Eid 2019: ਜਾਣੋ, ਐਂਡਰਾਇਡ ਤੇ ਆਈਫੋਨ ਤੋਂ WhatsApp stickers ਭੇਜਣ ਦਾ ਤਰੀਕਾ
Wednesday, Jun 05, 2019 - 11:34 AM (IST)

ਗੈਜੇਟ ਡੈਸਕ– ਈਦ ਦੇ ਮੌਕੇ ’ਤੇ ਵਟਸਐਪ ਜ਼ਰੀਏ ਆਪਣੇ ਕਰੀਬੀਆਂ, ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਸ਼ੁਭਕਾਮਨਾਵਾਂ ਦੇਣਾ ਤਾਂ ਤੁਸੀਂ ਸ਼ੁਰੂ ਕਰ ਹੀ ਦਿੱਤਾ ਹੋਵੇਗਾ। ਉਂਝ ਤਾਂ ਈਦ ਦੀਆਂ ਸ਼ੁਭਕਾਮਨਾਵਾਂ ਦੇਣ ਦੇ ਕਈ ਤਰੀਕੇ ਹਨ ਪਰ ਇਨ੍ਹਾਂ ’ਚੋਂ ਸਭ ਤੋਂ ਜ਼ਿਆਦਾ ਟ੍ਰੈਂਡ ਵਟਸਐਪ ਸਟਿਕਰਜ਼ ਦਾ ਹੈ। ਐਂਡਰਾਇਡ ਅਤੇ ਆਈ.ਓ.ਐੱਸ. ’ਤੇ ਪਿਛਲੇ ਸਾਲ ਵਟਸਐਪ ਸਟਿਕਰਜ਼ ਪੇਸ਼ ਕੀਤੇ ਗਏ ਸਨ। ਇਸ ਦੇ ਨਾਲ ਟੈਕਸਟ ਮੈਸੇਜ, ਵੀਡੀਓ, ਫੋਟੋ ਅਤੇ ਇਮੋਜੀ ਤੋਂ ਇਲਾਵਾ ਯੂਜ਼ਰਜ਼ ਨੂੰ ਆਪਣੇ ਖਾਸ ਲੋਕਾਂ ਨਾਲ ਗੱਲਬਾਤ ਕਰਨ ਦਾ ਇਕ ਹੋ ਜ਼ਰੀਆ ਮਿਲ ਗਿਆ। ਅਜਿਹੇ ’ਚ ਜੇਕਰ ਤੁਸੀਂ ਵੀ ਵਟਸਐਪ ਸਟਿਕਰਜ਼ ਰਾਹੀਂ ਈਦ ਦੀਆਂ ਮੁਬਾਰਕਾਂ ਦੇਣਾ ਚਾਹੁੰਦੇ ਹੋ ਤਾਂ ਇਨ੍ਹਾਂ ਸਟੈਪਸ ਨੂੰ ਫਾਅਲੋ ਕਰੋ...
ਐਂਡਰਾਇਡ ਯੂਜ਼ਰਜ਼ ਕਿਵੇਂ ਭੇਜਣ ਵਟਸਐਪ ਸਟਿਕਰਜ਼-
1. ਸਭ ਤੋਂ ਪਹਿਲਾਂ ਵਟਸਐਪ ਓਪਨ ਕਰੋ ਅਤੇ ਉਸ ਸ਼ਖਸ ਦੇ ਚੈਟ ਵਿੰਡੋ ’ਚ ਜਾਓ ਜਿਸ ਨੂੰ ਤੁਸੀਂ ਮੁਬਾਰਕ ਦੇਣਾ ਚਾਹੁੰਦੇ ਹੋ।
2. ਮੌਜੂਦਾ ਸਟਿਕਰਜ਼ ਪੈਕ ਨੂੰ ਐਕਟਿਵ ਕਰਨ ਲਈ ਖੱਬੇ ਪਾਸੇ ਨਜ਼ਰ ਆ ਰਹੇ ਸਮਾਇਲੀ ਆਈਕਨ ’ਤੇ ਕਲਿੱਕ ਕਰੋ।
3. ਇਸ ਤੋਂ ਬਾਅਦ GIF ਦੇ ਨਾਲ ਨਜ਼ਰ ਆ ਰਹੇ ਸਟਿਕਰਜ਼ ਆਈਕਨ ’ਤੇ ਕਲਿੱਕ ਕਰੋ।
