਇਸਤੇਮਾਲ ਕੀਤਾ ਗਿਆ ਹੈ। 

Rakesh

This news is Content Editor Rakesh