ਈ-ਬਾਈਕ ਹੋ ਸਕਦੀ ਹੈ ਹੈਕ, ਡਾਟਾ ਲੀਕ ਦਾ ਵੀ ਖਤਰਾ

01/28/2020 12:31:53 AM

ਗੈਜੇਟ ਡੈਸਕ—ਇਲੈਕਟ੍ਰਿਕ ਬਾਈਕ ਅਤੇ ਇਲੈਕਟ੍ਰਾਨਿਕ ਕਾਰ 'ਤੇ ਫਿਲਹਾਲ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ। ਫਿਊਚਰ ਦੇ ਲਿਹਾਜ ਨਾਲ ਈ-ਵ੍ਹੀਕਲਸ ਨੂੰ ਆਪਸ਼ਨ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ ਪਰ ਹੁਣ ਇਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆ ਰਹੀ ਹੈ। ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਈ-ਸਕੂਟਰਸ ਨੂੰ ਹੈਕ ਕੀਤਾ ਜਾ ਸਕਦਾ ਹੈ। ਯੂਨੀਵਰਸਿਟੀ ਆਫ ਟੈਕਸਸ ਏਟ ਸੈਨ ਐਂਟੋਨੀਓ (USTA) ਦੇ ਰਿਸਰਚਰਸ ਨੇ ਇਕ ਰਿਸਰਚ 'ਚ ਈ-ਸਕੂਟਰਸ ਦੇ ਰਿਸਕ ਦੇ ਬਾਰੇ 'ਚ ਦੱਸਿਆ ਹੈ। ਇਸ ਯੂਨੀਵਰਸਿਟੀ ਦੇ ਰਿਸਰਚਰਸ ਨੇ ਕਿਹਾ ਕਿ ਮਾਈਕ੍ਰੋਮੋਬਿਲਿਟੀ ਵ੍ਹੀਲਕਰਸ ਦੇ ਵੈਂਡਰਸ 'ਤੇ DDoS ਅਟੈਕ ਕੀਤਾ ਜਾ ਸਕਦਾ ਹੈ ਅਤੇ ਡਾਟਾ ਲੀਕ ਵੀ ਹੋ ਸਕਦਾ ਹੈ।

ਇਸ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਐਕਸਪਰਟਸ ਨੇ ਫਰਸਟ ਰਿਵਿਊ ਪੇਪਰ ਪਬਲਿਸ਼ ਕੀਤਾ ਹੈ ਜਿਸ 'ਚ E-SCOOTER ਦੇ ਪ੍ਰਾਈਵੇਸੀ ਰਿਸਕ ਦੇ ਬਾਰੇ 'ਚ ਦੱਸਿਆ ਗਿਆ ਹੈ। ਦੱਸਣਯੋਗ ਹੈ ਕਿ ਸਮੱਸਿਆ ਈ-ਸਕੂਟਰਸ 'ਚ ਦਿੱਤੇ ਗਏ ਸਾਫਟਵੇਅਰ ਅਤੇ ਐਪਲੀਕੇਸ਼ਨ ਦੀ ਹੈ ਜਿਸ ਨੂੰ ਹੈਕ ਕੀਤਾ ਜਾ ਸਕਦਾ ਹੈ। ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਦੇ ਅਸਿਸਟੈਂਟ ਪ੍ਰੋਫੈਸਰ ਮੁਤਰਜਾ ਜਦਲਿਵਾਲਾ ਨੇ ਕਿਹਾ ਕਿ ਅਸੀਂ ਮਾਈਕ੍ਰੋਮੋਬਿਲਿਟੀ ਵ੍ਹੀਕਲ ਦੇ ਸੰਭਾਵਿਤ ਰਿਸਕ ਦੀ ਜਾਂਚ ਕਰ ਰਹੇ ਹਾਂ।

ਇਸ ਸਟੱਡੀ 'ਚ ਅਸੀਂ ਪਾਇਆ ਹੈ ਕਿ ਸੇਫਟੀ ਕੰਸਰਨ ਤੋਂ ਇਲਾਵਾ ਇਥੇ ਸਾਈਬਰ ਸਕਿਓਰਟੀ ਅਤੇ ਪ੍ਰਾਈਵੇਸੀ ਰਿਸਕ ਵੀ ਹੈ। ਦਰਅਸਲ ਈ-ਸਕੂਟਰ ਦੇ ਕੁਝ ਮਾਡਲਸ 'ਚ ਫੀਚਰ ਹੁੰਦਾ ਹੈ ਜਿਸ ਨਾਲ ਯੂਜ਼ਰਸ ਇਸ ਨੂੰ ਆਪਣੇ ਸਮਾਰਟਫੋਨਸ ਨਾਲ ਕਨੈਕਟ ਕਰ ਸਕਦੇ ਹਨ। ਇਸ ਦੇ ਲਈ ਲੋਅ ਐਨਰਜੀ ਬਲੂਟੁੱਥ ਚੈਨਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕਿਸੇ ਗਲਤ ਇਰਾਦੇ ਨਾਲ ਇਸ ਚੈਨਲ ਦੀ ਵਰਤੋਂ ਕਰਕੇ ਰਾਈਡਰ ਅਤੇ ਸਕੂਟਰ ਦੇ ਵਿਚਾਲੇ ਦਾ ਡਾਟਾ ਇੰਟਰਸੈਪਟ ਕੀਤਾ ਜਾ ਸਕਦਾ ਹੈ।

ਇਸ ਤਰ੍ਹਾਂ ਦਾ ਡਾਟਾ ਇੰਟਰਸੈਪਟ ਕਰਨ ਲਈ ਕਿਸੇ ਹਾਈ ਲੈਵਲ ਹੈਕਿੰਗ ਦੀ ਜ਼ਰੂਰਤ ਨਹੀਂ ਹੁੰਦੀ, ਬਲਕਿ ਟੂਲ ਨਾਲ ਵੀ ਅਜਿਹਾ ਕੀਤਾ ਜਾ ਸਕਦਾ ਹੈ। ਰਿਸਰਚਰ ਦਾ ਕਹਿਣਾ ਹੈ ਕਿ ਸ਼ਹਿਰਾਂ 'ਚ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਮਾਈਕ੍ਰੋਮੋਬਿਲਿਟੀ ਨਾਲ ਟ੍ਰਾਂਸਪੋਰਟ ਨੂੰ ਬਿਹਤਰ, ਤੇਜ਼ ਅਤੇ ਸਸਤਾ ਬਣਾਇਆ ਜਾ ਰਿਹਾ ਹੈ। ਰਿਸਰਚਰ ਨੇ ਇਹ ਵੀ ਕਿਹਾ ਹੈ ਕਿ ਇਸ ਇੰਡਸਟਰੀ ਨੂੰ ਨਾ ਸਿਰਫ ਰਾਈਡਰਸ ਅਤੇ ਪੈਡੇਸਟਿਰਅਨ ਸੇਫਟੀ ਦੇ ਬਾਰੇ 'ਚ ਸੋਚਨਾ ਹੋਵੇਗਾ ਬਲਕਿ ਉਨ੍ਹਾਂ ਨੂੰ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਸਾਈਬਰ ਸਕਿਓਰਟੀ ਅਤੇ ਪ੍ਰਾਈਵੇਸੀ ਦੇ ਖਤਰਿਆਂ ਦਾ ਸਾਹਮਣਾ ਯੂਜ਼ਰਸ ਨੂੰ ਨਾ ਕਰ ਪਵੇ।

Karan Kumar

This news is Content Editor Karan Kumar