ਇਸ ਤਰ੍ਹਾਂ ਆਸਾਨੀ ਨਾਲ ਬਣਾਓ ਆਪਣੇ ਸਿੰਗਲ ਸਕਰੀਨ ਸਮਾਰਟਫੋਨ ਨੂੰ ਮਲਟੀਸਕਰੀਨ

08/19/2017 3:05:58 PM

ਜਲੰਧਰ- ਟੈਕਨਾਲੋਜੀ ਨੇ ਸਾਰੀਆਂ ਚੀਜ਼ਾਂ ਨੂੰ ਆਸਾਨ ਬਣਾ ਦਿੱਤਾ ਹੈ। ਤੁਸੀਂ ਆਪਣੇ ਸਮਾਰਟਫੋਨ ਦੇ ਰਾਹੀਂ ਦੁਨੀਆਭਰ ਦੇ ਕਿਸੇ ਵੀ ਕੰਮ ਨੂੰ ਚੁੱਟਕੀਆਂ 'ਚ ਪੂਰਾ ਕਰ ਲੈਂਦੇ ਹਨ ਪਰ ਕੀ ਹੋਵੇ ਜੇਕਰ ਤੁਹਾਡਾ ਸਮਾਰਟਫੋਨ ਹੋਰ ਵੀ ਸਮਾਰਟ ਹੋ ਜਾਵੇ ਤਾਂ? ਸਮਾਰਟਫੋਨ 'ਚ ਕਿਸੇ ਵੀ ਐਪ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਫੋਨ ਦੇ ਮੈਨੂ 'ਚ ਜਾਣਾ ਹੁੰਦਾ ਹੈ। ਨਾਲ ਹੀ ਜੇਕਰ ਤੁਹਾਨੂੰ ਕੋਈ ਦੂਜੀ ਐਪ ਦਾ ਇਸਤੇਮਾਲ ਕਰਨਾ ਹੈ ਤਾਂ ਇਸ ਲਈ ਪਹਿਲਾਂ ਵਾਲੀ ਐਪ ਨੂੰ ਬੰਦ ਕਰਨਾ ਪੈਂਦਾ ਹੈ। ਇਸ ਤਰ੍ਹਾਂ ਨਾਲ ਕਈ ਐਪ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਨਵੀਂ-ਨਵੀਂ ਟੈਬ ਨੂੰ ਓਪਨ ਕਰਨਾ ਹੁੰਦਾ ਹੈ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਐਪ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ, ਜੋ ਤੁਹਾਨੂੰ ਸਿੰਗਲ ਸਕਰੀਨ ਸਮਾਰਟਫੋਨ ਨੂੰ ਮਲਟੀਸਕਰੀਨ ਬਣਾ ਦੇਵੇਗਾ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਇਸ ਐਪ ਦਾ ਇਸਤੇਮਾਲ ਕਰ ਸਕਦੇ ਹੋ।
ਸਟੈਪ 1- ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਐਂਡ੍ਰਾਇਡ ਸਮਾਰਟਫੋਨ 'ਚ ਫਲੋਟਿੰਗ ਐਪ ਨੂੰ ਇੰਸਟਾਲ ਕਰਨਾ ਹੋਵੇਗਾ। ਇਸ ਐਪ ਨੂੰ ਤੁਸੀਂ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ, ਜਾਂ ਆਪਣੀ ਸਹੂਲਤ ਅਨੁਸਾਰ ਇਸ ਦੇ ਪੇਡ ਵਰਜ਼ਨ ਦੀ ਵੀ ਚੋਣ ਕਰ ਸਕਦੇ ਹਨ।
ਸਟੈਪ 2- ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਇਸ ਨੂੰ ਫੋਨ 'ਚ ਲਾਂਚ ਕਰੋ ਅਤੇ ਸੈਟਿੰਗ ਟੈਬ 'ਤੇ ਕਲਿੱਕ ਕਰੋ।
 

- ਹੁਣ 'Add launcher to notification bar'  'ਤੇ ਟਿੱਕ ਕਰੋ ਜੇਕਰ ਤੁਸੀਂ ਨੋਟੀਫਿਕੇਸ਼ਨ ਬਾਰ ਦੇ ਮਾਧਿਅਮ ਤੋਂ ਫਲੋਟਿੰਗ ਐਪਸ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ।
- ਜੇਕਰ ਤੁਸੀਂ ਆਪਣੇ ਡਿਸਪਲੇਅ ਦੇ ਉੱਪਰ ਖੱਬੇ ਪਾਸੇ ਛੋਟਾ ਆਈਕਨ ਚਾਹੁੰਦੇ ਹੋ ਤਾਂ 'Show notification bar overlay"'  'ਤੇ ਟਿੱਕ ਕਰੋ। 
- ਫਲੋਟਿੰਗ ਮੈਨੂ ਨੂੰ ਵਧਾਉਣ ਲਈ '5nable floating menu' 'ਤੇ ਟਿੱਕ ਕਰੋ। 
ਸਟੈਪ 3- ਹੁਣ ਤੁਹਾਨੂੰ ਫਲੋਟਿੰਗ ਐਪਸ ਨੂੰ ਕਾਨਿਫ਼ਗਰ ਕਰ ਦਿੱਤਾ ਹੈ। ਹੁਣ ਤੁਸੀਂ ਉਨ੍ਹਾਂ ਐਪਸ ਨੂੰ ਅਨੁਮਤੀ ਦਿਓ, ਜਿੰਨ੍ਹਾਂ ਦਾ ਇਸਤੇਮਾਲ ਤੁਸੀਂ ਫੋਲਟਿੰਗ ਐਪਸ ਦੇ ਰਾਹੀਂ ਕਰਨਾ ਚਾਹੁੰਦੇ ਹੋ।
 