4. ਸਟਿਕਰ ਸੈਕਸ਼ਨ ਦੇ ਟਾਪ ਰਾਈਟ ’ਚ ਨਜ਼ਰ ਆ ਰਹੇ ‘+’ ’ਤੇ ਕਲਿੱਕ ਕਰੋ।
5. ਸਕਰੋਲ ਡਾਊਨ ਕਰਨ ਤੋਂ ਬਾਅਦ ਤੁਹਾਨੂੰ Get more stickers ਦਾ ਆਪਸ਼ਨ ਨਜ਼ਰ ਆਏਗਾ, ਜਿਸ ’ਤੇ ਕਲਿੱਕ ਕਰਨ ’ਤੇ ਗੂਗਲ ਪਲੇਅ ਸਟੋਰ ਓਪਨ ਹੋ ਜਾਵੇਗਾ।
6. ਇਥੋਂ ਈਦ ਸਟਿਕਰ ਪੈਕ ਡਾਊਨਲੋਡ ਕਰ ਸਕਦੇ ਹੋ।
7. ਇਸ ਤੋਂ ਬਾਅਦ ਵਾਪਸ ਵਟਸਐਪ ’ਚ ਜਾਓ ਅਤੇ ਆਪਣੇ ਪਸੰਦ ਦਾ ਸਟਿਕਰ ਸੈਂਡ ਕਰੋ।
iOS ਯੂਜ਼ਰਜ਼ ਲਈ ਸਟੈੱਪਸ
ਇਸ ਤੋਂ ਇਲਾਵਾ ਜੇਕਰ ਤੁਸੀਂ ਆਈਫੋਨ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਈਦ ਦੇ ਸਟਿਕਰਜ਼ ਭੇਜਣ ਲਈ ਇਨ੍ਹਾਂ ਸਟੈੱਪਸ ਨੂੰ ਫਾਅਲੋ ਕਰਨਾ ਹੋਵੇਗਾ।
1. ਆਈਫੋਨ ’ਚ ਇਸ ਸਟਿਕਰ ਨੂੰ ਡਾਊਨਲੋਡ ਕਰਨ ਤੋਂ ਬਾਅਦ ਇਸ ਨੂੰ favourite ਮਾਰਕ ਕਰ ਦਿਓ।
2. ਇਸ ਤੋਂ ਬਾਅਦ ਆਈਫੋਨ ਯੂਜ਼ਰ ਇਸੇ ਨੂੰ ਕਿਸੇ ਵੀ ਕਾਨਟੈਕਟ ਜਾਂ ਗਰੁੱਪ ’ਚ ਭੇਜ ਸਕਦੇ ਹਨ।
3. ਸਟਿਕਰ ਨੂੰ ਫੇਵਰੇਟ ਮਾਰਕ ਕਰਨ ਲਈ ਉਸ ਸਟਿਕਰ ’ਤੇ ਲਾਂਗ ਪ੍ਰੈੱਸ ਕਰਕੇ * ਆਪਸ਼ਨ ਤੇ ਟੈਪ ਕਰੋ।
4. ਜਿਸ ਵੀ ਸਟਿਕਰ ਨੂੰ ਤੁਸੀਂ ਭੇਜਣਾ ਚਾਹੁੰਦੇ ਹੋ ਇਸ ਵਿੰਡੋ ਨੂੰ ਓਪਨ ਕਰੋ ਅਤੇ ਟੈਕਸਟ ਬਾਰ ’ਚ ਨਜ਼ਰ ਆ ਰਹੇ ਸਟਿਕਰਜ਼ ਆਪਸ਼ਨ ’ਤੇ ਟੈਪ ਕਰੋ।
5. ਸਟਾਰ ਆਈਕਨ ’ਤੇ ਸਰਚ ਕਰਨ ਤੋਂ ਬਾਅਦ ਤੁਹਾਨੂੰ ਫੇਵਰੇਟ ਮਾਰਕ ਕੀਤੇ ਹੋਏ ਸਟਿਕਰਜ਼ ਮਿਲ ਜਾਣਗੇ।
6. ਇਥੋਂ ਤੁਸੀਂ ਆਪਣੀ ਪਸੰਦ ਦੇ ਸਟਿਕਰਜ਼ ਆਪਣੇ ਕਰੀਬੀਆਂ, ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਕਰ ਸਕੋਗੇ।