ਹੁਣ ਡੁਕਾਟੀ ਲਿਆਏਗੀ ਆਪਣੀ ਪਹਿਲੀ ਇਲੈਕਟ੍ਰਿਕ ਬਾਈਕ

01/24/2019 11:51:07 AM

ਆਟੋ ਡੈਸਕ– ਮਸ਼ਹੂਰ ਆਟੋਮੋਬਾਈਲ ਨਿਰਮਾਤਾ ਕੰਪਨੀ ਡੁਕਾਟੀ ਨੇ ਇਹ ਕਨਫਰਮ ਕੀਤਾ ਹੈ ਕਿ ਉਹ ਜਲਦੀ ਹੀ ਇਲੈਕਟ੍ਰਿਕ ਮੋਟਰਸਾਈਕਲ ਲਿਆਏਗੀ। ਕੰਪਨੀ ਦੇ ਚੀਫ ਕਲਾਊਡੀਓ ਡੋਮੋਨਿਕਲੀ (Claudio Domenicali) ਨੇ ਸਪੇਨ ’ਚ ਹੋਏ ਇਕ ਈਵੈਂਟ ’ਚ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਇਲੈਕਟ੍ਰਿਕ ਆਟੋਮੋਬਾਇਲ ਹੀ ਚੱਲਣਗੇ, ਭਵਿੱਖ ’ਚ ਇਨ੍ਹਾਂ ਦਾ ਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਕੰਪਨੀ ਦੇ ਰੀਜਨਲ ਮੈਨੇਜਿੰਗ ਡਾਇਰੈਕਟਰ ਐਡੁਓਰਡ ਲੋਟੇ (Eduoard Lotthé) 2017 ’ਚ ਹੀ ਇਲੈਕਟ੍ਰਿਕ ਬਾਈਕ ਲਿਆਉਣ ਦੀ ਯੋਜਨਾ ਬਾਰੇ ਇਸ਼ਾਰਾ ਕੀਤਾ ਸੀ। 

ਪਹਿਲਾਂ ਹੀ ਕੀਤਾ ਸੀ ਐਲਾਨ
ਡੋਮੋਨਿਕਲੀ ਨੇ ਇਸ ਈ-ਬਾਈਕ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਪਰ ਮੰਨਿਆ ਜਾ ਰਿਹਾ ਹੈ ਕਿ ਡੁਕਟੀ ਦੀ ਬ੍ਰਾਂਡ ਇਮੇਜ ਦੇ ਹਿਸਾਬ ਨਾਲ ਇਹ ਕਰੂਜ਼ਰ ਨਾਲੋਂ ਘੱਟ ਨਹੀਂ ਹੋਵੇਗਾ। ਕੰਪਨੀ ਦੇ ਰੀਜਨਲ ਮੈਨੇਜਿੰਗ ਡਾਇਰੈਕਟਰ ਐਡੁਓਰਡ ਲੋਟੇ ਨੇ ਇਸ ਨੂੰ ਲੈ ਕੇ ਪਹਿਲਾਂ ਕਿਹਾ ਸੀ ਕਿ 2021 ਤਕ ਕੰਪਨੀ ਇਲੈਕਟ੍ਰਿਕ ਬਾਈਕ ਲਾਂਚ ਕਰ ਸਕਦੀ ਹੈ ਪਰ ਹੁਣ ਲੱਗਦਾ ਹੈ ਕਿ ਡੁਕਾਟੀ ਪਿਹਲਾਂ ਹੀ ਇਲੈਕਟ੍ਰਿਕ ਬਾਈਕ ਲੈ ਆਏਗੀ। 

ਕਈ ਕੰਪਨੀਆਂ ਪੇਸ਼ ਕਰਨ ਜਾ ਰਹੀਆਂ ਹਨ ਈ-ਬਾਈਕ
ਜਾਣਕਾਰੀ ਲਈ ਦੱਸ ਦੇਈਏ ਕਿ ਇਲੈਕਟ੍ਰਿਕ ਮੋਟਰਸਾਈਕ ਲਿਆਉਣ ਦੀ ਦੌੜ ’ਚ ਕਈ ਮੰਨੇ-ਪ੍ਰਮੰਨੇ ਬ੍ਰਾਂਡਸ ਸ਼ਾਮਲ ਹੋ ਚੁੱਕੇ ਹਨ। ਇਥੋਂ ਤਕ ਕਿ ਹਾਰਲੇ ਡੇਵਿਡਸਨ ਵੀ ਇਲੈਕਟ੍ਰਿਕ ਆਟੋਮੋਬਾਇਲ ਦੇ ਪ੍ਰੋਡਕਸ਼ਨ ਨੂੰ ਲੈ ਕੇ ਕੰਮ ਕਰ ਰਹੀ ਹੈ। ਫਿਲਹਾਲ, ਡੁਕਾਟੀ ਦਾ ਇਸ ਫੀਲਡ ’ਚ ਆਉਣਾ ਬਹੁਤ ਮਾਇਨੇ ਰੱਖਦਾ ਹੈ। ਅਜਿਹਾ ਲੱਗਦਾ ਹੈ ਕਿ ਹੁਣ ਆਟੋਮੋਬਾਇਲ ਕੰਪਨੀਆਂ ਆਪਣੇ ਈਕੋ-ਫ੍ਰੈਂਡਲੀ ਪ੍ਰਾਜੈੱਕਟਸ ਦੇ ਨਾਲ ਅੱਗੇ ਵਧਣਗੀਆਂ।