ਸਟੈਪ 4- ਹੁਣ ਤੁਸੀਂ ਕਿਸੇ ਵੀ ਫਲੋਟਿੰਗ ਐਪਸ ਨੂੰ ਓਪਨ ਕਰ ਸਕਦੇ ਹੋ ਅਤੇ ਇਸ ਦਾ ਉਪਯੋਗ ਕਰਨਾ ਸ਼ੁਰੂ ਕਰ ਸਕਦੇ ਹੋ।
- ਤੁਸੀਂ ਕਿਸੇ ਵੀ ਵਿੰਡੋ ਨੂੰ ਹਟਾਉਣ ਲਈ ਉਸ ਦੇ ਟਾਈਟਲਬਾਰ ਨੂੰ ਟੈਪ ਕਰ ਕੇ ਮੂਵ ਕਰਾ ਸਕਦੇ ਹੋ।
- ਤੁਸੀਂ ਕਿਸੇ ਵੀ ਵਿੰਡੋ ਦੇ ਬਾਟਮਬਾਰ ਨੂੰ ਟੈਪ ਕਰ ਕੇ ਉਸ ਨੂੰ ਰਿ-ਸਾਈਜ਼ ਕਰ ਸਕਦੇ ਹੋ। 
- ਤੁਸੀਂ ਕਿਸੇ ਵੀ ਵਿੰਡੋ ਨੂੰ ਕ੍ਰਾਸ 'ਤੇ ਟੈਪ ਕਰ ਕੇ ਬੰਦ ਕਰ ਸਕਦੇ ਹੋ।
- ਤੁਸੀਂ ਕਿਸੇ ਵੀ ਵਿੰਡੋ ਨੂੰ ਮਿੰਨੀ ਮਾਈਜ਼ ਕਰ ਸਕਦੇ ਹੋ। ਮਿੰਨੀ ਮਾਈਜ਼ ਕਰਨ ਤੋਂ ਬਾਅਦ ਇਹ ਆਈਕਨ ਡਿਸਪਲੇਅ ਦੇ ਉੱਪਰ ਸੱਜੇ ਪਾਸੇ ਦਿਖਾਈ ਦੇਵੇਗਾ। 
- ਕੁਝ ਵਿੰਡੋ 'ਚ ਉੱਪਰ ਖੱਬੇ ਪਾਸੇ ਤੁਹਾਨੂੰ ਤਿੰਨ ਲਾਈਨਾਂ ਦਿਖਣਗੀਆਂ, ਜਿਸ ਦੇ ਰਾਹੀਂ ਤੁਸੀਂ ਉਸ ਵਿੰਡੋ ਦੇ ਰਾਹੀਂ ਕੰਮਾਂ ਨੂੰ ਕਰ ਸਕਦੇ ਹੋ। 
 

ਸਟੈਪ 5- ਹੁਣ ਤੁਸੀਂ ਕਿਸੇ ਵੀ ਗੇਮ, ਬ੍ਰਾਊਜ਼ਰ ਜਾਂ ਕਿਸੇ ਦੂਜੇ ਐਪਸ ਨੂੰ ਲਾਂਚ ਕਰ ਸਕਦੇ ਹੋ ਅਤੇ ਫਲੋਟਿੰਗ ਐਪਸ ਨੂੰ ਲਾਂਚ ਕਰਨ ਲਈ ਕਾਨਫ਼ਿਗਰ ਦੇ ਮਾਧਿਅਮ ਤੋਂ ਐਕਸੈਸ ਪ੍ਰਾਪਤ ਕਰ ਸਕਦੇ ਹੋ, ਜੋ ਤੁਹਾਨੂੰ ਕਿਸੇ ਵੀ ਐਪ ਦੇ ਇਸਤੇਮਾਲ ਦੌਰਾਨ ਫਲੋਟਿੰਗ ਐਪ ਦੇ ਰਾਹੀਂ ਐਪ ਨੂੰ ਵੀ ਓਪਨ ਕਰ ਸਕਦੇ ਹੋ।